ਬਿਉਰੋ ਰਿਪੋਰਟ : ਲੋਕਸਭਾ ਚੋਣਾਂ ਸ਼ਾਂਤੀ ਨਾਲ ਕਰਵਾਉਣ ਅਤੇ ਹਿੰਸਾ ਨੂੰ ਰੋਕਣ ਦੇ ਲਈ ਲੁਧਿਆਣਾ ਪ੍ਰਸ਼ਾਸਨ ਨੇ ਵੱਡੇ ਨਿਰਦੇਸ਼ ਜਾਰੀ ਕੀਤੇ ਹਨ । ਪਟਿਆਲਾ ਦੀ ਡੀਸੀ ਸਾਕਸ਼ੀ ਸਾਹਨੀ ਨੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ 31 ਮਾਰਚ ਤੱਕ ਲਾਇਸੈਂਸੀ ਹਥਿਆਰ ਜਮਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਜੇਕਰ ਕੋਈ ਵੀ ਸ਼ਖਸ ਨਜ਼ਦੀਕੀ ਪੁਲਿਸ ਥਾਣੇ ਵਿੱਚ ਅਸਲਾ ਜਮਾਂ ਨਹੀਂ ਕਰਵਾਉਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।
ਲੁਧਿਆਣਾ ਸ਼ਹਿਰ ਦੇ ਤਕਰੀਬਨ 26 ਫੀਸਦੀ ਇਲਾਕੇ ਨਾਜ਼ੁਕ ਹਨ । ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਹਥਿਆਰ ਰੱਖਣ ਵਾਲਿਆਂ ਵਿੱਚ ਜੇਕਰ ਕੋਈ ਖਾਸ ਕੇਸ ਹੋਵੇਗਾ ਤਾਂ ਉਸ ਦੀ 24 ਘੰਟੇ ਵਿੱਚ ਸਕ੍ਰੀਨਿੰਗ ਕਰਵਾਈ ਜਾਵੇਗੀ,ਉਸ ਦੇ ਬਾਅਦ ਫੈਸਲਾ ਲਿਆ ਜਾਵੇਗਾ। ਜੇਕਰ ਕੋਈ ਖਿਡਾਰੀ ਨੈਸ਼ਲਨ ਰਾਈਫਲ ਐਸੋਸੀਏਸ਼ਨ ਦੇ ਵੱਲੋਂ ਰਜਿਸਟਰਡ ਹੈ ਜਾਂ ਫਿਰ ਸ਼ਖਸ ਨੂੰ ਕਿਸੇ ਵੀ ਤਰ੍ਹਾਂ ਦੀ ਧਮਕੀ ਮਿਲਣ ਦਾ ਖਤਰਾ ਹੈ ਤਾਂ SSP ਵੱਲੋਂ ਕੀਤੀ ਗਈ ਸਿਫਾਰਿਸ਼ ਨੂੰ ਮੰਨਿਆ ਜਾਵੇਗਾ ।
ਲੁਧਿਆਣਾ ਵਿੱਚ 442 ਪੋਲਿੰਗ ਸਟੇਸ਼ਨ ਅੱਤ ਨਾਜ਼ੁਕ
ਲੁਧਿਆਣਾ ਵਿੱਚ ਪੋਲਿੰਗ ਬੂਥਾਂ ‘ਤੇ ਅਧਿਕਾਰੀਆਂ ਨੇ ਸਰਵੇਂ ਕੀਤਾ ਹੈ। ਚੋਣ ਅਧਿਕਾਰੀ ਸਾਹਨੀ ਨੇ ਦੱਸਿਆ ਕਿ ਖੰਨਾ ਹਲਕੇ ਵਿੱਚ 28 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਹਨ । ਸਮਰਾਲਾ ਵਿੱਚ 21 ਫੀਸਦੀ ਪੋਲਿੰਗ ਸਟੇਸ਼ਨ ਅੱਤ ਨਾਜ਼ੁਕ ਹਨ। ਪੇਂਡੂ ਇਲਾਕੇ ਵਿੱਚ 50 ਫੀਸਦੀ ਅਜਿਹੇ ਪੋਲਿੰਗ ਸਟੇਸ਼ਨਾਂ ਦੀ ਪਛਾਣ ਕੀਤੀ ਗਈ ਹੈ । ਜਿੱਥੇ ਵਾਧੂ ਫੋਰਸ ਦੀ ਤਾਇਨਾਤੀ ਕੀਤੀ ਜਾਵੇਗੀ । ਲੁਧਿਆਣਾ ਵਿੱਚ ਕੁੱਲ 442 ਪੋਲਿੰਗ ਸਟੇਸ਼ਨ ਨਾਜ਼ੁਕ ਅਤੇ ਅੱਤ ਨਾਜ਼ੁਕ ਹਨ।