Punjab

ਲੁਧਿਆਣਾ ਅਦਾਲਤ ਵਿੱਚ ਇਹ ਮਾਮਲਾ ਆਇਆ ਸਾਹਮਣੇ ! ਸਰਚ ਅਪਰੇਸ਼ਨ ਚਲਾਇਆ ਗਿਆ

ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਸਵੇਰ ਵੇਲੇ ਮਾਲ ਗੋਦਾਮ ਵਿੱਚ ਧਮਾਕਾ ਹੋ ਗਿਆ, ਜਿਸ ਨਾਲ ਕੰਪਲੈਕਸ ਵਿੱਚ ਹੜਕੰਪ ਮੱਚ ਗਿਆ। ਇਤਲਾਹ ਮਿਲਣ ਦੇ ਬਾਅਦ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਜਾਂਚ ਕੀਤੀ,ਸਰਚ ਅਪਰੇਸ਼ਨ ਵਿੱਚ ਮਾਲ ਗੋਦਾਮ ਦੀ ਇਮਾਰਤ ਦੇ ਸ਼ੀਸ਼ੇ ਟੁੱਟੇ ਹੋਏ ਮਿਲੇ ਸਨ। ਪੁਲਿਸ ਨੇ ਸ਼ੁਰੂਆਤੀ ਜਾਂਚ ਵਿੱਚ ਦਾਅਵਾ ਕੀਤਾ ਹੈ ਧਮਾਕਾ ਕੱਚ ਦੀ ਬੋਤਲ ਫੁੱਟਣ ਦੀ ਵਜ੍ਹਾ ਕਰ ਕੇ ਹੋਇਆ ਹੈ, ਜਿਸ ਦੇ ਟੁੱਕੜੇ ਸਫ਼ਾਈ ਮੁਲਾਜ਼ਮ ਦੇ ਪੈਰਾ ਵਿੱਚ ਲੱਗੇ। ਦਰਅਸਲ ਕੋਰਟ ਕੰਪਲੈਕਸ ਵਿੱਚ ਬਣੇ ਸਦਰ ਥਾਣਾ ਮਾਲ ਗੋਦਾਮ ਦੀ ਸਫ਼ਾਈ ਚੱਲ ਰਹੀ ਸੀ,ਸਵੇਰ ਵੇਲੇ ਇੱਕ ਮੁਲਾਜ਼ਮ ਸਫ਼ਾਈ ਕਰ ਰਿਹਾ ਸੀ।

ਅੱਗ ਲਗਾਉਣ ਦੀ ਵਜ੍ਹਾ ਕਰ ਕੇ ਬੋਤਲ ਦਾ ਤਾਪਮਾਨ ਵੱਧ ਗਿਆ

ਸਬ ਇੰਸਪੈਕਟਰ ਨੀਰਜ ਚੌਧਰੀ ਨੇ ਦੱਸਿਆ ਹੈ ਕਿ ਸਫ਼ਾਈ ਮੁਲਾਜ਼ਮ ਅਕਸਰ ਕੂੜੇ ਨੂੰ ਅੱਗ ਦੇ ਹਵਾਲੇ ਕਰ ਦਿੰਦੇ ਹਨ,ਅਜਿਹਾ ਹੀ ਹੋਇਆ ਜਦੋਂ ਕੂੜੇ ਵਿੱਚ ਅੱਗ ਲਗਾਈ ਤਾਂ ਉਸ ਵਿੱਚ ਕੱਚ ਦੀ ਬੋਤਲ ਸੀ। ਤਾਪਮਾਨ ਜ਼ਿਆਦਾ ਹੋਣ ਕਾਰਨ ਉਹ ਫੱਟ ਗਈ ਅਤੇ ਧਮਾਕਾ ਹੋ ਗਿਆ, ਇਸ ਦੀ ਵਜਾ ਕਰ ਕੇ ਸਫ਼ਾਈ ਮੁਲਾਜ਼ਮ ਪੈਰਾਂ ਵਿੱਚ ਕੱਚ ਲੱਗ ਗਿਆ ।

ਸਰਚ ਅਪਰੇਸ਼ਨ ਵਿੱਚ ਕੁੱਝ ਨਹੀਂ ਮਿਲਿਆ

ਕੱਚ ਦੇ ਟੁੱਕੜੇ ਖਿੜਕੀ ‘ਤੇ ਲੱਗਣ ਦੀ ਵਜਾ ਕਰ ਕੇ ਸ਼ੀਸ਼ੇ ਟੁੱਟੇ, ਫਿਰ ਵੀ ਸਰਚ ਅਪਰੇਸ਼ਨ ਚਲਾਇਆ ਗਿਆ, ਪਰ ਕੁੱਝ ਨਹੀਂ ਮਿਲਿਆ,ਦਰਅਸਲ 23 ਦਸੰਬਰ 2021 ਨੂੰ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਬੰਬ ਧਮਾਕਾ ਹੋਇਆ ਸੀ । ਜੋ ਇੱਕ ਸਾਜ਼ਿਸ਼ ਸੀ,ਇਸੇ ਨੂੰ ਧਿਆਨ ਵਿੱਚ ਰੱਖ ਦੇ ਹੋਏ ਪੁਲਿਸ ਨੇ ਆਪਣੇ ਵੱਲੋਂ ਸਰਚ ਅਪਰੇਸ਼ਨ ਚਲਾਇਆ ਹੈ, ਪਿਛਲੇ ਸਾਲ ਵੀ ਇਸੇ ਕੋਰਟ ਕੰਪਲੈਕਸ ਵਿੱਚ ਇੱਕ ਸ਼ਖ਼ਸ ਗਵਾਈ ਦੇਣ ਲਈ ਆਇਆ ਸੀ ਤਾਂ ਉਸ ‘ਤੇ ਗੋਲੀਆਂ ਚਲਾਈਆਂ ਗਈਆਂ ਸਨ।