Punjab

ਲੁਧਿਆਣਾ ‘ਚ 15 ਦਿਨਾਂ ਅੰਦਰ ਤੀਜੇ ਗੈਂਗਸਟਰ ਦੀ ਐਨਕਾਊਂਟਰ ‘ਚ ਮੌਤ !

 

ਬਿਉਰੋ ਰਿਪੋਰਟ : ਪੰਜਾਬ ਵਿੱਚ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ਦੇ ਖਿਲਾਫ ਪੰਜਾਬ ਪੁਲਿਸ ਸਖਤ ਹੋ ਗਈ ਹੈ । ਬੁੱਧਵਾਰ ਨੂੰ ਪੁਲਿਸ ਨੇ ਦੂਜੇ ਗੈਂਗਸਟਰ ਦਾ ਐਨਕਾਊਂਟਰ ਕਰ ਦਿੱਤਾ ਹੈ । ਲੁਧਿਆਣਾ ਪੁਲਿਸ ਨੇ ਗੈਂਗਸਟਰ ਸੁਖਦੇਵ ਸਿੰਘ ਉਰਫ ਵਿੱਕੀ ਨੂੰ ਐਨਕਾਊਂਟਰ ਦੇ ਦੌਰਾਨ ਮਾਰ ਦਿੱਤਾ ਹੈ । ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਨੇ ਦੱਸਿਆ ਹੈ ਕਿ ਕੋਹਾੜਾ-ਮਾਛੀਵਾਰ ਰੋਡ ‘ਤੇ ਪਿੰਡ ਪੰਜੇਟਾ ਵਿੱਚ ਐਨਕਾਊਂਟਰ ਹੋਇਆ ਹੈ ।

ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਮੁਤਾਬਿਕ ਵਿੱਕੀ ਨੂੰ ਸਰੰਡਰ ਕਰਨ ਦੇ ਲਈ ਕਿਹਾ ਗਿਆ ਸੀ ਪਰ ਉਸ ਨੇ ਪੁਲਿਸ ‘ਤੇ ਗੋਲੀਆਂ ਚਲਾਇਆ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਸੁਖਦੇਵ ਜਖਮੀ ਹੋਇਆ ਅਤੇ ਹੁਣ ਉਸ ਦੀ ਮੌਤ ਹੋ ਗਈ ਹੈ । ਸੁਖਦੇਵ ਆਪਣੇ 4 ਸਾਥੀਆਂ ਨਾਲ ਮਿਲਕੇ ਗੈਂਗ ਚਲਾਉਂਦਾ ਸੀ। ਉਸ ‘ਤੇ 25 ਤੋਂ ਵੱਧ ਕੇਸ ਦਰਜ ਸਨ। ਬੀਤੇ ਦਿਨੀ ਹੀ ਉਸ ਨੇ ਇੱਕ ਕੈਮਿਸਟ ਅਤੇ ਪੈਟਰੋਲ ਪੰਪ ਦੇ ਮਾਲਕ ‘ਤੇ ਗੋਲੀਆਂ ਚਲਾ ਕੇ ਉਸ ਨੂੰ ਲੁਟਿਆਂ ਸੀ । ਇਸ ਤੋਂ ਪਹਿਲਾਂ ਵੀ ਉਹ ਕਈ ਹੋਰ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।

ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ ਹਨ ਕਿ ਗੈਂਗਸਟਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। 1 ਮਹੀਨੇ ਪਹਿਲਾਂ ਹੀ ਕੁਲਦੀਪ ਸਿੰਘ ਚਾਹਲ ਨੂੰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ । ਇਸ ਦੌਰਾਨ ਉਨ੍ਹਾਂ ਨੇ 15 ਦਿਨਾਂ ਦੇ ਅੰਦਰ ਤੀਜੇ ਗੈਂਗਸਟਰ ਦਾ ਐਨਕਾਊਂਟਰ ਕੀਤਾ ਸੀ । ਇਸ ਤੋਂ ਪਹਿਲਾਂ ਇੱਕ ਫੈਕਟਰੀ ਮਾਲਕ ਸੰਭਵ ਜੈਨ ਨੂੰ ਪਹਿਲਾਂ ਕਿਡਨੈਪ ਕਰਕੇ ਅਤੇ ਫਿਰ ਗੋਲੀ ਮਾਰਨ ਵਾਲੇ 2 ਗੈਂਗਸਟਰਾਂ ਦਾ ਵੀ ਐਨਕਾਊਂਟਰ ਕੀਤਾ ਗਿਆ ਸੀ । 29 ਨਵੰਬਰ ਨੂੰ ਸ਼ਾਮ 5 ਵਜਕੇ 50 ਮਿੰਟ ‘ਤੇ ਪੁਲਿਸ ਨੂੰ ਗੈਂਗਸਟਰ ਸੰਜੀਪ ਉਰਫ ਸੰਜੂ ਬ੍ਰਾਹਮਣ ਅਤੇ ਸ਼ੁਭਮ ਗੋਪੀ ਦੇ ਬਾਰੇ ਜਾਣਕਾਰੀ ਮਿਲੀ ਸੀ ਦੋਵਾਂ ਨੂੰ ਸਰੰਡਰ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਉਨ੍ਹਾਂ ਨੇ ਉਲਟਾ ਪੁਲਿਸ ਤੇ ਗੋਲੀ ਚੱਲਾ ਦਿੱਤੀ ਸੀ ਜਿਸ ਤੋਂ ਬਾਅਦ ਕਰਾਸ ਫਾਇਰਿੰਗ ਵਿੱਚ ਉਨ੍ਹਾਂ ਦੀ ਮੌਤ ਹੋ ਗਈ ।

ਜ਼ੀਰਕਪੁਰ ਵਿੱਚ ਵੀ ਐਨਕਾਊਂਟਰ

ਜ਼ੀਰਕਪੁਰ ਵਿੱਚ ਵੀ ਬੁੱਧਵਾਰ ਸਵੇਰ ਪੰਜਾਬ ਪੁਲਿਸ ਨੇ ਗੈਂਗਸਟਰ ਤਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਦਾ ਐਨਕਾਊਂਟਰ ਕਰ ਦਿੱਤਾ ਹੈ । ਪੁਲਿਸ ਉਸ ਨੂੰ ਇਰਾਦ-ਏ-ਕਤਲ ਦੇ ਕੇਸ ਵਿੱਚ ਪਸਤੌਲ ਬਰਾਮਦ ਕਰਨ ਦੇ ਲਈ ਲੈਕੇ ਜਾ ਰਹੀ ਹੀ ਸੀ। ਪਰ ਉਹ ਕਸਟਡੀ ਤੋਂ ਭੱਜਣ ਲੱਗਿਆ। ਪੁਲਿਸ ਨੇ ਪਹਿਲਾਂ ਹਵਾ ਵਿੱਚ ਗੋਲੀਆਂ ਚਲਾਇਆ ਅਤੇ ਫਿਰ ਉਸ ਦੇ ਪੈਰ ‘ਤੇ ਗੋਲੀ ਮਾਰੀ । ਜਖ਼ਮੀ ਹਾਲਤ ਵਿੱਚ ਉਸ ਨੂੰ ਫੜ ਲਿਆ ਗਿਆ ਹੈ । ਦੱਸਿਆ ਜਾ ਰਹਾ ਹੈ ਕਿ ਉਸ ਨੂੰ 2 ਗੋਲੀਆਂ ਲਗੀਆਂ ਹਨ । ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜਖ਼ਮੀ ਹੋਇਆ ਹੈ । ਅਕਤੂਬਰ ਵਿੱਚ ਜੱਸਾ ਹੈਪੋਵਾਲੀਆ ਨੇ 3 ਦਿਨ ਵਿੱਚ ਇਸ ਨੇ 3 ਦਿਨ ਕਤਲ ਕੀਤੇ ਸਨ । ਪੁਲਿਸ ਨੇ ਨਵੰਬਰ ਵਿੱਚ ਗ੍ਰਿਫਤਾਰੀ ਕੀਤਾ ਸੀ।

AGTF ਦੇ ਅਧਿਕਾਰੀ ਸੰਦੀਪ ਗੋਇਲ ਨੇ ਦੱਸਿਆ ਹੈ ਕਿ ਨਵਾਂ ਸ਼ਹਿਰ ਦੇ ਰਹਿਣ ਵਾਲੇ ਜੱਸਾ ਹੈਪੋਵਾਲੀਆ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਅਤੇ ਸੋਨੀ ਖਤਰੀ ਦਾ ਕਰੀਬੀ ਸੀ । ਇਸ ਫਾਇਰਿੰਗ ਦੇ ਦੌਰਾਨ ਪੁਲਿਸ ਮੁਲਾਜ਼ਮ ਵੀ ਜਖ਼ਮੀ ਹੋਇਆ ਹੈ । ਫਾਇਰਿੰਗ ਜ਼ੀਰਕਪੁਰ ਦੇ ਪੀਰਮੁੱਛਾ ਵਿੱਚ ਹੋਈ ਹੈ ।