ਬਿਉਰੋ ਰਿਪੋਰਟ – ਪੰਜਾਬ ਦੀਆਂ 5 ਨਿਗਮਾਂ ਵਿੱਚ ਚੋਣ ਪ੍ਰਚਾਰ 19 ਦਸੰਬਰ ਸ਼ਾਮ 4 ਵਜੇ ਰੁਕ ਗਿਆ ਸੀ। ਉਸ ਤੋਂ ਬਾਅਦ ਸ਼ਰਾਬ ਅਤੇ ਰਾਸ਼ਨ ਵੰਡਣ ਦਾ ਖੇਡ ਸ਼ੁਰੂ ਹੋ ਗਿਆ । ਇਸ ਵਿਚਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਬੀਜੇਪੀ ਦੇ ਹਮਾਇਤੀ ਦੀ ਕਾਰ ਨੂੰ GNE ਕਾਲਜ ਦੇ ਅੰਦਰ ਘੇਰ ਲਿਆ । ਕਾਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ । ਪੁਲਿਸ ਚੌਕੀ ਇੰਚਾਰਜ ਨੇ ਜਦੋਂ ਚੈਕਿੰਗ ਕੀਤੀ ਤਾਂ ਸ਼ਰਾਬ ਦੀ ਪੇਟੀਆਂ ਨਿਕਲਿਆ ।
ਉਧਰ ਲੁਧਿਆਣਾ ਦੇ ਵਾਰਡ ਨੰਬਰ 75 ਵਿੱਚ ਕਾਫੀ ਹੰਗਾਮਾ ਹੋਇਆ । ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਵਰਕਰ ਆਹਮੋ-ਸਾਹਮਣੇ ਹੋ ਗਏ । ਅੱਧੀ ਰਾਤ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਵੀ ਪਹੁੰਚ ਗਏ,ਆਪ ਦੇ ਵਿਧਾਇਕ ਅਸ਼ੋਰ ਪਰਾਸ਼ਰ ਪੱਪੀ ਵੀ ਵਰਕਰਾਂ ਨਾਲ ਨਜ਼ਰ ਆਏ । ਪੱਪੀ ਨੇ ਇਲਜ਼ਾਮ ਲਗਾਇਆ ਕਿ ਬੀਜੇਪੀ ਉਮੀਦਵਾਰ ਗੁਰਦੀਪ ਸਿੰਘ ਨੀਟੂ ਵੋਟਰਾਂ ਨੂੰ ਸ਼ਰਾਬ ਦੀਆਂ ਪੇਟੀਆਂ ਵੰਡ ਰਹੇ ਸਨ ।
ਮੌਕੇ ‘ਤੇ ਪਹੁੰਚੇ ਰਵਨੀਤ ਸਿੰਘ ਬਿੱਟੂ ਨੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਧੱਕੇਸ਼ਾਹੀ ਕਰ ਰਹੀ ਹੈ ਅਤੇ ਉਨ੍ਹਾਂ ਦੇ ਵਰਕਰਾਂ ‘ਤੇ ਬੇਬੁਨਿਆਦ ਇਲਜ਼ਾਮ ਲਗਾਇਆ ਜਾ ਰਿਹਾ ਹੈ । ਬਿੱਟੂ ਨੇ ਕਿਹਾ ਚੋਣਾਂ ਦੌਰਾਨ ਮਾਨ ਸਰਕਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ ।