India Punjab

17 ਸਾਲ ਦਾ ਜਰਨੈਲ ਸਿੰਘ ਦੁਨੀਆ ਤੋਂ ਚੱਲਾ ਗਿਆ ! ਪਰ ਕਈ ਸਵਾਲ ਛੱਡ ਗਿਆ

ਬਿਉਰੋ ਰਿਪੋਰਟ – ਲੁਧਿਆਣਾ ਤੋਂ ਬਹੁਤ ਦੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ । 12ਵੀਂ ਦੇ ਵਿਦਿਆਰਥੀ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ । 17 ਸਾਲ ਦੇ ਜਰਨੈਲ ਸਿੰਘ ਦਾ ਬੀਤੇ ਦਿਨੀਂ ਹੀ ਨਤੀਜਾ ਆਇਆ ਸੀ,ਘੱਟ ਨੰਬਰ ਆਉਣ ਦੀ ਵਜ੍ਹਾ ਕਰਕੇ ਉਹ ਫੇਲ੍ਹ ਹੋ ਗਿਆ ਸੀ । ਜਿਸ ਦੇ ਤਣਾਅ ਦੀ ਵਜ੍ਹਾ ਕਰਕੇ ਉਸ ਨੇ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ ।

ਲਾਡੋਵਾਲ ਥਾਣੇ ਦੇ SHO ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਜਰਨੈਲ ਸਿੰਘ ਪਿੰਡ ਚਾਹਰ ਦਾ ਰਹਿਣ ਵਾਲਾ ਸੀ । ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀ ਪ੍ਰੀਖਿਆ ਦਾ ਨਤੀਜਾ ਆ ਚੁੱਕਿਆ ਸੀ । ਉਹ ਸਰਕਾਰ ਸਕੂਲ ਵਿੱਚ ਪੜਦਾ ਸੀ,ਤਿੰਨ ਪੇਪਰਾਂ ਵਿੱਚ ਫੇਲ੍ਹ ਹੋਣ ਦੀ ਵਜ੍ਹਾ ਕਰਕੇ ਉਸ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ।

ਜਰਨੈਲ ਸਿੰਘ ਦੇ ਪਿਤਾ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਦੀ ਸੇਵਾ ਨਿਭਾ ਰਹੇ ਹਨ। ਗ੍ਰੰਥੀ ਪਿਤਾ ਦੇ 2 ਪੁੱਤਰ ਰਾਜਵਿੰਦਰ ਅਤੇ ਜਰਨੈਲ ਹਨ,ਜਰਨੈਲ ਨੇ ਰਾਤ ਨੂੰ ਕਿਹਾ ਕਿ ਮੈਂ ਸੋਣ ਦੇ ਲਈ ਛੱਤ ਤੇ ਜਾ ਰਿਹਾ ਹਾਂ। ਜਦੋਂ ਸਵੇਰ 8 ਵਜੇ ਹੇਠਾਂ ਨਹੀਂ ਆਇਆ ਤਾਂ ਪਰਿਵਾਰ ਵੇਖਣ ਗਿਆ ਤਾਂ ਲੋਹੇ ਦੇ ਐਂਗਲ ਨਾਲ ਪਰਨਾ ਬੰਨ੍ਹ ਕੇ ਉਸ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਸੀ । ਜਰਨੈਲ ਨੂੰ ਹਸਪਤਾਲ ਲੈ ਕੇ ਗਏ ਪਰ ਸਭ ਕੁਝ ਖਤਮ ਹੋ ਚੁੱਕਿਆ ਸੀ । ਹਸਪਤਾਲ ਵਿੱਚ ਹਾਡੋਵਾਲ ਥਾਣੇ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਹੈ। ਜਰਨੈਲ ਦਾ ਪੋਸਟਮਾਰਟਮ ਕੀਤਾ ਜਾਵੇਗਾ ।