Punjab

2 ਸਾਲ ਤੱਕ ਬੱਚੀ ਨਾਲ ਮਾੜਾ ਸਲੂਕ !

ਬਿਉਰੋ ਰਿਪੋਰਟ : ਲੁਧਿਆਣਾ ਵਿੱਚ 14 ਸਾਲ ਦੀ ਬੱਚੀ ਨਾਲ 2 ਸਾਲ ਤੱਕ ਬਹੁਤ ਹੀ ਹੈਵਾਨੀਅਤ ਅਤੇ ਦਿਲ ਨੂੰ ਹਿੱਲਾ ਦੇਣ ਵਾਲੀ ਹਰਕਤ ਕੀਤੀ ਗਈ ਹੈ। ਮਕਾਨ ਮਾਲਕਨ ਨੇ 2 ਸਾਲ ਤੱਕ ਬੱਚੀ ਨੂੰ ਬੰਧਕ ਬਣਾਇਆ ਸੀ,ਉਸ ਨੂੰ ਕਈ ਵਾਰ ਗਰਮ ਚਾਕੂ ਲਗਾਏ। ਭੁੱਖ ਲੱਗਣ ‘ਤੇ ਬੱਚੀ ਕੂੜੇਦਾਰ ਤੋਂ ਚੁੱਕ ਕੇ ਖਾਣਾ ਖਾਂਦੀ ਸੀ। ਇਸ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਸੀ । ਬੱਚੀ ਜਿਸ ਘਰ ਵਿੱਚ ਕੈਦ ਸੀ ਉਸ ਦੀ ਮਾਲਕਨ ਪਾਵਰਕਾਮ ਤੋਂ ਰਿਟਾਇਡ ਹੋਈ ਸੀ। ਬੱਚੀ ਦੀ ਮਦਦ ਦੀ ਅਪੀਲ ਤੋਂ ਬਾਅਦ ਮਨੁੱਖਤਾ ਦੀ ਸੇਵਾ ਸੁਸਾਇਟੀ ਨੇ ਬਾਲ ਅਧਿਕਾਰੀਆਂ ਦੀ ਮਦਦ ਨਾਲ ਉਸ ਨੂੰ ਗੁਰਦੇਵ ਨਗਰ ਦੇ ਮਕਾਨ ਤੋਂ ਅਜ਼ਾਦ ਕਰਵਾਇਆ ਹੈ ।

ਕਾਉਂਸਲਿੰਗ ਵਿੱਚ ਬੱਚੀ ਨੇ ਦੱਸਿਆਾ ਕਿ ਖਾਣੇ ਵਿੱਚ ਉਸ ਨੂੰ ਪੂਰਾ ਦਿਨ ਸਿਰਫ 2 ਰੋਟੀਆਂ ਦਿੱਤੀਆਂ ਜਾਂਦੀਆਂ ਸਨ। ਜ਼ਿਆਦਾ ਭੁੱਖ ਲੱਗਣ ‘ਤੇ ਕੂੜੇਦਾਨ ਤੋਂ ਖਾਣਾ ਚੁੱਕ ਕੇ ਖਾਂਦੀ ਸੀ। ਜੇਕਰ ਕਦੇ ਭੁੱਖ ਲੱਗਣ ‘ਤੇ ਦੁੱਧ ਵੀ ਲੈਂਦੀ ਸੀ ਤਾਂ ਗਰਮ ਚਾਕੂ ਉਸ ਦੇ ਚਿਹਰੇ ‘ਤੇ ਲਗਾਇਆ ਜਾਂਦਾ ਸੀ। ਬੱਚੀ ਨੂੰ ਠੰਡ ਵਿੱਚ ਬਾਥਰੂਮ ਦੇ ਬਾਹਰ ਸੋਣ ਦੇ ਲਈ ਥਾਂ ਦਿੱਤੀ ਜਾਂਦੀ ਸੀ। ਜਦੋਂ ਬੱਚੀ ਨੂੰ ਰੈਸਕਿਉ ਕੀਤਾ ਗਿਆ ਹੈ ਉਸ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਸੜਿਆ ਹੋਇਆ ਸੀ।

ਰਿਟਾਇਡ ਪਾਵਰਕਾਮ ਦੀ ਮੁਲਾਜ਼ਮ PG ਚੱਲਾ ਰਹੀ ਹੈ

ਪਾਵਰਕਾਮ ਦੀ ਰਿਟਾਇਡ ਮੁਲਾਜ਼ਮ ਹਰਮੀਤ ਕੌਰ ਘਰ ਵਿੱਚ PG ਚਲਾਉਂਦੀ ਹੈ। ਉਸੇ ਪੀਜੀ ਵਿੱਚ 4 ਮਹੀਨੇ ਪਹਿਲਾਂ ਤੱਕ ਬਲਜੀਤ ਕੌਰ ਰਹਿੰਦੀ ਸੀ । ਉਸੇ ਨੇ ਬੱਚੀ ਨਾਲ ਹੋਣ ਵਾਲੀ ਕੁੱਟਮਾਰ ਦੇ ਬਾਰੇ NGO ਦੇ ਮੁਖੀ ਗੁਰਪ੍ਰੀਤ ਸਿੰਘ ਨੂੰ ਦੱਸਿਆ । ਬਲਬੀਰ ਕੌਰ ਦੇ ਮੁਤਾਬਿਕ ਉਹ ਕਈ ਵਾਰ PG ਦੀ ਮਾਲਕਿਨ ਨੂੰ ਕਹਿੰਦੀ ਸੀ ਕਿ ਬੱਚੀ ਨੂੰ ਨਾ ਮਾਰੇ ਤਾਂ ਹਰਮੀਤ ਕੌਰ ਇਸ ਨੂੰ ਆਪਣਾ ਘਰੇਲੂ ਮਸਲਾ ਕਹਿਕੇ ਚੁੱਪ ਕਰਵਾ ਦਿੰਦੀ ਸੀ। ਬੱਚੀ ‘ਤੇ ਜ਼ੁਲਮ ਹੁੰਦੇ ਵੇਖ ਬਲਬੀਰ ਨੇ PG ਛੱਡ ਦਿੱਤਾ ।

2 ਸਾਲ ਤੋਂ ਘਰ ਵਿੱਚ ਕੈਦ ਸੀ

NGO ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੱਚੀ ਦਾ ਪਹਿਲਾਂ ਵੀ ਇੱਕ ਵਾਰ ਜੂਨ ਮਹੀਨੇ ਵਿੱਚ ਵੀਡੀਓ ਸਾਹਮਣੇ ਆਇਆ ਸੀ ਪਰ ਲੋਕੇਸ਼ ਨਾ ਪਤਾ ਹੋਣ ਦੀ ਵਜ੍ਹਾ ਕਰਕੇ ਅਸੀਂ ਉਸ ਕੋਲ ਨਹੀਂ ਪਹੁੰਚ ਸਕੇ। ਇਸ ਵਾਰ ਗੁਰਦੇਵ ਨਗਰ ਦੇ PG ਵਿੱਚ ਰਹਿਣ ਵਾਲੀ ਬਲਬੀਰ ਕੌਰ ਨੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਦਿੱਤੀ ਕਿ ਬੱਚੀ ਨੂੰ ਘਰ ਵਿੱਚ ਕੈਦ ਕਰਕੇ ਰੱਖਿਆ ਹੈ । ਬੱਚੀ ਦੀ ਮਾਂ ਮਰ ਚੁੱਕੀ ਹੈ ਪਿਤਾ ਉਸ ਨੂੰ ਗੁਰਦੇਵ ਨਗਰ ਦੀ ਕੋਠੀ ‘ਤੇ ਛੱਡ ਗਿਆ । ਪਿਤਾ ਨੇ ਦੂਜਾ ਵਿਆਹ ਕਰ ਲਿਆ । ਨਾਬਾਲਿਗ ‘ਤੇ ਜ਼ੁਲਮ ਕਰਨ ਦਾ ਵੀਡੀਓ ਬਲਬੀਰ ਕੌਰ ਨੇ ਹੀ ਬਣਾਇਆ ਸੀ ।

ਬੱਚੀ ਨੇ ਦੱਸਿਆ ਘਰ ਵਿੱਚ ਜ਼ਬਰਦਸਤੀ ਕੱਪੜੇ,ਭਾਂਡੇ ਅਤੇ ਸਫਾਈ ਕਰਵਾਉਂਦੇ ਸਨ। ਪੂਰਾ ਦਿਨ ਰਸੋਈ ਵਿੱਚ ਭਾਂਡੇ ਸਾਫ ਕਰਵਾਉਂਦੇ ਸਨ। ਰਾਤ ਨੂੰ PG ਦੀ ਮਾਲਕਨ ਹਰਮੀਤ ਕੌਰ 2 ਵਜੇ ਉੱਠਾ ਕੇ ਕੁੱਟਮਾਰ ਕਰਦੀ ਸੀ। ਉਸ ਦਾ ਪੁੱਤਰ ਅਤੇ ਧੀ ਵੀ ਬੱਚੀ ਨੂੰ ਮਾਰ ਦੇ ਸਨ ।ਉਸ ਨੂੰ ਦੀਵਾਰ ਨਾਲ ਮਾਰਦੇ ਸਨ ।

FIR ਦਰਜ

ਥਾਣਾ ਡਿਵੀਜਨ ਨੰਬਰ 5 ਵਿੱਚ SHO ਨੀਰਜ ਚੌਧਰੀ ਨੇ ਦੱਸਿਆ ਕਿ ਔਰਤ ਹਰਮੀਤ ਕੌਰ ਦੇ ਖਿਲਾਫ FIR ਦਰਜ ਕੀਤੀ ਗਈ ਹੈ । ਆਉਣ ਵਾਲੇ ਦਿਨਾਂ ਵਿੱਚ ਚਾਈਲਡ ਵੈਲਫੇਅਰ ਦੇ ਨਾਲ ਮਿਲ ਕੇ ਇਲਾਕੇ ਦੀਆਂ ਹੋਰ ਕੋਠੀਆਂ ਦੀ ਜਾਂਚ ਕੀਤੀ ਜਾਵੇਗੀ। ਜੇਕਰ ਨਾਬਾਲਿਗ ਨਜ਼ਰ ਆਇਆ ਤਾਂ ਫੌਰਨ ਕਾਰਵਾਈ ਹੋਵੇਗੀ।