ਲੁਧਿਆਣਾ : ਲੁਧਿਆਣਾ ਵਿੱਚ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਇਆ ਹੈ। ਜਦੋਂ ਪੁਲਿਸ ਕੈਨਰਾ ਬੈਂਕ ਦੇ ਸੀਨੀਅਰ ਮੈਨੇਜਰ ਦੇ ਘਰ ਪਹੁੰਚੀ ਤਾਂ ਉਸ ਨੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ ਅਤੇ ਉਸ ਨੇ ਔਰਤਾਂ ਦੇ ਅੰਡਰ ਗਾਰਮੈਂਟਸ ਪਾਏ ਹੋਏ ਸਨ। ਵਾਰਦਾਤ ਅਮਰਪੁਰਾ ਇਲਾਕੇ ਦੀ ਹੈ, ਮ੍ਰਿਤਕ ਦੀ ਪਛਾਣ ਵਿਨੋਦ ਮਸੀਹ ਦੇ ਰੂਪ ਵਿੱਚ ਹੋਈ ਹੈ । ਉਹ ਪਿਛਲੇ ਡੇਢ ਸਾਲ ਤੋਂ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਸ਼ੁੱਕਰਵਾਰ ਸਵੇਰ ਵੇਲੇ ਜਦੋਂ ਉਹ ਘਰ ਤੋਂ ਬਾਹਰ ਨਹੀਂ ਆਇਆ ਤਾਂ ਦਰਵਾਜ਼ਾ ਖੜਕਾਇਆ ਤਾਂ ਉਸ ਨੇ ਨਹੀਂ ਖੋਲਿਆਂ। ਸ਼ੱਕ ਹੋਣ ‘ਤੇ ਲੋਕਾਂ ਕੌਂਸਲਰ ਗੁਰਦੀਪ ਸਿੰਘ ਕੋਲ ਪਹੁੰਚੇ ਤਾਂ ਪੁਲਿਸ ਨੂੰ ਫ਼ੌਰਨ ਇਤਲਾਹ ਕੀਤੀ ਗਈ ।
ਹੱਥ ਵਿੱਚ ਰੱਸੀ ਬੰਨ੍ਹੀ ਹੋਈ ਸੀ
ਜਦੋਂ ਦਰਵਾਜ਼ਾ ਖੋਲਿਆਂ ਤਾਂ ਸੀਨੀਅਰ ਬੈਂਕ ਮੈਨੇਜਰ ਵਿਨੋਦ ਦੇ ਹੱਥ ਬੰਨੇ ਹੋਏ ਸਨ ਅਤੇ ਉਸ ਨੇ ਔਰਤਾਂ ਦੇ ਕੱਪੜੇ ਪਾਏ ਹੋਏ ਸਨ। ਪੁਲਿਸ ਨੇ ਫੋਰੈਂਸਿਕ ਟੀਮ ਨੂੰ ਬੁਲਾਇਆ ਅਤੇ ਸਬੂਤ ਇਕੱਠੇ ਕੀਤੇ ਗਏ। ਆਲ਼ੇ ਦੁਆਲੇ ਤੋਂ ਕੋਈ ਚਿੱਠੀ ਨਹੀਂ ਮਿਲੀ,ਵਾਰਦਾਤ ਦੀ ਇਤਲਾਹ ਪਰਿਵਾਰ ਨੂੰ ਦਿੱਤੀ ਗਈ। ਮਕਾਨ ਮਾਲਕ ਨੇ ਦੱਸਿਆ ਕਿ 3 ਦਿਨ ਪਹਿਲਾਂ ਹੀ ਵਿਨੋਦ ਦਾ ਜਨਮ ਦਿਨ ਸੀ। ਉਹ ਫ਼ਿਰੋਜ਼ਪੁਰ ਕੈਂਟ ਦਾ ਰਹਿਣ ਵਾਲਾ ਸੀ,ਉਸ ਦਾ ਵਿਆਹ ਹੋਇਆ ਸੀ ਅਤੇ ਉਸ ਦੇ ਇੱਕ ਪੁੱਤਰ ਅਤੇ ਇੱਕ ਧੀ ਸੀ। ਉਹ ਆਪਣੇ ਰਿਸ਼ਤੇਦਾਰ ਸੁਲੇਮਾਨ ਦੇ ਘਰ ਖਾਣਾ ਖਾਂਦਾ ਸੀ। ਪਰ ਵੱਡਾ ਸਵਾਲ ਹੈ ਕਿ ਵਿਨੋਦ ਨੇ ਆਪ ਆਪਣੀ ਜਾਨ ਲਈ ਹੈ ਜਾਂ ਫਿਰ ਕਿਸੇ ਨੇ ਉਸ ਨੂੰ ਮਾਰਿਆ ਹੈ ?
ਵਿਨੋਦ ਦੀ ਮੌਤ ਨਾਲ ਜੁੜੇ ਸਵਾਲ
ਮੌਕੇ ਤੋਂ ਮਿਲੇ ਸਬੂਤਾਂ ਦੇ ਮੁਤਾਬਕ ਜਿਸ ਤਰ੍ਹਾਂ ਮ੍ਰਿਤਕ ਵਿਨੋਦ ਦੇ ਹੱਥ ਬੰਨ੍ਹੇ ਹੋਏ ਸਨ, ਉਸ ਤੋਂ ਲੱਗਦਾ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੋ ਸਕਦਾ ਹੈ। ਇਸ ਤੋਂ ਇਲਾਵਾ ਮ੍ਰਿਤਕ ਵਿਨੋਦ ਦੀ ਡੈੱਡਬਾਡੀ ਨੂੰ ਜਿਸ ਤਰ੍ਹਾਂ ਨਾਲ ਔਰਤਾਂ ਦੇ ਗਾਰਟਮੈਂਟ ਵਿੱਚ ਵੇਖਿਆ ਗਿਆ ਉਹ ਵੀ ਹੈਰਾਨ ਕਰਨ ਵਾਲੀ ਗੱਲ ਹੈ। ਕੀ ਕਿਸੇ ਨੇ ਵਿਨੋਦ ਦੀ ਮੌਤ ਨੂੰ ਕੁੱਝ ਹੋਰ ਵਿਖਾਉਣ ਦੀ ਕੋਸ਼ਿਸ਼ ਕੀਤੀ ? ਜੇਕਰ ਵਿਨੋਦ ਨੇ ਵਾਕਿਆ ਹੀ ਆਪਣੀ ਜਾਨ ਆਪ ਲਈ ਹੈ ਤਾਂ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ? ਕੀ ਇਸ ਦੇ ਪਿੱਛੇ ਉਸ ਦੀ ਪ੍ਰੋਫੈਸ਼ਨਲ ਲਾਈਫ਼ ਜ਼ਿੰਮੇਵਾਰ ਹੈ ਜਾਂ ਫਿਰ ਘਰ ਵਿੱਚ ਕਿਸੇ ਗੱਲ ਨੂੰ ਲੈ ਕੇ ਉਹ ਪਰੇਸ਼ਾਨ ਸੀ? ਇਹ ਉਹ ਸਵਾਲ ਹਨ ਜਿੰਨਾਂ ਦਾ ਜਵਾਬ ਪੁਲਿਸ ਨੂੰ ਇਸ ਮੌਤ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ।