ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਹੈਵਾਨੀਅਤ ਦੀ ਹਰ ਹੱਦ ਪਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ । ਸਾਢੇ ਤਿੰਨ ਦੀ ਬੱਚੀ ਨਾਲ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਹਰਕਤ ਕਰਨ ਵਾਲਾ ਨਾਬਾਲਿਗ ਸੀ ਅਤੇ ਉਹ ਗੁਆਂਢ ਵਿੱਚ ਰਹਿਣ ਵਾਲਾ ਸੀ । ਬੱਚੀ ਦੇ ਪਿਤਾ ਜਦੋਂ ਘਟਨਾ ਵਾਲੀ ਥਾਂ ‘ਤੇ ਪਹੁੰਚੇ ਉਹ ਧੱਕਾ ਮਾਰ ਕੇ ਫਰਾਰ ਹੋ ਗਿਆ । ਮੁਲਜ਼ਮ ਪਿੰਡ ਥਰੀਕੇ ਦਾ ਰਹਿਣ ਵਾਲਾ ਹੈ ।
ਜਾਣਕਾਰੀ ਦੇ ਮੁਤਾਬਿਕ ਮੁਲਜ਼ਮ ਬੱਚੀ ਦੇ ਮਾਪਿਆਂ ਦਾ ਜਾਣਕਾਰ ਸੀ ਅਤੇ ਗੁਆਂਢ ਵਿੱਚ ਹੀ ਰਹਿੰਦਾ ਸੀ । ਉਹ ਅਕਸਕ ਉਨ੍ਹਾਂ ਨਾਲ ਮਿਲਣ ਦੇ ਲਈ ਘਰ ਆਉਂਦਾ ਸੀ । ਜਦੋਂ ਉਹ ਘਰ ਆਇਆ ਤਾਂ ਬੱਚੀ ਦੀ ਮਾਂ ਖਾਣਾ ਬਣਾ ਰਹੀ ਸੀ ਉਹ ਬੱਚੀ ਦੇ ਨਾਲ ਖੇਡਣ ਦੇ ਬਹਾਨੇ ਉਸ ਨੂੰ ਚੁੱਕ ਕੇ ਲੈ ਗਿਆ। ਕੁਝ ਦੇਰ ਬਾਅਦ ਜਦੋਂ ਬੱਚੀ ਘਰ ਨਹੀਂ ਵਿਖਾਈ ਦਿੱਤੀ ਤਾਂ ਮਾਪਿਆਂ ਨੇ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ । ਅਚਾਨਕ ਉਨ੍ਹਾਂ ਦੀ ਨਜ਼ਰ ਬੈਡਰੂਮ ਵਿੱਚ ਪਈ ਤਾਂ ਉਨ੍ਹਾਂ ਦੇ ਪੈਰਾ ਦੇ ਥੱਲੇ ਤੋਂ ਜ਼ਮੀਨ ਖਿਸ ਗਈ ।
ਪਿਤਾ ਨੂੰ ਧੱਕਾ ਮਾਰ ਕੇ ਭੱਜਿਆ
ਨੌਜਵਾਨ ਬੱਚੀ ਨੂੰ ਪਲੰਗ ‘ਤੇ ਬਿਠਾ ਕੇ ਉਸ ਦੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ । ਬੱਚੀ ਦੇ ਪਿਤਾ ਨੇ ਸ਼ੋਰ ਮਚਾਇਆ ਤਾਂ ਮੁਲਜ਼ਮ ਉਨ੍ਹਾਂ ਤੋਂ ਮੁਆਫੀ ਮੰਗਣ ਲੱਗਿਆ । ਇਸ ਦੇ ਬਾਅਦ ਉਹ ਧੱਕਾ ਮਾਰ ਕੇ ਫਰਾਰ ਹੋ ਗਿਆ ਇਸ ਦੇ ਲਈ ਪੁਲਿਸ ਨੂੰ ਸੂਚਨਾ ਦਿੱਤੀ ਗਈ । ਬੱਚੀ ਦੀ ਮੈਡੀਕਲ ਰਿਪੋਰਟ ਦੇ ਅਧਾਰ ‘ਤੇ ਨੌਜਵਾਨ ਦੇ ਖਿਲਾਫ IPC 376, 511, 4,5 ਪੋਕਸੋ ਐਕਟ ਤਹਿਤ ਪੁਲਿਸ ਨੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ ।
ਮੁਲਜ਼ਮ ਬੱਚਿਆਂ ‘ਤੇ ਰੱਖਦਾ ਸੀ ਬੁਰੀ ਨਜ਼ਰ
ਬੱਚੀ ਦੇ ਪਿਤਾ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ ਕਈ ਵਾਰ ਬੱਚਿਆਂ ‘ਤੇ ਬੁਰੀ ਨਜ਼ਰ ਰੱਖਦਾ ਸੀ । ਪਰ ਉਨ੍ਹਾਂ ਨੂੰ ਕਦੇ ਵੀ ਇਸ ਤਰ੍ਹਾਂ ਜ਼ਾਹਿਰ ਨਹੀਂ ਹੋਇਆ ਕਿ ਉਹ ਇਸ ਤਰ੍ਹਾਂ ਦੀ ਗੰਦੀ ਹਰਕਤ ਕਰ ਸਕਦਾ ਹੈ। NCRB ਦੇ ਅੰਕੜਿਆਂ ਮੁਤਾਬਿਕ ਬੱਚਿਆਂ ਨਾਲ ਹੋਣ ਵਾਲੇ ਅਪਰਾਧ ਵਿੱਚ 70 ਫੀਸਦੀ ਲੋਕ ਆਲੇ-ਦੁਆਲੇ ਦੇ ਹੀ ਹੁੰਦੇ ਹਨ। ਇਸ ਲਈ ਤੁਸੀਂ ਬੱਚਿਆਂ ਦਾ ਧਿਆਨ ਰੱਖੋ ਕਿਸੇ ‘ਤੇ ਵੀ ਅੱਖ ਬੰਦ ਕਰਕੇ ਵਿਸ਼ਵਾਸ਼ ਤਾਂ ਬਿਲਕੁਲ ਵੀ ਨਾ ਕਰੋ ।