Punjab

ਲੁਧਿਆਣਾ ਵਿੱਚ 4 ਸਾਲ ਦੀ ਬੱਚੀ ਨਾਲ ਹੈਵਾਨੀਅਤ ਫਿਰ ਤੀਜੀ ਮੰਜ਼ਿਲ ਤੋਂ ਹੇਠਾਂ ਸੁੱਟਿਆ !

ਬਿਉਰੋ ਰਿਪੋਰਟ – ਲੁਧਿਆਣਾ (Ludhiana) ਵਿੱਚ ਦਿਲ ਨੂੰ ਦਹਿਲਾ ਦੇਣ ਵਾਲੀ ਅਤੇ ਹੈਵਾਨੀਅਤ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਸੁਣਕੇ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ ਜਾਵੇਗੀ । ਇੱਕ ਚਾਰ ਸਾਲ ਦੀ ਬੱਚੀ ਨਾਲ ਮੁਲਜ਼ਮ ਨੇ ਪਹਿਲਾਂ ਜ਼ਬਰਜਨਾਹ ਕੀਤਾ ਗਿਆ ਫਿਰ ਉਸ ਨੂੰ ਤੀਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ । ਘਟਨਾ ਤੋਂ ਬਾਅਦ ਬੱਚੀ ਦੀ ਮੌਤ ਹੋ ਗਈ ।

ਵਾਰਦਾਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ । ਵਾਰਦਾਤ ਦੇ ਬਾਅਦ ਮੁਲਜ਼ਮ ਫਰਾਰ ਹੋ ਗਿਆ ਹੈ । ਪੂਰੇ ਮੁਹੱਲੇ ਵਿੱਚ ਗੁੱਸਾ ਹੈ ਲੋਕਾਂ ਨੇ ਪੁਲਿਸ ਨੂੰ ਮੁਲਜ਼ਮ ਨੂੰ ਜਲਦ ਤੋਂ ਜਲਦ ਫੜਨ ਦੀ ਅਪੀਲ ਕੀਤੀ ਹੈ ।

ਵਾਰਦਾਤ ਮੰਗਲਵਾਰ ਦੁਪਹਿਰ ਨੂੰ ਸ਼ੇਰਪੁਰ ਦੇ ਰਣਜੀਤ ਨਗਰ ਸਥਿਤ ਫੌਜੀ ਕਾਲੋਨੀ ਦੀ ਹੈ । ਫੌਜੀ ਕਾਲੋਨੀ ਵਿੱਚ ਬਣੇ ਘਰਾਂ ਵਿੱਚ ਇੱਕ ਬੱਚੀ ਖੇਡ ਰਹੀ ਸੀ । ਜਿਸ ਨੂੰ ਮੁਲਜ਼ਮ ਨੇ ਆਪਣੀ ਹੈਵਾਨੀਅਤ ਦਾ ਸ਼ਿਕਾਰ ਬਣਾਇਆ । ਮੁਲਜ਼ਮ ਬੱਚੀ ਨੂੰ ਕਮਰੇ ਵਿੱਚ ਲੈ ਗਿਆ ਫਿਰ ਵਾਰਦਾਤ ਨੂੰ ਅੰਜਾਮ ਦਿੱਤਾ ।

ਮੁਲਜ਼ਮ ਨੇ ਜਿਵੇਂ ਹੀ ਬੱਚੀ ਨੂੰ ਹੇਠਾਂ ਸੁੱਟਿਆ ਆਲੇ ਦੁਆਲੇ ਦੇ ਲੋਕਾਂ ਨੇ ਵੇਖ ਲਿਆ । ਜਿਸ ਤੋਂ ਬਾਅਦ ਫੌਰਨ ਮੁਹੱਲੇ ਦੇ ਲੋਕ ਇਕੱਠੇ ਹੋਏ । ਲੋਕਾਂ ਨੇ ਕਿਹਾ ਬੱਚੀ ਨੂੰ ਇੱਕ ਕੰਬਲ ਵਿੱਚ ਲਪੇਟਿਆਂ ਹੋਇਆ ਸੀ । ਉਨ੍ਹਾਂ ਨੂੰ ਜ਼ੋਰ ਨਾਲ ਡਿੱਗਣ ਦੀ ਅਵਾਜ਼ ਆਈ ।

ਸ਼ੁਰੂਆਤੀ ਜਾਂਚ ਤੋਂ ਬਾਅਦ ਪਤਾ ਚੱਲਿਆ ਹੈ ਕਿ ਮੁਲਜ਼ਮ ਤਕਰੀਬਨ ਡੇਢ ਸਾਲ ਪਹਿਲਾਂ ਇਸੇ ਮੁਹੱਲੇ ਦੇ ਘਰ ਵਿੱਚ ਰਹਿੰਦਾ ਸੀ । ਜਿਸ ਥਾਂ ‘ਤੇ ਮੁਲਜ਼ਮ ਰਹਿੰਦਾ ਸੀ ਉੱਥੇ 120 ਤੋਂ ਜ਼ਿਆਦਾ ਕਮਰੇ ਸੀ ਜਿਸ ਵਿੱਚ 400 ਤੋਂ ਜ਼ਿਆਦਾ ਲੋਕ ਰਹਿੰਦੇ ਸੀ ।