Punjab

NRI ਮਾਮਲੇ ਵਿੱਚ ਮਾਸਟਰ ਮਾਇੰਡ ਘਰ ਦਾ ਭੇਦੀ ਹੀ ਨਿਕਲਿਆ ! ਲਾਲਚ ਤੇ ਬਦਲੇ ਕੀਤਾ ਇਹ ਕਾਰਾ !

ਬਿਊਰੋ ਰਿਪੋਰਟ : ਲੁਧਿਆਣਾ ਵਿੱਚ NRI ਬਨਿੰਦਰਦੀਪ ਸਿੰਘ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ । ਇਸ ਕਤਲਕਾਂਡ ਦਾ ਮਾਸਟਰ ਮਾਇੰਡ ਘਰ ਦਾ ਨੌਕਰ ਹੀ ਨਿਕਲਿਆ ਹੈ । ਬਨਿੰਦਰਦੀਪ ਨੂੰ ਮਾਰਨ ਦੇ ਲਈ ਢਾਈ ਲੱਖ ਦੀ ਸੁਪਾਰੀ ਦਿੱਤੀ ਗਈ ਸੀ । 4 ਦਿਨ ਪਹਿਲਾਂ ਬਾਈਕ ਸਵਾਰ 4 ਲੋਕਾਂ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ ਸੀ। ਬਰਿੰਦਰਦੀਪ ਦਾ ਇੱਕ ਕੋਠੀ ਨੂੰ ਲੈਕੇ ਵਿਵਾਦ ਚੱਲ ਰਿਹਾ ਸੀ । ਉਸੇ ਮਾਮਲੇ ਵਿੱਚ ਕੁਝ ਲੋਕਾਂ ਨੇ ਬਨਿੰਦਰਦੀਪ ਦੇ ਨੌਕਰ ਨੂੰ ਭਰੋਸੇ ਵਿੱਚ ਲਿਆ ਅਤੇ ਆਉਣ ਜਾਣ ਬਾਰੇ ਪੂਰੀ ਜਾਣਕਾਰੀ ਲਈ ।

ਪੁਲਿਸ ਨੇ ਸਾਹਿਲ ਨਾਂ ਦੇ ਨੌਜਵਾਨ ਨੂੰ ਮਹਦੂਦਪੁਰਾ ਗੁਰਦੁਆਰਾ ਸਾਹਿਬ ਨਜ਼ਦੀਕ ਤੋਂ ਫੜਿਆ ਹੈ । ਇਸ ਵਕਤ ਤੱਕ 100 ਤੋਂ ਵੱਧ ਕੈਮਰੇ ਖੰਗਾਲੇ ਜਾ ਚੁੱਕੇ ਹਨ । ਪਿੰਡ ਗਿੱਲ ਨਜ਼ਦੀਕ ਪੁਲਿਸ ਨੂੰ ਇੱਕ ਸੀਸੀਟੀਵੀ ਵੀ ਮਿਲਿਆ ਸੀ । ਜਿਸ ਵਿੱਚ ਇੱਕ ਮੁਲਜ਼ਮ ਇੱਕ ਗੁਰਦੁਆਰਾ ਸਾਹਿਬ ਨਜ਼ਦੀਕ ਟੂਟੀ ਤੋਂ ਪਾਣੀ ਪੀਂਦਾ ਹੋਇਆ ਵਿਖਾਈ ਦਿੱਤਾ ਸੀ ।

ਮ੍ਰਿਤਕ ‘ਤੇ ਜ਼ਮੀਨ ਕਬਜ਼ਾ ਕਰਨ ਲਈ FIR

ਮ੍ਰਿਤਰ ਬਨਿੰਦਰਦੀਪ ਦੇ ਦੋਸਤਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਪਹਿਲਾਂ ਫਰਾਮ ਹਾਊਸ ਦੀ ਰੇਕੀ ਕੀਤੀ ਸੀ । ਇਸ ਦੇ ਬਾਅਦ ਮੌਕਾ ਮਿਲ ਦੇ ਹੀ ਉਸ ਦਾ ਕਤਲ ਕਰ ਦਿੱਤਾ । ਪੁਲਿਸ ਅਫਸਰਾਂ ਦਾ ਕਹਿਣਾ ਹੈ ਕਿ ਬਨਿੰਦਰਦੀਪ ਸਿੰਘ ਗੈਰ ਕਾਨੂੰਨੀ ਜ਼ਮੀਨਾਂ ‘ਤੇ ਕਬਜ਼ਾ ਕਰਦਾ ਸੀ । ਇਸ ਕਾਰਨ ਉਸ ਦੀ ਕਈ ਲੋਕਾਂ ਨਾਲ ਰੰਜਿਸ਼ ਸੀ । ਉਸ ‘ਤੇ ਜਗਰਾਓਂ ਸਥਿਤ ਕਈ ਥਾਣਿਆਂ ਵਿੱਚ ਮਾਮਲੇ ਦਰਜ ਸੀ ।

ਪੁਲਿਸ ਨੇ ਸਾਥੀਆਂ ਨੂੰ ਹਿਰਾਸਤ ਵਿੱਚ ਲਿਆ

ਜੁਆਇੰਟ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਮਾਮਲਾ ਗੰਭੀਰ ਹੈ । ਇਸ ਕਾਰਨ ਮ੍ਰਿਤਕ ਦੇ ਦੋਸਤਾਂ ਅਤੇ ਹੋਰ ਨਜ਼ਦੀਆਂ ਨੂੰ ਵੀ ਪੁੱਛ-ਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਇਕ ਕੋਠੀ ਦਾ ਵਿਵਾਦ ਹਾਲ ਹੀ ਵਿੱਚ ਚੱਲ ਰਿਹਾ ਸੀ । ਪੁਲਿਸ ਉਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ। ਬਨਿੰਦਰ ਰੁਪਿੰਦਰ ਗਾਂਧੀ ਫਿਲਮ ਵਿੱਚ ਵੀ ਕੰਮ ਕਰ ਚੁੱਕਿਆ ਹੈ । ਇਸ ਵੇਲੇ ਉਸ ਕੋਲ ਕੈਨੇਡਾ ਦੀ PR ਸੀ ਅਤੇ 2 ਬੱਚਿਆਂ ਨਾਲ ਉੱਥੇ ਹੀ ਰਹਿੰਦਾ ਸੀ । ਪੰਜਾਬ ਉਹ ਜ਼ਮੀਨ ਦੇ ਸਿਲਸਿਲੇ ਵਿੱਚ ਆਉਂਦਾ ਰਹਿੰਦਾ ਸੀ।