ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਹਵਾਲਾਤੀ ਕਾਂਗਰਸੀ ਆਗੂ ਦਾ ਵਿਆਹ ਵਿੱਚ ਭੰਗੜਾ ਪਾਉਣ ਦਾ ਵੀਡੀਓ ਵਇਰਲ ਹੋਇਆ ਹੈ । ਸਾਹਨੇਵਾਲ ਦਾ ਲੱਕੀ ਸੰਧੂ ਕਈ ਸੰਗੀਨ ਧਾਰਾਵਾਂ ਅਧੀਨ ਜੇਲ੍ਹ ਵਿੱਚ ਬੰਦ ਹੈ । ਲੱਕੀ ਸੰਧੂ ਨੇ ਜੇਲ੍ਹ ਵਿੱਚ ਬਿਮਾਰੀ ਦਾ ਬਹਾਨਾ ਬਣਾਇਆ। ਜਿਸ ਦੇ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਚੰਡੀਗੜ੍ਹ PGI ਵਿੱਚ ਚੈੱਕਅੱਪ ਕਰਵਾਉਣ ਦੇ ਲਈ ਜ਼ਿਲ੍ਹਾਂ ਪੁਲਿਸ ਨੂੰ ਸੌਂਪ ਦਿੱਤਾ।
ਜ਼ਿਲ੍ਹਾਂ ਪੁਲਿਸ ਦੇ ਨਾਲ ਮਿਲੀਭੁਗਤ ਕਰਕੇ ਲੱਕੀ ਲੁਧਿਆਣਾ ਦੇ ਰਾਇਕੋਟ ਵਿੱਚ ਇੱਕ ਵਿਆਹ ਵਿੱਚ ਪਹੁੰਚ ਗਿਆ । ਜਿੱਥੇ ਉਹ ਆਪਣੇ ਭਰਾ ਦੇ ਨਾਲ ਵੀਡੀਓ ਵਿੱਚ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ । ਲੱਕੀ ਸੰਧੂ ‘ਤੇ ਕੇਸ ਦਰਜ ਕਰਵਾਉਣ ਵਾਲੇ ਗੁਰਵੀਰ ਸਿੰਘ ਗਾਰਚਾ ਨੇ ਵੀਡੀਓ ਦੇ ਨਾਲ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵਾ ਯਾਦਵ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਭੇਜੀ ਹੈ । ਗੁਰਵੀਰ ਨੇ ਕਿਹਾ ਕਿ ਉਸ ਦੇ ਬਿਆਨਾਂ ‘ਤੇ ਲੱਕੀ ਸੰਧੂ ਦੇ ਖਿਲਾਫ਼ 2 ਕੇਸ ਦਰਜ ਹਨ । ਇਕ ਮੁਹਾਲੀ ਵਿੱਚ ਹਨੀ ਟਰੈਪ ਤਾਂ ਦੂਜਾ ਲੁਧਿਆਣਾ ਦੇ ਮਾਡਲ ਟਾਊਨ ਥਾਣੇ ਵਿੱਚ ਧਮਕੀ ਦਾ ਕੇਸ ਦਰਜ ਕਰਵਾਇਆ ਹੋਇਆ ਸੀ ।
ਜੇਲ੍ਹ ਸੁਪਰੀਟੈਂਡੈਂਟ ਨੇ ਕਿਹਾ ਕਾਰਵਾਈ ਦੇ ਲਈ CP ਨੂੰ ਲਿਖਿਆ
ਜੇਲ੍ਹ ਸੁਪ੍ਰੀਟੈਂਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਕਿਹਾ ਹੈ ਕਿ ਲੱਕੀ ਸੰਧੂ ਦੀ ਰੀੜ ਦੀ ਹੱਡੀ ਵਿੱਚ ਪਰੇਸ਼ਾਨੀ ਸੀ । ਡਾਕਟਰਾਂ ਦੇ ਕਹਿਣ ‘ਤੇ ਉਸ ਨੂੰ PGI ਭੇਜਿਆ ਗਿਆ ਸੀ । ਉਸ ਨੂੰ ਯੂਰੀਨ ਵਿੱਚ ਪਰੇਸ਼ਾਨੀ ਆ ਰਹੀ ਸੀ। PGI ਤੋਂ ਆਉਣ ਦੇ ਬਾਅਦ ਉਹ ਵਿਆਹ ਵਿੱਚ ਚੱਲਾ ਗਿਆ। ਇਸ ਮਾਮਲੇ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਨੂੰ ਪੱਤਰ ਲਿਖਿਆ ਗਿਆ ਹੈ । ਪੁਲਿਸ ਦਾ ਜੋ ਮੁਲਾਜ਼ਮ ਉਸ ਨੂੰ ਵਿਆਹ ਵਿੱਚ ਲੈਕੇ ਗਿਆ ਉਸ ਦੇ ਖਿਲਾਫ਼ ਪੁਲਿਸ ਨੂੰ ਕਾਰਵਾਈ ਦੇ ਲਈ ਲਿਖਿਆ ਹੈ ।
8 ਮਹੀਨੇ ਪਹਿਲਾਂ ਬਲੈਕਮੇਲਰ ਹਸੀਨਾ ਨਾਲ ਜੁੜਿਆ ਸੀ ਨਾਂ
ਲੁਧਿਆਣਾ ਦੇ ਕਾਰੋਬਾਰੀਆਂ ਨੂੰ ਫਸਾਉਣ ਵਾਲੀ ਬਲੈਕਮੇਰ ਹਸੀਨਾ ਜਸਨੀਤ ਕੌਰ ਦੇ ਬੇਨਕਾਬ ਹੋਣ ਦੇ ਬਾਅਦ ਮਾਡਲ ਟਾਊਨ ਥਾਣਾ ਪੁਲਿਸ ਨੇ ਸਾਹਨੇਵਾਲ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਲੱਕੀ ਸੰਧੂ ‘ਤੇ ਮਾਮਲਾ ਦਰਜ ਕੀਤਾ ਗਿਆ ਸੀ। ਲੱਕੀ ਸੰਧੂ ‘ਤੇ ਇਲਜ਼ਾਮ ਸੀ ਕਿ ਉਹ ਜਸਨੀਤ ਕੌਰ ਨੂੰ ਮੋਹਰਾ ਬਣਾ ਕੇ ਗੈਂਗਸਟਰਾਂ ਦੇ ਜ਼ਰੀਏ ਲੋਕਾਂ ਨੂੰ ਧਮਕੀ ਦਿਵਾਉਂਦਾ ਸੀ ।
ਉਸ ਦੇ ਬਾਅਦ ਲੱਕੀ ਸੰਧੂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਗੱਲ ਰੱਖੀ ਸੀ। ਲੱਕੀ ਸੰਧੂ ਨੇ ਦਾਅਵਾ ਕੀਤਾ ਸੀ ਕਿ 2022 ਵਿੱਚ ਪਹਿਲਾਂ ਵੀ ਉਸੇ ਮੁਹਾਲੀ ਵਾਲੇ ਥਾਣੇ ਵਿੱਚ ਇਸੇ ਕੁੜੀ ਦੇ ਨਾਲ ਨਾਮਜਦ ਕਰ ਲਿਆ ਗਿਆ ਸੀ । ਜਦਕਿ ਉਸ ਦਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ । ਉਸ ਸਮੇਂ 3 ਸੀਨੀਅਰ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ ਸੀ ਜਿਸ ਵਿੱਚ ਕੁਝ ਨਹੀਂ ਨਿਕਲਿਆ ਸੀ ।