Punjab

ਲੁਧਿਆਣਾ ਦੇ ਮਨੀ ਐਕਸਚੇਂਜ ਤੋਂ ਲੁੱਟ ਦੀ ਵੱਡੀ ਵਾਰਦਾਤ! 4 ਲੁਟੇਰਿਆਂ ਨੇ ਇਸ ਖੌਫਨਾਕ ਅੰਦਾਜ਼ ‘ਚ ਵਾਰਦਾਤ ਨੂੰ ਦਿੱਤਾ ਅੰਜਾਮ

ਬਿਉਰੋ ਰਿਪੋਰਟ : ਲੁਧਿਆਣਾ ਦੇ ਕੂਮਕਲਾਂ ਵਿੱਚ ਕੁਹਾੜੀ ਅਤੇ ਪਸਤੌਰ ਦੇ ਦਮ ‘ਤੇ ਮਨੀ ਐਕਸਚੇਂਜਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ । ਪਹਿਲਾਂ ਇੱਕ ਮੁਲਜ਼ਮ ਗਾਹਕ ਬਣ ਕੇ ਆਇਆ । ਇਸ ਦੇ ਬਾਅਦ 4 ਲੁਟੇਰਿਆਂ ਨੇ ਗਲੇ ਤੋਂ 45 ਹਜ਼ਾਰ ਰੁਪਏ ਅਤੇ ਮੋਬਾਈਲ ਖੋਹ ਲਿਆ। ਇਸ ਲੁੱਟ ਦਾ ਵੀਡੀਓ ਸਾਹਮਣੇ ਆਇਆ ਹੈ,ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ ।

ਜਾਣਕਾਰੀ ਦੇ ਮੁਤਾਬਿਕ ਹਾੜਿਆ ਬੱਸ ਅੱਡੇ ‘ਤੇ ਮਾਂ ਟੈਲੀਕਾਮ ਨਾਂ ਦੀ ਦੁਕਾਨ ਹੈ । ਬਸੰਤ ਕੁਮਾਰ ਦੁਕਾਨ ਚਲਾਉਂਦਾ ਹੈ । ਮਨੀ ਟਰਾਂਸਫਰ ਦਾ ਕੰਮ ਕਰਦੇ ਹਨ,ਦੁਕਾਨ ਵਿੱਚ ਗਾਹਕ ਨਾਲ ਲੈਣ-ਦੇਣ ਕੀਤਾ ਜਾ ਰਿਹਾ ਸੀ। ਇਸੇ ਦੌਰਾਨ 4 ਲੁਟੇਰੇ ਆਏ। ਜਿੰਨਾਂ ਦੇ ਮੂੰਹ ਡੱਕੇ ਹੋਏ ਸਨ,2 ਦੇ ਕੋਲ ਪਸਤੌਲ ਸੀ । ਆਉਂਦੇ ਹੀ ਲੁਟੇਰਿਆਂ ਨੇ ਪਸਤੌਲ ਦੀ ਨੋਕ ‘ਤੇ ਡਰਾਇਆ, ਗਲੇ ਵਿੱਚ 45 ਹਜ਼ਾਰ ਅਤੇ 4 ਮੋਬਾਈਲ ਖੋਲ ਲਏ। ਦੁਕਾਨ ਵਿੱਚ ਖੜੇ ਗਾਹਕ ਤੋਂ ਵੀ 10 ਹਜ਼ਾਰ ਖੋਹ ਲਏ ।

ਗਾਹਕ ਬਣਕੇ ਆਇਆ ਲੁਟੇਰਾ

ਬਸੰਤ ਕੁਮਾਰ ਨੇ ਦੱਸਿਆ ਕਿ ਇੱਕ ਲੁਟੇਰਾ ਪਹਿਲਾਂ ਗਾਹਕ ਬਣਕੇ ਆਇਆ । ਜਿਸ ਨੇ ਕਿਹਾ ਕਿ ਨਕਦੀ ਟਰਾਸਫਰ ਕਰਾਉਣੀ ਹੈ । ਇਸ ਦੇ ਬਾਅਦ ਉਹ ਚੱਲਾ ਗਿਆ ਕੁਝ ਹੀ ਮਿੰਟਾਂ ਦੇ ਬਾਅਦ ਵਾਰਦਾਤ ਹੋ ਗਈ। ਇੱਕ ਲੁਟੇਰਾ ਦੁਕਾਨ ਦੇ ਬਾਹਰ ਖੜਾ ਰਿਹਾ । ਤਿੰਨ ਦੁਕਾਨ ਦੇ ਅੰਦਰ ਆਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ । ਕੂਮਕਲਾਂ ਪੁਲਿਸ ਨੇ ਸੀਸੀਟੀਵੀ ਫੁਟੇਜ ਤੋਂ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ।