ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਔਰਤ ਨੇ ਕਿਸਾਨ ਨੂੰ ਫੋਨ ਕਰਕੇ ਹਨੀ ਟਰੈਪ ਵਿੱਚ ਫਸਾ ਲਿਆ । ਔਰਤ ਫਿਰ ਆਪਣੇ ਸਾਥੀਆਂ ਨਾਲ ਮਿਲਕੇ ਜ਼ਹਿਰ ਨਿਗਲਨ ਦੀ ਗੱਲ ਕਰਕੇ ਫਿਰ ਬਲੈਕਮੇਲ ਕਰਨ ਲੱਗੀ ਅਤੇ ਡੇਢ ਲੱਖ ਦੀ ਮੰਗ ਕੀਤੀ । ਕਿਸਾਨ ਨੇ ਡਰ ਦੀ ਵਜ੍ਹਾ ਨਾਲ ਉਨ੍ਹਾਂ ਨੂੰ 50 ਹਜ਼ਾਰ ਦੇ ਦਿੱਤੇ ਬਾਅਦ ਵਿੱਚੋਂ ਪੈਸਾ ਲੈਣ ਆਏ 2 ਮੁਲਜ਼ਮਾਂ ਨੂੰ ਪੁਲਿਸ ਨੇ ਫੜ ਲਿਆ।
ਬਲਬੀਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਕੋਲ 26 ਜੂਨ ਨੂੰ ਕਾਲ ਆਈ ਸੀ । ਔਰਤ ਨੇ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਸ ਨੇ ਪਤਾ ਪੁੱਛਿਆ ਤਾਂ ਉਸ ਨੇ ਦੱਸਣ ਤੋਂ ਸਾਫ ਇਨਕਾਰ ਕਰ ਦਿੱਤਾ । ਔਰਤ ਨੇ ਮੁੜ ਫੋਨ ਕਰਕੇ ਅਸ਼ਲੀਲ ਗੱਲਾਂ ਕਰਨੀ ਸ਼ੁਰੂ ਕਰ ਦਿੱਤੀਆਂ । ਜਿਸ ‘ਤੇ ਬਲਬੀਰ ਨੇ ਕਿਹਾ ਕਿ ਉਸ ਦਾ ਪਰਿਵਾਰ ਹੈ ਉਹ ਇਹ ਨਹੀਂ ਕਰ ਸਕਦਾ ਹੈ। ਇਸ ਦੇ ਬਾਅਦ ਔਰਤ ਨੇ 27 ਨੂੰ ਉਸ ਨੂੰ ਮੁੜ ਤੋਂ ਕਾਲ ਕਰਕੇ ਦੱਸਿਆ ਕਿ ਉਹ ਪਿੰਡ ਕੋਕਰੀ ਵਿੱਚ ਰਹਿਣ ਵਾਲੀ ਹੈ । ਉਸ ਦੇ ਬੱਚੇ ਬਾਹਰ ਰਹਿੰਦੇ ਹਨ । ਉਹ ਘਰ ਵਿੱਚ ਇਕੱਲੀ ਹੀ ਹੈ,ਇਸ ਵਜ੍ਹਾ ਨਾਲ ਉਹ ਉਸ ਨਾਲ ਗੱਲ ਕਰਨਾ ਚਾਹੁੰਦੀ ਹੈ ।
ਔਰਤ ਨੇ ਫੋਨ ਕਰਕੇ ਬੁਲਾਇਆ
ਪਿੰਡ ਅਜੀਤਵਾਲਾ ਵਿੱਚ ਬਲਬੀਰ ਸਿੰਘ ਗਿਆ ਤਾਂ ਔਰਤ ਉਥੇ ਨਹੀਂ ਪਹੁੰਚੀ ਨਾ ਹੀ ਕਾਲ ਚੁੱਕੀ । ਅਗਲੇ ਦਿਨ 2 ਲੋਕ ਆਏ ਅਤੇ ਕਿਹਾ ਔਰਤ ਦੇ ਪਤੀ ਨੂੰ ਉਸ ਦਾ ਪਤਾ ਚੱਲ ਗਿਆ ਹੈ। ਪਤੀ ਨੇ ਔਰਤ ਦੇ ਨਾਲ ਕੁੱਟਮਾਰ ਕੀਤੀ ਹੈ ਜਿਸ ਦੇ ਬਾਅਦ ਉਸ ਨੇ ਜ਼ਹਿਰ ਖਾ ਲਿਆ ਹੈ ।
ਰਾਜੀਨਾਮਾ ਦੇ ਨਾਂ ‘ਤੇ 50 ਹਜ਼ਾਰ ਲਏ
ਦੋਵੇ ਵਿਅਕਤੀਆਂ ਨੇ ਉਸ ਤੋਂ ਇਲਾਜ ਦੇ ਲਈ ਡੇਢ ਲੱਖ ਰੁਪਏ ਮੰਗੇ,ਕੁਝ ਦੇਰ ਬਾਅਦ 1 ਲੱਖ 20 ਹਜ਼ਾਰ ਵਿੱਚ ਗੱਲ ਪਕੀ ਹੋ ਗਈ । ਦੋਵੇ ਵਿਅਕਤੀ ਨੇ ਉਸ ਨੂੰ ਕਿਹਾ ਕਿ ਉਹ 50 ਹਜ਼ਾਰ ਹੁਣੇ ਦੇਣ,ਜਿਸ ਦੇ ਬਾਅਦ ਉਸ ਔਰਤ ਦੇ ਪਤੀ ਨਾਲ ਉਸ ਦਾ ਰਾਜੀਨਾਮਾ ਕਰਵਾ ਦਿੱਤਾ। ਬਾਕੀ 50 ਹਜ਼ਾਰ 3 ਜੁਲਾਈ ਨੂੰ ਦੇ ਦੇਣ,ਜਿਸ ਤੋਂ ਬਾਅਦ ਬਲਬੀਰ ਨੇ ਉਨ੍ਹਾਂ ਨੂੰ 50 ਹਜ਼ਾਰ ਦੇ ਦਿੱਤੇ । ਦੋਵਾ ਮੁਲਜ਼ਮਾਂ ਦਾ ਫੋਨ ਆਇਆ ਅਤੇ ਪੁੱਛਿਆ ਕਿ ਬਾਕੀ ਪੈਸੇ ਕੱਲ ਕਿੰਨੇ ਦੇਵੇਗਾ, ਉਨ੍ਹਾਂ ਲੋਕਾਂ ਨੇ ਪਤੀ ਨਾਲ ਰਾਜੀਨਾਮ ਦੇ ਕਾਗਜ਼ਾਂ ‘ਤੇ ਹਸਤਾਖਰ ਕਰਵਾ ਲਏ ਹਨ ।
ਜਾਂਚ ਕੀਤੀ ਤਾਂ ਧੋਖੇ ਦਾ ਪਤਾ ਚੱਲਿਆ
ਬਲਬੀਰ ਨੇ ਇਸ ਦੇ ਬਾਅਦ ਆਪਣੇ ਪੱਧਰ ‘ਤੇ ਜਾਂਚ ਕੀਤੀ ਤਾਂ ਉਸ ਦੇ ਸਾਹਮਣੇ ਆਇਆ ਕਿ ਗੈਂਗ ਵਿੱਚ ਨਿਰਮਲ ਸਿੰਘ ਉਰਫ ਮੋਨੂੰ,ਮਨਜੀਤ ਕੌਰ,ਇਕਬਾਲ ਸਿੰਘ ਉਰਫ ਬੰਟੀ,ਕੁਲਵਿੰਦਰ ਕੌਰ ਸ਼ਾਮਿਲ ਸਨ । ਬਾਅਦ ਵਿੱਚੋ ਨਿਰਮਲ ਅਤੇ ਇਕਬਾਲ 70 ਹਜ਼ਾਰ ਲੈਣ ਆਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ ।