Punjab

ਲੁਧਿਆਣਾ : ਕਾਰ ‘ਚ ਜ਼ਿੰਦਾ ਸੜਿਆ ਕਾਰੋਬਾਰੀ ! ਗਲਤੀ ਜ਼ਿੰਦਗੀ ‘ਤੇ ਪੈ ਗਈ ਭਾਰੀ !

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਸ਼ਰਾਬ ਦੇ ਕਾਰੋਬਾਰੀ ਦੇ ਜ਼ਿੰਦਾ ਸੜਨ ਨਾਲ ਮੌਤ ਹੋ ਗਈ ਹੈ । ਦਰਅਸਲ ਹਿਮਾਚਲ ਦਾ ਰਹਿਣ ਵਾਲਾ ਇੱਕ ਕਾਰੋਬਾਰੀ ਖੰਨਾ ਆਇਆ ਸੀ । ਉਸ ਦੀ ਕਾਰ ਬੇਕਾਬੂ ਹੋ ਗਈ ਅਤੇ ਦਰੱਖਤ ਦੇ ਨਾਲ ਟਕਰਾਈ ਜਿਸ ਦੇ ਬਾਅਦ ਕਾਰ ਵਿੱਚ ਅੱਗ ਲੱਗ ਗਈ । ਅੱਧੀ ਰਾਤ ਦਾ ਸਮੇਂ ਹੋਣ ਦੇ ਕਾਰਨ ਰਸਤੇ ਵਿੱਚ ਟਰੈਫਿਕ ਵੀ ਬਹੁਤ ਘੱਟ ਸੀ । ਜਿਸ ਵਜ੍ਹਾ ਕਰਕੇ ਕਾਰ ਵਿੱਚ ਅੱਗ ਲੱਗਣ ਦੇ ਬਾਰੇ ਦੇਰ ਨਾਲ ਪਤਾ ਚੱਲਿਆ ।

ਰਸਤੇ ਵਿੱਚ ਕਿਸੇ ਰਾਹਗੀਰ ਨੇ ਕਾਰ ਵਿੱਚ ਲੱਗੀ ਅੱਗ ਵੇਖੀ ਅਤੇ ਫਾਇਰ ਬ੍ਰਿਗੇਡ ਨੂੰ ਇਤਲਾਹ ਕੀਤੀ । ਜਿਸ ਦੇ ਬਾਅਦ ਖੰਨਾ ਅਤੇ ਦੋਰਾਹਾ ਤੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚਿਆਂ। ਹਾਲਾਂਕਿ ਜਦੋਂ ਤੱਕ ਉਹ ਪਹੁੰਚੇ ਕਾਰੋਬਾਰੀ ਦੀ ਮੌਤ ਹੋ ਚੁੱਕੀ ਸੀ। ਸ਼ਰਾਬ ਕਾਰੋਬਾਰੀ ਦਾ ਨਾਂ ਸ਼ੇਰ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਉਮਰ 37 ਸਾਲ ਸੀ । ਉਹ ਪੰਜਾਬ ਨਾਲ ਲੱਗ ਦੇ ਹਿਮਾਚਲ ਪ੍ਰਦੇਸ਼ ਦੇ ਊਨਾ ਦਾ ਰਹਿਣ ਵਾਲਾ ਸੀ।

ਪੁਲਿਸ ਦੇ ਮੁਤਾਬਿਕ ਸ਼ੇਰ ਸਿੰਘ ਸ਼ਰਾਬ ਦੇ ਕਾਰੋਬਾਰ ਦੇ ਸਿਲਸਿਲੇ ਵਿੱਚ ਹੀ ਸਵਿਫਟ ਕਾਰ ਵਿੱਚ ਆਇਆ ਸੀ । ਕਾਰ ਉਹ ਆਪ ਚੱਲਾ ਰਿਾਹ ਸੀ । ਉਸ ਦੇ ਨਾਲ ਕੋਈ ਹੋਰ ਸ਼ਖਸ ਨਹੀਂ ਸੀ। ਜਦੋਂ ਉਹ ਕਾਰ ਵਿੱਚ ਕਦੋ ਰੋਡ ‘ਤੇ ਪਹੁੰਚੇ ਤਾਂ ਕਾਰ ਬੇਕਾਬੂ ਹੋ ਗਈ । ਉਨ੍ਹਾਂ ਦੀ ਕਾਰ ਦਰੱਖਤ ਦੇ ਨਾਲ ਟਕਰਾ ਗਈ ਅਤੇ ਇੰਜਣ ਵਿੱਚ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਸ਼ਰਾਬ ਦੇ ਠੇਕੇਦਾਰ ਨੂੰ ਬਾਹਰ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ ।ਉਹ ਕਾਰ ਦੇ ਅੰਦਰ ਹੀ ਸੜ ਗਿਆ ।