ਬਿਉਰੋ ਰਿਪੋਰਟ : ਪੰਜਾਬ ਵਿੱਚ ਅਪਰਾਧ ਘੱਟ ਹੋਣ ਦਾ ਨਾ ਹੀ ਨਹੀਂ ਲੈ ਰਿਹਾ ਹੈ । ਲੁਧਿਆਣਾ ਵਿੱਚ ਦੇਰ ਰਾਤ ਇੱਕ ਕੱਪੜਾ ਵਪਾਰੀ ਦਾ ਬਦਮਾਸ਼ਾ ਵੱਲੋ ਫੈਕਟਰੀ ਦੇ ਬਾਹਰੋ ਕਿਡਨੈਪ ਕਰ ਲਿਆ ਗਿਆ ਹੈ । ਇਸ ਦੇ ਬਾਅਦ ਪਰਿਵਾਰ ਤੋਂ ਬਦਮਾਸ਼ਾਂ ਨੇ ਫਿਰੌਤੀ ਮੰਗੀ ਹੈ । ਪਰਿਵਾਰ ਨੇ ਇਸ ਬਾਰੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਹੈ,ਬਦਮਾਸ਼ਾ ਨੂੰ ਜਦੋਂ ਪਤਾ ਚੱਲਿਆ ਕਿ ਪੁਲਿਸ ਉਨ੍ਹਾਂ ਨੂੰ ਫੜਨ ਦੇ ਲਈ ਟਰੈਪ ਲੱਗਾ ਰਹੀ ਹੈ ਤਾਂ ਕਾਰੋਬਾਰੀ ਨੂੰ ਗੋਲੀ ਮਾਰ ਕੇ ਸੜਕ ‘ਤੇ ਸੁੱਟ ਦਿੱਤਾ। ਗਨੀਮਤ ਇਹ ਹੈ ਕੀ ਗੋਲੀ ਵਪਾਰੀ ਦੇ ਪੱਟ ‘ਤੇ ਲੱਗੀ ਹੈ । ਜਖਮੀ ਕਾਰੋਬਾਰੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਸੂਤਰਾਂ ਦੇ ਮੁਤਾਬਿਕ ਕਾਰੋਬਾਰੀ ਦੀ ਫੈਕਟਰੀ ਨੂਰਵਾਲਾ ਰੋਡ ‘ਤੇ ਹੈ । ਕਾਰੋਬਾਰੀ ਦਾ ਨਾਂ ਸੰਭਵ ਜੈਨ ਦੱਸਿਆ ਜਾ ਰਿਹਾ ਹੈ । ਉਹ ਆਪਣੀ ਗੱਡੀ ਵਿੱਚ ਬੈਠ ਕੇ ਘਰ ਆ ਰਿਹਾ ਸੀ । ਇੱਕ ਸਕੂਟਰ ਸਵਾਰ ਨੇ ਉਸ ਦੀ ਗੱਡੀ ਨੂੰ ਟੱਕਰ ਮਾਰੀ ਜਦੋਂ ਉਹ ਬਾਹਰ ਨਿਕਲਿਆ ਤਾਂ ਬਦਮਾਸ਼ਾਂ ਨੇ ਪਸਤੌਲ ਸਿਰ ‘ਤੇ ਰੱਖ ਦਿੱਤੀ ਅਤੇ ਅਗਵਾ ਕਰ ਲਿਆ । 3 ਘੰਟੇ ਤੱਕ ਵਪਾਰੀ ਨੂੰ ਘੁਮਾਇਆ ਅਤੇ ਵੱਖ-ਵੱਖ ਲੋਕੇਸ਼ਨ ‘ਤੇ ਪਰਿਵਾਰ ਨੂੰ ਬੁਲਾਉਂਦੇ ਰਹੇ । ਜਦੋਂ ਬਦਮਾਸ਼ਾਂ ਨੂੰ ਸ਼ੱਕ ਹੋਇਆ ਤਾਂ ਉਹ ਵਪਾਰੀ ਦੇ ਪੱਟ ‘ਤੇ ਗੋਲੀ ਮਾਰ ਕੇ ਫਰਾਰ ਹੋ ਗਏ । ਇਸ ਘਟਨਾ ਨੂੰ ਲੈਕੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਸਰਕਾਰ ਨੂੰ ਘੇਰਿਆ ਹੈ।
‘ਕੁਝ ਤਾਂ ਤਰਸ ਕਰੋ ਪੰਜਾਬ ‘ਤੇ’
ਬਿਕਰਮ ਸਿੰਘ ਮਜੀਠੀਆ ਨੇ ਲੁਧਿਆਣਾ ਦੇ ਵਪਾਰੀਲ ਦੇ ਕਿਡਨੈਪ ਵਾਲੀ ਘਟਨਾ ‘ਤੇ ਆਪਣੇ ਸੋਸ਼ਲ ਮੀਡੀਆ ਐਕਾਉਂਟ X ‘ਤੇ ਇੱਕ ਪੋਸਟ ਪਾਕੇ ਲਿਖਿਆ ਹੈ ‘CM ਭਗਵੰਤ ਮਾਨ ਜੀ ਕੁਝ ਤਾਂ ਤਰਸ ਕਰੋ ਪੰਜਾਬ ’ਤੇ…ਲਾਲਾ ਜੀ ਅਰਵਿੰਦ ਕੇਜਰੀਵਾਲ ਦੀ ਸੇਵਾ ਵਾਸਤੇ ਪੰਜਾਬੀਆਂ ਨੇ ਤੁਹਾਨੂੰ ਵਾਗਡੋਰ ਨਹੀਂ ਸੌਂਪੀ..ਬਲਕਿ ਪੰਜਾਬ ਦੀ ਬੇਹਤਰੀ, ਭਲਾਈ ਤੇ ਤਰੱਕੀ ਵਾਸਤੇ ਸੌਂਪੀ ਹੈ….ਇਹ ਕਿਹੋ ਜਿਹਾ ਰੰਗਲਾ ਪੰਜਾਬ ਬਣਾ ਦਾ ਤੁਸੀਂ..ਨਿੱਤ ਦਿਹਾੜੇ ਕਤਲ, ਫਿਰੌਤੀਆਂ, ਲੁੱਟਾ ਖੋਹਾਂ ਤੇ ਹੋਰ ਅਪਰਾਧ ਆਮ ਹੋ ਗਏ….ਕੁਝ ਤਾਂ ਸ਼ਰਮ ਕਰੋ ਜਨਾਬ ਜੀਓ….ਜੇਕਰ ਬਹੁਤ ਨਹੀਂ ਤਾਂ ਅੱਧਾ ਦਿਨ ਹੀ ਪੰਜਾਬ ਵਾਸਤੇ ਲਾ ਲਿਆ ਕਰੋ ਜੀ…।