ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਔਰਤ ਬਹਾਨੇ ਦੇ ਨਾਲ ਲਿਫਟ ਮੰਗ ਦੀ ਸੀ ਫਿਰ ਆਪਣੇ ਜਾਲ ਵਿੱਚ ਫਸਾ ਕੇ ਲੁੱਟ ਦੀ ਸੀ । ਮਾਮਲਾ ਲਾਡੋਵਾਲ ਦੇ ਨਜ਼ਦੀਕ ਦਾ ਹੈ । ਔਰਤ ਨੇ ਇੱਕ ਬੈਂਕ ਅਫਸਰ ਤੋਂ ਲਿਫਟ ਮੰਗੀ ਕਾਰ ਵਿੱਚ ਬੈਠ ਕੇ ਉਸ ਵਿਅਕਤੀ ਦੇ ਨਾਲ ਅਸ਼ਲੀਲ ਗੱਲਾਂ ਕਰਨ ਲੱਗੀ । ਜਦੋਂ ਵਿਅਕਤੀ ਉਸ ਦੇ ਝਾਂਸੇ ਵਿੱਚ ਨਹੀਂ ਫਸਿਆ ਤਾਂ ਉਸ ਨੇ ਬੈਂਕ ਅਫਸਰ ਦੇ ਢਿੱਡ ਵਿੱਚ ਚਾਕੂ ਰੱਖ ਦਿੱਤਾ । ਔਰਤ ਨੇ ਕਿਹਾ ਉਸ ਦੇ ਸਾਥੀ ਪਿਛੇ ਕਾਰ ਵਿੱਚ ਆ ਰਹੇ ਹਨ । ਜੇਕਰ ਨਕਦੀ ਅਤੇ ਸੋਨਾ ਨਹੀਂ ਦਿੱਤਾ ਤਾਂ ਉਸ ਨੂੰ ਗੱਡੀ ਵਿੱਚ ਹੀ ਮਾਰ ਦਿੱਤਾ ਜਾਵੇਗਾ । ਇਸ ਦੇ ਬਾਅਦ ਸੋਨਾ ਅਤੇ ਕੈਸ਼ ਲੈਕੇ ਫਰਾਰ ਹੋ ਗਈ ।
ਬੈਂਕ ਅਫਸਰ ਰੋਹਿਤ ਨੇ ਦੱਸਿਆ ਕਿ ਉਹ ਜਲੰਧਰ ਤੋਂ ਡਿਊਟੀ ਖਤਮ ਕਰਕੇ ਘਰ ਜਾ ਰਿਹਾ ਸੀ । ਲਾਡੋਵਾਲ ਦੇ ਨਜ਼ਦੀਕ ਇੱਕ ਔਰਤ ਨੇ ਸੜਕ ‘ਤੇ ਲਿਫਟ ਮੰਗੀ । ਉਸ ਨੇ ਔਰਤ ਤੋਂ ਜਾਣ ਵਾਲੀ ਥਾਂ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਬਾਈਪਾਸ ‘ਤੇ ਉਤਾਰ ਦੇਣਾ। ਉਸ ਨੂੰ ਕਿਸੇ ਹਸਪਤਾਲ ਵਿੱਚ ਜਾਣਾ ਹੈ । ਜਿਸ ਤੋਂ ਬਾਅਦ ਉਹ ਕਾਰ ਵਿੱਚ ਬੈਠ ਗਈ । ਲਾਡੋਵਾਲ ਪੁੱਲ ਉਤਰਦੇ ਹੀ ਔਰਤ ਨੇ ਗੱਡੀ ਰੋਕਣ ਦੇ ਲਈ ਕਿਹਾ ਫਿਰ ਜਾਕੂ ਉਸ ਦੇ ਢਿੱਡ ‘ਤੇ ਰੱਖ ਦਿੱਤਾ ।
ਔਰਤ ਨੇ ਕਿਹਾ ਤੁਹਾਡੇ ਕੋਲ ਜੋ ਕੁਝ ਹੈ ਕੱਢ ਦਿਉ । ਚਾਕੂ ਦੀ ਨੋਕ ‘ਤੇ ਔਰਤ ਨੇ ਉਸ ਦੇ ਗਲੇ ਦੀ ਚੇਨ,ਬੈਸਲੇਟ,7 ਹਜ਼ਾਰ ਨਕਦੀ ਵੀ ਖੋਹ ਲਈ । ਇਸ ਵਾਰਦਾਤ ਦੇ ਬਾਅਦ ਉਹ ਫੌਰਨ ਥਾਣਾ ਸਲੇਮ ਟਾਬਰੀ ਪਹੁਚਿਆਂ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ । ਇਸ ਦੇ ਬਾਅਦ ਪੁਲਿਸ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਪਰ ਕੋਈ ਸੁਰਾਗ ਨਹੀਂ ਮਿਲਿਆ।
ਅਗਲੇ ਦਿਨ ਮੁੜ ਤੋਂ ਖੜੀ ਮਿਲੀ
ਪੀੜਤ ਰੋਹਿਤ ਨੇ ਦੱਸਿਆ ਕਿ ਅਗਲੇ ਦਿਨ ਉਹ ਔਰਤ ਮੁੜ ਤੋਂ ਪੁੱਲ ਤੇ ਖੜੀ ਵੇਖੀ ਗਈ । ਉਨ੍ਹਾਂ ਨੇ ਫੌਰਨ ਪੁਲਿਸ ਨੂੰ ਇਤਲਾਹ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਫੜਿਆ । ਔਰਤ ਨੇ ਪੁਲਿਸ ਨੂੰ ਦੱਸਿਆ ਸੀ ਉਸ ਨੇ ਸੁਨਿਆਰੇ ਨੂੰ ਸੋਨਾ ਵੇਚਿਆ ਹੈ । ਇਸ ਦੇ ਬਾਵਜੂਦ ਪੁਲਿਸ ਨੇ ਔਰਤ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ।
ਤਿਆਰ ਹੋਕੇ ਸੜਕ ‘ਤੇ ਲਿਫਟ ਮੰਗਦੀ ਹੈ
ਰੋਹਿਤ ਨੇ ਦੱਸਿਆ ਲੁਟੇਰੀ ਔਰਤ ਜੀਂਸ ਟਾਪ ਪਾਕੇ ਸੜਕ ‘ਤੇ ਖੜੀ ਹੁੰਦੀ ਹੈ। ਜਦੋਂ ਉਹ ਲਿਫਟ ਮੰਗਦੀ ਹੈ ਤਾਂ ਲੋਕ ਰੁਕ ਜਾਂਦੇ ਹਨ । ਕੁਝ ਦੂਰੀ ‘ਤੇ ਜਾਕੇ ਨੌਜਵਾਨਾਂ ਨੂੰ ਬਲੈਕਮੇਲ ਕਰਦੀ ਹੈ। ਸ਼ੋਰ ਮਚਾਉਂਦੀ ਹੈ ਕਿ ਉਸ ਦੇ ਨਾਲ ਜ਼ਬਰਦਸਤੀ ਹੋ ਰਹੀ ਹੈ। ਫਿਰ ਔਰਤ ਉਨ੍ਹਾਂ ਤੋਂ ਪੈਸੇ ਅਤੇ ਮੋਬਾਈਲ ਲੁੱਟ ਲੈਂਦੀ ਹੈ ।
SHO ਨੇ ਦੱਸਿਆ ਦੀ ਘਟਨਾ ਲਾਡੋਵਾਲ ਦੀ ਹੈ
ਸਲੇਮ ਟਾਬਰੀ ਦੇ SHO ਹਰਜੀਤ ਸਿੰਘ ਨੇ ਕਿਹਾ ਉਨ੍ਹਾਂ ਦੇ ਕੋਲ ਨੌਜਵਾਨ ਨੇ ਸ਼ਿਕਾਇਤ ਕੀਤੀ ਸੀ । ਜਿਸ ਥਾਂ ‘ਤੇ ਇਹ ਘਟਨਾ ਹੋਈ ਹੈ ਉਹ ਥਾਣਾ ਲਾਡੋਵਾਲ ਦੇ ਅਧੀਨ ਹੈ । ਇਸ ਲਈ ਕਾਰਵਾਈ ਲਾਡੋਵਾਲ ਥਾਣੇ ਨੇ ਕਰਨੀ ਹੈ । ਬਾਕੀ ਮਾਮਲੇ ਦੀ ਜਾਂਚ ਕਰ ਰਹੇ ਹਨ ।