Punjab

ਲੁਧਿਆਣਾ ਦੀ ਬਜ਼ੁਰਗ ਔਰਤ ਦੀ ਦਲੇਰੀ ਨੂੰ ਸਲਾਮ !

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਔਰਤ ਦੀ ਦਲੇਰੀ ਲੁਟੇਰਿਆਂ ਨੂੰ ਹੱਥਾ-ਪੈਰਾਂ ਦੀ ਪਾ ਦਿੱਤੀ । ਹਾਲਾਂਕਿ ਇਸ ਦੇ ਲਈ ਲੁਟੇਰੇ ਔਰਤ ਨੂੰ ਬੁਰੀ ਤਰ੍ਹਾਂ ਨਾਲ ਜਖਮੀ ਕਰ ਗਏ । ਦਰਅਸਲ ਐਕਟਿਵਾ ‘ਤੇ ਸਵਾਰ ਹੋਕੇ ਲੁਟੇਰੇ ਆਏ ਅਤੇ ਇੱਕ ਬਜ਼ੁਰਗ ਔਰਤ ਕੋਲੋ ਫੋਨ ਖੋਣ ਦੀ ਕੋਸ਼ਿਸ਼ ਕੀਤੀ,ਔਰਤ ਨੇ ਆਪਣੇ ਫੋਨ ਨਹੀਂ ਛੱਡਿਆ ਉਸ ਦੇ ਬਾਅਦ ਲੁਟੇਰਿਆਂ ਨੇ ਉਸ ਨੂੰ ਡੇਢ ਕਿਲੋਮੀਟਰ ਤੱਕ ਘਸੀੜ ਕੇ ਨਾਲ ਹੀ ਲੈ ਗਏ । ਔਰਤ ਦੇ ਝਟਕੇ ਦੀ ਵਜ੍ਹਾ ਕਰਕੇ ਰਸਤੇ ਵਿੱਚ ਸਕੂਟੀ ਦਾ ਬੈਲੰਸ ਵਿਗੜਿਆ ਅਤੇ ਕਾਰ ਨਾਲ ਜਾਕੇ ਟਕਰਾ ਗਈ ਅਤੇ ਪਿੱਛੇ ਆ ਰਹੇ ਲੋਕਾਂ ਨੇ ਦੋਵਾਂ ਲੁਟੇਰਿਆਂ ਨੂੰ ਫੜ ਲਿਆ। ਹਾਲਾਂਕਿ ਇਸ ਦੌਰਾਨ ਔਰਤ ਬੁਰੀ ਤਰ੍ਹਾਂ ਲਹੂ-ਲੁਹਾਨ ਹੋ ਗਈ ਉਸ ਦੇ ਹੱਥਾਂ ਅਤੇ ਪੈਰਾਂ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ । ਮੋਬਾਈਲ ਵੀ ਬੁਰੀ ਤਰ੍ਹਾਂ ਟੁੱਟ ਗਿਆ ਹੈ ।

ਕੰਮ ਤੋਂ ਘਰ ਪਰਤ ਰਹੀ ਸੀ ਔਰਤ

ਜਾਣਕਾਰੀ ਦੇ ਮੁਤਾਬਿਕ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਵਾਲੀ ਪ੍ਰਮਿਲਾ ਜਿਸ ਦੀ ਉਮਰ 56 ਸਾਲ ਹੈ ਰਾਤ ਨੂੰ 9 ਵਜੇ ਕੁਵਾਲਿਟੀ ਚੌਕ ਤੋਂ ਮਠਾਰੂ ਚੌਕ ਆਪਣੇ ਘਰ ਪਰਤ ਰਹੀ ਸੀ । ਘਰ ਤੋਂ ਫੋਨ ਆਉਣ ਦੀ ਵਜ੍ਹਾ ਕਰਕੇ ਉਸ ਨੇ ਫੋਨ ਚੁੱਕਿਆ ਅਤੇ ਗੱਲ ਕਰਨ ਲੱਗੀ। ਇਸੇ ਵਿਚਾਲੇ ਪਿੱਛੋ ਐਕਟਿਵਾ ‘ਤੇ ਸਵਾਰ ਨੌਜਵਾਨਾਂ ਨੇ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ । ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਔਰਤ ਨੇ ਮੋਬਾਈਲ ਨਹੀਂ ਛੱਡਿਆ ਇਸ ਦੇ ਬਾਅਦ ਉਹ ਔਰਤ ਨੂੰ ਘਸੀੜ ਕੇ ਨਾਲ ਲੈ ਗਏ।

ਪੁਲਿਸ ਨੇ ਐਕਟਿਵਾ ਜ਼ਬਤ ਕੀਤਾ

ਐਕਟਿਵਾ ਸਵਾਰ ਨੌਜਵਾਨ ਤੇਜ਼ ਰਫ਼ਤਾਰ ‘ਤੇ ਸਨ। ਕੁਝ ਦੂਰੀ ‘ਤੇ ਉਹ ਗੱਡੀ ਦੇ ਨਾਲ ਟਕਰਾਏ । ਉਹ ਭੱਜਣ ਦੀ ਕੋਸ਼ਿਸ਼ ਕਰਨ ਲੱਗੇ । ਪਰ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ । ਪੁਲਿਸ ਨੇ ਦੋਵੇ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਦੀ ਐਕਟਿਵਾ ਵੀ ਜ਼ਬਤ ਕਰ ਲਈ ਹੈ । ਦੱਸਿਆ ਜਾ ਰਿਹਾ ਜਿਸ ਐਕਟਿਵਾ ‘ਤੇ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਉਹ ਵੀ ਚੋਰੀ ਦੀ ਸੀ ।