Punjab

ਭੈਣ ਨੂੰ ਛੇੜਨ ਤੋਂ ਰੋਕਿਆ ਤਾਂ ਭਰਾ ਨਾਲ ਕੀਤੀ ਦਰਿੰਦਗੀ ! ਸਾਹ ਖ਼ਤਮ ਹੋਣ ਤੱਕ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਵਾਰ

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਬਦਮਾਸ਼ਾਂ ਨੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ । ਬਦਮਾਸ਼ ਨੌਜਵਾਨ ਦੀ ਭੈਣ ਨੂੰ ਛੇੜ ਰਹੇ ਸਨ । ਜਦੋਂ ਉਸ ਦਾ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਨੇ ਹਮਲਾ ਕਰ ਦਿੱਤਾ ਘਟਨਾ ਜਸਿਆ ਰੋਡ ਦੀ ਹੈ । ਕਤਲ ਕਰਨ ਵਾਲੇ ਬਦਮਾਸ਼ ਬੁਲੇਟ ਬਾਈਕ ‘ਤੇ ਫਰਾਰ ਹੋ ਗਏ । ਹਮਲੇ ਵਿੱਚ ਨੌਜਵਾਨ ਦਾ ਦੋਸਤ ਵੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਹੈ ।

ਮਰਨ ਵਾਲੇ ਨੌਜਵਾਨ ਦੀ ਪਛਾਣ ਸਿਵਲ ਸਿਟੀ ਦੇ ਰਹਿਣ ਵਾਲੇ ਰਾਹੁਲ ਦੇ ਰੂਪ ਵਿੱਚ ਹੋਈ ਹੈ । ਘਟਨਾ ਦੇ ਫੌਰਨ ਬਾਅਦ ਰਾਹਲ ਦੇ ਪਰਿਵਾਰ ਵਾਲੇ ਮੌਕੇ ‘ਤੇ ਪਹੁੰਚੇ। ਖੂਨ ਨਾਲ ਭਿੱਝੀ ਹਾਲਤ ਵਿੱਚ ਉਸ ਨੂੰ DMC ਹਸਪਤਾਲ ਵਿੱਚ ਲਿਜਾਇਆ ਗਿਆ । ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਘਟਨਾ ਦੀ ਜਾਣਕਾਰੀ ਮਿਲ ਦੇ ਹੀ ਪੁਲਿਸ ਦੇ ਅਫਸਰ ਹਸਪਤਾਲ ਪਹੁੰਚ ਗਏ । ਜਿੱਥੇ ਮਰਨ ਵਾਲੇ ਨੌਜਵਾਨਾ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ ।