ਬਿਉਰੋ ਰਿਪੋਰਟ : ਪੰਜਾਬ ਵਿੱਚ ਨਸ਼ਾ ਕਿਸ ਕਦਰ ਬੇਕਾਬੂ ਹੋ ਗਿਆ ਹੈ ਕਿ ਉਹ ਹੁਣ ਨਸ਼ਾ ਕਰਨ ਵਾਲੇ ਨੂੰ ਹੀ ਸਿਰਫ਼ ਨੁਕਸਾਨ ਨਹੀਂ ਪਹੁੰਚਾ ਰਿਹਾ ਹੈ ਬਲਕਿ ਆਲ਼ੇ-ਦੁਆਲੇ ਦੇ ਲੋਕ ਵੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ । ਲੁਧਿਆਣਾ ਦੇ ਪ੍ਰੀਤ ਨਗਰ ਵਿੱਚ ਇੱਕ ਘਰ ਵਿੱਚ ਬੱਚੇ ਦੇ ਜਨਮ ਦਿਨ ਦਾ ਜਸ਼ਨ ਚੱਲ ਰਿਹਾ ਸੀ । ਗਲੀ ਵਿੱਚ ਕੁਝ ਅਵਾਰਾ ਨੌਜਵਾਨ ਸ਼ਰੇਆਮ ਚਿੱਟਾ ਖ਼ਾਕੇ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਸਨ ਜਦੋਂ ਘਰ ਦੇ ਇੱਕ ਸ਼ਖ਼ਸ ਨੇ ਉਨ੍ਹਾਂ ਨੂੰ ਮਨਾ ਕੀਤਾ ਤਾਂ ਨਸ਼ੇੜੀਆਂ ਨੇ ਉਨ੍ਹਾਂ ਦੇ ਘਰ ਵਿੱਚ ਤਲਵਾਰਾਂ ਨਾਲ ਹਮਲਾ ਕਰ ਦਿੱਤਾ । ਸਿਰਫ਼ ਇਨ੍ਹਾਂ ਹੀ ਘਰ ਵਾਲਿਆਂ ਦੇ ਪਾਲਤੂ ਕੁੱਤੇ ਦੀ ਅੱਖ ਕੱਢ ਲਈ। ਘਰ ਵਿੱਚ ਕਈ ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਸ਼੍ਰੀ ਗੁਰੂ ਤੇਗ਼ ਬਹਾਦਰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਜ਼ਖ਼ਮੀ ਨੌਜਵਾਨ ਦੀ ਮਾਂ ਰਾਜ ਰਾਣੀ ਨੇ ਦੱਸਿਆ ਹੈ ਕਿ ਬੁੱਧਵਾਰ ਰਾਤ ਉਸ ਦੇ ਘਰ ਵਿੱਚ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ । ਨਸ਼ਾ ਕਰਨ ਵਾਲਿਆਂ ਨੂੰ ਰੋਕਿਆ ਤਾਂ ਹਮਲਾਵਰਾਂ ਨੇ ਘਰ ਦੇ ਗੇਟ ‘ਤੇ ਤਲਵਾਰਾਂ ਮਾਰਿਆ,ਪਰਿਵਾਰ ਨੇ ਵਿਰੋਧ ਕੀਤਾ ਤਾਂ ਘਰ ਦੇ ਅੰਦਰ ਵੜ ਗਏ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਬੁਲੇਟ ਬਾਈਕ,ਵਾਸ਼ਿੰਗ ਮਸ਼ੀਨ ਨੂੰ ਭੰਨ ਦਿੱਤਾ ਅਤੇ ਪਾਲਤੂ ਕੁੱਤੇ ‘ਤੇ ਵੀ ਹਮਲਾ ਕਰ ਦਿੱਤਾ । ਇਸ ਹਮਲੇ ਵਿੱਚ ਨੌਜਵਾਨ ਸੰਜੂ ਅਤੇ ਰਾਹੁਲ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ ਹਨ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਸ਼ੇੜੀ ਫਰਾਰ ਹੋ ਗਏ ।
ਪੁੱਤਰ ਚਿੱਟਾ ਵੇਚ ਦਾ ਨਹੀਂ ਹੈ
ਉੱਧਰ ਇਸ ਮਾਮਲੇ ਵਿੱਚ ਹਮਲਾ ਕਰਨ ਵਾਲੇ ਦੀ ਮਾਂ ਬਲਵਿੰਦਰ ਕੌਰ ਨੇ ਕਿਹਾ ਗੁਆਂਢੀਆਂ ਦਾ ਪੁੱਤਰ ਆਕੇ ਗਾਲਾਂ ਕੱਢ ਰਿਹਾ ਸੀ ਜਿਸ ਦੇ ਬਾਅਦ ਉਨ੍ਹਾਂ ਦੇ ਪੁੱਤਰ ਅਤੇ ਦੋਸਤਾਂ ਨੇ ਉਸ ਨੂੰ ਫੜ ਲਿਆ । ਪੁੱਤਰ ਚਿੱਟਾ ਖਾਂਦਾ ਜ਼ਰੂਰ ਹੈ। ਪਰ ਉਹ ਵੇਚ ਦਾ ਨਹੀਂ ਹੈ। ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਤੋਂ ਫੁੱਟੇਜ ਮੰਗਵਾ ਲਈ ਹੈ ਅਤੇ ਇਸ ਨੂੰ ਚੈੱਕ ਕਰਨ ਤੋਂ ਬਾਅਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।