ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਬੁੱਧਵਾਰ ਨੂੰ ਟ੍ਰੇਨ ਵਿੱਚ ਅੰਮ੍ਰਿਤਸਰ ਤੋਂ ਮੱਧ ਪ੍ਰਦੇਸ਼ ਜਾ ਰਹੀਆਂ 120 ਔਰਤ ਖਿਡਾਰੀਆਂ ਦੇ ਗਰੁੱਪ ਦੇ ਨਾਲ ਬਹੁਤ ਮਾੜਾ ਹੋਇਆ। ਇਨ੍ਹਾਂ ਵਿੱਚੋਂ 20 ਖਿਡਾਰੀਆਂ ਦੀ ਖਾਣਾ ਖਾਣ ਨਾਲ ਤਬੀਅਤ ਵਿਗੜ ਗਈ, ਕਈ ਕੁੜੀਆਂ ਅਚਾਨਕ ਬੇਹੋਸ਼ ਹੋ ਗਈਆਂ,ਪਤਾ ਚੱਲਣ ਤੋਂ ਬਾਅਦ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਟ੍ਰੇਨ ਰੋਕੀ ਗਈ, ਜਿਸ ਦੇ ਬਾਅਦ ਉਨ੍ਹਾਂ ਨੂੰ ਤਤਕਾਲ ਲੁਧਿਆਣਾ ਸਿਵਲ ਹਸਪਤਾਲ ਵਿੱਚ ਐਮਜੈਂਸੀ ਵਾਰਡ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।
ਸ਼ੁਰੂਆਤੀ ਜਾਂਚ ਦੇ ਮੁਤਾਬਿਕ ਬੱਚੇ ਰਾਜਗੜ੍ਹ,ਬੇਤੂਲ,ਸਿੰਗਰੌਲਾ,ਧਾਰਾ ਅਤੇ ਭੋਪਾਲ ਦੇ ਰਹਿਣ ਵਾਲੇ ਹਨ । ਖਿਡਾਰੀਆਂ ਵੱਲੋਂ ਖਾਦੇ ਗਏ ਖਾਣੇ ਦੀ ਲੁਧਿਆਣਾ ਸਿਵਲ ਹਸਪਤਾਲ ਜਾਂਚ ਕਰ ਰਿਹਾ ਹੈ। ਜਾਣਕਾਰੀ ਦੇ ਮੁਤਾਬਿਕ ਮੱਧ ਪ੍ਰਦੇਸ਼ ਦੇ ਵੱਖ ਵੱਖ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਇੱਕ ਗਰੁੱਪ ਕਲਚਰ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਅੰਮ੍ਰਿਤਸ ਵਾਘਾ ਸਰਹੱਦ ‘ਤੇ ਘੁਮਾਉਣ ਦੇ ਲਈ ਲਿਆਇਆ ਗਿਆ ਸੀ । ਵਾਘਾ ਸਰਹੱਦ ਤੋਂ ਵਾਪਸ ਪਰਤ ਦੇ ਸਮੇਂ ਅੰਮ੍ਰਿਤਸਰ ਦੇ ਇੱਕ ਹੋਟਲ ਤੋਂ ਖਾਣਾ ਪੈਕ ਕਰਵਾਇਆ ਸੀ । ਫਿਰ ਉਹ ਅੰਮ੍ਰਿਤਸਰ ਮੱਧ ਪ੍ਰਦੇਸ਼ ਦੀ ਟ੍ਰੇਨ ਵਿੱਚ ਬੈਠ ਗਏ । ਜਦੋਂ ਕੁੜੀਆਂ ਨੇ ਪੈਕ ਖਾਣਾ ਖਾਦਾ ਤਾਂ ਜਲੰਧਰ ਵਿੱਚ ਬੱਚਿਆਂ ਦੀ ਤਬੀਅਤ ਖਰਾਬ ਹੋਣੀ ਸ਼ੁਰੂ ਹੋਈ,ਇੱਕ ਤੋਂ ਬਾਅਦ ਇੱਕ ਖਿਡਾਰਣਾ ਬੇਹੋਸ਼ ਹੋ ਗਈਆਂ। ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ । ਖਾਣਾ ਖਾਣ ਦੇ ਬਾਅਦ 20 ਖਿਡਾਰੀਆਂ ਦੀ ਹਾਲਤ ਵਿਗੜ ਗਈ । ਟ੍ਰੇਨ ਵਿੱਚ ਹੜਕੰਪ ਮੱਚ ਗਿਆ,ਖਿਡਾਰੀਆਂ ਨੂੰ ਬੇਹੋਸ਼ ਹੁੰਦੇ ਵੇਖ ਰੇਲਵੇ ਅਫਸਰਾਂ ਨੂੰ ਇਤਲਾਹ ਕੀਤੀ ਗਈ ।
ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਜਿਵੇਂ ਹੀ ਟ੍ਰੇਨ ਰੁਕੀ ਉੱਥੇ ਪਹਿਲਾਂ ਹੀ ਅਧਿਕਾਰੀ ਤਾਇਨਾਤ ਸਨ,ਡਾਕਟਰਾਂ ਦੀ ਟੀਮ ਮੌਕੇ ‘ਤੇ ਮੌਜੂਦ ਸੀ,ਕਈਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ । ਇੱਕ ਖਿਡਾਰਣ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਇੱਕ ਹੋਟਲ ਤੋਂ ਇੱਕ ਅਧਿਆਪਕ ਨੇ ਸਬਜੀ,ਪੂਰੀ,ਖਿਚੜੀ ਅਤੇ ਦਾਲ ਲਈ ਲਈ ਸੀ । ਅਜਿਹਾ ਲੱਗਿਆ ਜਿਵੇਂ ਖਿਚੜੀ ਖਰਾਬ ਸੀ ਪਰ ਬੱਚਿਆਂ ਨੇ ਧਿਆਨ ਹੀਂ ਦਿੱਤਾ ਜਿਸ ਦੀ ਵਜ੍ਹਾ ਕਰਕੇ 15 ਤੋਂ 20 ਬੱਚਿਆਂ ਦੀ ਤਬੀਅਤ ਵਿਗੜ ਗਈ ।