ਬਿਉਰੋ ਰਿਪੋਰਟ – ਲੁਧਿਆਣਾ (Ludhiana)ਵਿੱਚ ਰਾਤ ਵੇਲੇ ਦਰਦਨਾਕ ਹਾਦਸਾ ਹੋਇਆ ਹੈ । ਇੱਕ ਕੋਠੀ ਦੀ ਛੱਤ ‘ਤੇ ਪਏ ਪੁਰਾਣੇ ਪਟਾਕਿਆਂ(Cracker Blast) ਕਾਰਨ ਵੱਡਾ ਧਮਾਕਾ ਹੋਇਆ ਹੈ ਜਿਸ ਵਿੱਚ ਇੱਕ 3 ਬੱਚੇ ਸਮੇਤ 1 ਔਰਤਾਂ ਗੰਭੀਰ ਜ਼ਖਮੀ ਹੋਏ ਹਨ । ਬੱਚੇ ਦੀ ਹਾਲਤ ਗੰਭੀਰ ਹੋਣ ਦੀ ਵਜ੍ਹਾ ਕਰਕੇ ਉਸ ਨੂੰ ਦਿੱਲੀ ਰੈਫਰ ਕਰ ਦਿੱਤਾ ਗਿਆ ਹੈ ।
ਘਟਨਾ ਲੁਧਿਆਣਾ ਦੇ ਪਾਸ਼ ਇਲਾਕੇ ਮਾਡਲ ਟਾਊਨ ਦੀ ਦੱਸੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਘਰ ਵਾਲਿਆਂ ਨੇ ਪਿਛਲੇ ਸਾਲ ਦੇ ਬਚੇ ਹੋਏ ਪਟਾਕਿਆਂ ਦਾ ਸਟਾਕ ਘਰ ਦੀ ਛੱਤ ‘ਤੇ ਰੱਖਿਆ ਸੀ । ਜਿੰਨਾਂ 4 ਦੇ ਜਖਮੀ ਹੋਣ ਦੀ ਖ਼ਬਰ ਹੈ ਉਨ੍ਹਾਂ ਵਿੱਚ ਘਰ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਉਸ ਦੇ 2 ਬੱਚਿਆਂ ਨਾਲ ਮਾਲਿਕ ਦਾ 4 ਸਾਲ ਦਾ ਬੱਚਾ ਵੀ ਸੀ ।
ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਆਖਿਰ ਪਟਾਕਿਆਂ ਤੱਕ ਅੱਗ ਕਿਵੇਂ ਪਹੁੰਚੀ ਹੈ,ਕਿਸੇ ਨੇ ਇਸ ਨੂੰ ਜਲਾਇਆ ਸੀ ਜਾਂ ਫਿਰ ਸਪਾਰਕ ਦੀ ਵਜ੍ਹਾ ਕਰਕੇ ਇਹ ਹਾਦਸਾ ਹੋਇਆ । ਪੰਜਾਬ ਪੁਲਿਸ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਘਰ ਵਿੱਚ ਪਟਾਕੇ ਨਾ ਰੱਖਣ । ਇਸ ਤੋਂ ਇਲਾਵਾ ਦਿਵਾਲੀ ਆ ਰਹੀ ਹੈ ਘ ਵਿੱਚ ਰੇਤ ਅਤੇ ਪਾਣੀ ਭਰ ਕੇ ਰੱਖਣ ਜੇਕਰ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਫੌਰਨ ਅੱਗ ‘ਤੇ ਕਾਬੂ ਕੀਤਾ ਜਾਵੇ । ਇਸ ਤੋਂ ਇਲਾਵਾ ਫਸਟ ਏਡ ਵਿੱਚ ਉਹ ਚੀਜ਼ਾ ਰੱਖਣ ਜਿਸ ਦੀ ਵਜ੍ਹਾ ਕਰਕੇ ਜੇਕਰ ਕੋਈ ਪਟਾਕਿਆਂ ਦੀ ਵਜ੍ਹਾ ਕਰਕੇ ਸੜ ਜਾਂਦਾ ਹੈ ਤਾਂ ਉਸ ਨੂੰ ਫੌਰਨ ਰਾਹਤ ਦਿੱਤੀ ਜਾਵੇ।