Punjab

ਲੁਧਿਆਣਾ ਦੇ ਜਸਵਿੰਦਰ ਨਾਲ ਹੋਇਆ ਬਹੁਤ ਮਾੜਾ ! ਸ਼ਰੀਰ ‘ਤੇ ਮਿਲੇ ਕਈ ਨਿਸ਼ਾਨ !

ਬਿਊਰੋ ਰਿਪੋਰਟ : ਜਗਰਾਉਂ ਵਿੱਚ ਸ਼ਰੀਰਕ ਤੌਰ ‘ਤੇ ਅਸਮਰਥ ਵਿਅਕਤੀ ਦਾ ਤੇਜ਼ਧਾਰ ਹਥਿਆਰ ਦੇ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਹੈ। ਉਸ ਦੀ ਲਾਸ਼ ਘਰ ਤੋਂ ਬਰਾਮਦ ਹੋਈ ਹੈ, ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਜੱਸੀ ਦੱਸੀ ਜਾ ਰਹੀ ਹੈ। ਉਹ ਕੋਠੇ ਰਾਹਲਾ ਇਲਾਕੇ ਵਿੱਚ ਇਕੱਲਾ ਰਹਿੰਦਾ ਸੀ ।ਮੰਗਲਵਾਰ ਨੂੰ ਜਦੋਂ ਜੱਸੀ ਨੇ ਦੁਕਾਨ ਨਹੀਂ ਖੋਲੀ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਫੌਰਨ ਪੁਲਿਸ ਨੂੰ ਇਤਲਾਹ ਕੀਤੀ। ਮੌਕੇ ‘ਤੇ SSP ਨਵਨੀਤ ਸਿੰਘ ਬੈਂਸ ਪੁਲਿਸ ਪਾਰਟੀ ਸਮੇਤ ਪਹੁੰਚੇ । ਪੁਲਿਸ ਗੁਆਂਢੀ ਦੀ ਛੱਤ ਤੋਂ ਘਰ ਵਿੱਚ ਦਾਖਲ ਹੋਈ, ਘਰ ਦੇ ਅੰਦਰ ਜੱਸੀ ਦੀ ਲਾਸ਼ ਪਈ ਹੋਈ ਸੀ। ਉਨ੍ਹਾਂ ਦੇ ਸ਼ਰੀਰ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਦੇ ਨਿਸ਼ਾਨ ਸਨ। ਗਲੇ ਵਿੱਚ ਬੈਲਟ ਸੀ,ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਹਸਪਤਾਲ ਭੇਜ ਦਿੱਤਾ ਸੀ ।

ਮਾਂ ਨੇ ਕਿਹਾ ਰਾਤ ਨੂੰ ਅਖੀਰਲੀ ਵਾਰ ਗੱਲ ਹੋਈ

ਜੱਸੀ ਦੀ ਮਾਂ ਪ੍ਰੀਤਮ ਕੌਰ ਨੇ ਕਿਹਾ ਉਨ੍ਹਾਂ ਦਾ ਪੁੱਤਰ ਜਸਵਿੰਦਰ ਇਕੱਲਾ ਹੀ ਘਰ ਵਿੱਚ ਰਹਿੰਦਾ ਸੀ,ਜੱਸੀ ਨਾਲ ਦੇਰ ਰਾਤ ਫੋਨ ‘ਤੇ ਗੱਲ ਹੋਈ ਸੀ । ਉਸ ਨੇ ਦੱਸਿਆ ਸੀ ਕਿ ਉਹ ਧਰਮਸ਼ਾਲਾ ਵਿੱਚ ਸੇਵਾ ਕਰਕੇ ਵਾਪਸ ਘਰ ਆਇਆ ਹੈ,ਜੱਸੀ ਦੇ ਪਹਿਲਾਂ 2 ਵਿਆਹ ਹੋ ਚੁੱਕੇ ਹਨ। ਦੋਵੇ ਪਤਨੀਆਂ ਨਾਲ ਉਸ ਦੇ ਤਲਾਕ ਵੀ ਚੁੱਕੇ ਹਨ । ਜੱਸੀ ਦੀ ਕੋਈ ਔਲਾਦ ਨਹੀਂ ਸੀ,ਆਪਣਾ ਗੁਜ਼ਾਰਾ ਚਲਾਉਣ ਦੇ ਲਈ ਉਸ ਨੇ ਕਿਰਾਨੇ ਦੀ ਦੁਕਾਨ ਖੋਲੀ ਸੀ ।

SSP ਬੈਂਸ ਨੇ ਕਿਹਾ ਮਾਮਲਾ ਸ਼ੱਕੀ ਹੈ

SSP ਨਵਨੀਤ ਸਿੰਘ ਬੈਂਸ ਨੇ ਕਿਹਾ ਮਾਮਲਾ ਸ਼ੱਕੀ ਹੈ। ਫਿਲਹਾਲ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਦੇ ਲਈ ਰੱਖਿਆ ਗਿਆ ਹੈ । ਪੋਸਟਮਾਰਟਮ ਰਿਪੋਰਟ ਦੇ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਚੱਲੇਗਾ,ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।