ਲੁਧਿਆਣਾ (6 ਅਪ੍ਰੈਲ, 2026): ਲੁਧਿਆਣਾ ਦੇ ਹਲਵਾਰਾ ਏਅਰਪੋਰਟ ਤੋਂ 15 ਮਈ ਤੋਂ ਸ਼ੁਰੂ ਹੋਣ ਜਾ ਰਹੀਆਂ ਉਡਾਣਾਂ ਦੇ ਸਮੇਂ ਵਿੱਚ ਏਅਰ ਇੰਡੀਆ ਨੇ ਵੱਡਾ ਬਦਲਾਅ ਕੀਤਾ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੱਤੀ ਕਿ ਲੁਧਿਆਣਾ ਦੇ ਉਦਯੋਗਪਤੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਸਵੇਰ ਦੀ ਫਲਾਈਟ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਲੁਧਿਆਣਾ ਤੋਂ ਦਿੱਲੀ ਲਈ ਪਹਿਲੀ ਫਲਾਈਟ ਸਵੇਰੇ 7:55 ਦੀ ਬਜਾਏ 10:25 ’ਤੇ ਰਵਾਨਾ ਹੋਵੇਗੀ।
ਪਹਿਲੀ ਫਲਾਈਟ ਦਿੱਲੀ ਤੋਂ ਸਵੇਰੇ 7:55 ’ਤੇ ਉਡਾਣ ਭਰੇਗੀ ਅਤੇ 9:45 ਤੇ ਹਲਵਾਰਾ ਪਹੁੰਚੇਗੀ। ਲੁਧਿਆਣਾ (ਹਲਵਾਰਾ) ਤੋਂ ਇਹ ਫਲਾਈਟ ਸਵੇਰੇ 10:25 ‘ਤੇ ਰਵਾਨਾ ਹੋ ਕੇ 11:40 ‘ਤੇ ਦਿੱਲੀ ਪਹੁੰਚੇਗੀ।
ਕਿਉਂ ਹੋਇਆ ਬਦਲਾਅ?
ਕੇਂਦਰੀ ਮੰਤਰੀ ਬਿੱਟੂ ਨੇ ਦੱਸਿਆ ਕਿ ਪਹਿਲਾਂ ਦਿੱਲੀ ਤੋਂ ਫਲਾਈਟ ਦਾ ਸਮਾਂ ਸਵੇਰੇ 5:55 ਵਜੇ ਸੀ, ਜੋ ਕਿ ਬਹੁਤ ਜਲਦੀ ਸੀ। ਕਾਰੋਬਾਰੀਆਂ ਦਾ ਕਹਿਣਾ ਸੀ ਕਿ ਇੰਨੀ ਜਲਦੀ ਦਿੱਲੀ ਤੋਂ ਫਲਾਈਟ ਫੜਨਾ ਅਤੇ ਲੁਧਿਆਣਾ ਵਿੱਚ ਸਵੇਰੇ 7 ਵਜੇ ਮਹਿਮਾਨਾਂ ਨੂੰ ਰਿਸੀਵ ਕਰਨਾ ਮੁਸ਼ਕਿਲ ਸੀ। ਇਸ ਤੋਂ ਇਲਾਵਾ ਵਿਦੇਸ਼ੀ ਉਡਾਣਾਂ (Connecting Flights) ਦੇ ਸਮੇਂ ਵਿੱਚ ਵੀ ਕਾਫ਼ੀ ਅੰਤਰ ਆ ਰਿਹਾ ਸੀ। ਇਨ੍ਹਾਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਸ਼ਡਿਊਲ ਨੂੰ ’ਪਬਲਿਕ ਫ੍ਰੈਂਡਲੀ’ ਬਣਾਇਆ ਗਿਆ ਹੈ।
ਸ਼ਾਮ ਦੀਆਂ ਉਡਾਣਾਂ ਦਾ ਸਮਾਂ
ਸ਼ਾਮ ਦੀਆਂ ਉਡਾਣਾਂ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ ਤੋਂ ਫਲਾਈਟ ਦੁਪਹਿਰ 12:55 ’ਤੇ ਚੱਲੇਗੀ ਅਤੇ 2:10 ’ਤੇ ਲੁਧਿਆਣਾ ਪਹੁੰਚੇਗੀ। ਵਾਪਸੀ ‘ਤੇ ਇਹ ਦੁਪਹਿਰ 2:40 ’ਤੇ ਦਿੱਲੀ ਲਈ ਉਡਾਣ ਭਰੇਗੀ ਅਤੇ 3:55 ’ਤੇ ਪਹੁੰਚੇਗੀ। ਏਅਰ ਇੰਡੀਆ ਜਲਦੀ ਹੀ ਆਪਣੇ ਬੁਕਿੰਗ ਸਿਸਟਮ ਵਿੱਚ ਨਵਾਂ ਸ਼ਡਿਊਲ ਅਪਡੇਟ ਕਰ ਦੇਵੇਗੀ।

