ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਕਤਲ ਦੀ ਇੱਕ ਭਿਆਨਕ ਵਾਰਦਾਤ ਸਾਹਮਣੇ ਆਈ ਹੈ । ਇੱਕ ਕੁੜੀ ਵੱਲੋਂ ਆਪਣੇ ਤਾਏ ਦੇ ਕਤਲ ਦੀ ਸੁਪਾਰੀ ਦਿੱਤੀ ਗਈ, 50 ਹਜ਼ਾਰ ਦੀ ਇਹ ਸੁਪਾਰੀ ਕੁੜੀ ਨੇ ਆਪਣੇ ਮਾਮੇ ਦੇ ਮੁੰਡੇ ਨੂੰ ਦਿੱਤੀ ਸੀ ਜਿਸ ਨੇ ਇੱਕ ਲੇਬਰ ਦਾ ਕੰਮ ਕਰਨ ਵਾਲੇ ਸ਼ਖਸ ਨਾ ਮਿਲ ਕੇ ਪਹਿਲਾਂ ਤਾਏ ਦਾ ਗਲ ਦਬਾਇਆ ਫਿਰ ਲਾਸ਼ ਨੂੰ ਬੈੱਡ ਵਿੱਚ ਪਾ ਕੇ ਰਿਕਸ਼ੇ ‘ਤੇ ਉਸ ਥਾਂ ‘ਤੇ ਲੈ ਕੇ ਗਿਆ ਜਿੱਥੇ ਪਹਿਲਾਂ ਹੀ ਬਦਬੂ ਨਾਲ ਭਰੀ ਸੀ। ਫਿਰ ਪੈਟਰੋਲ ਪਾਕੇ ਬੈੱਡ ਨੂੰ ਅੱਗ ਲਾ ਦਿੱਤੀ। ਪਰ ਉਸ ਦੀ ਇੱਕ ਗ਼ਲਤੀ ਨੇ ਗੁਨਾਹ ਤੋਂ ਪਰਦਾ ਚੁੱਕ ਦਿੱਤਾ। ਪੁਲਿਸ ਨੇ ਰਾਹ ਦੀਆਂ ਸੀਸੀਟੀਵੀ ਖੰਘਾਲਿਆ ਤਾਂ ਰਿਕਸ਼ੇ ‘ਤੇ ਜਾਂਦਾ ਬੈੱਡ ਵੀ ਨਜ਼ਰ ਆਇਆ ਅਤੇ ਉਸ ਦੇ ਪਿੱਛੇ ਇੱਕ ਸ਼ਖ਼ਸ ਸਾਈਕਲ ‘ਤੇ ਵੀ ਨਜ਼ਰ ਆਇਆ ਜਿਸ ਨੇ ਇਹ ਕਰਤੂਤ ਕੀਤੀ ਸੀ ।
ਕਾਤਲ ਕੁੜੀ ਦੇ ਮਾਮੇ ਦਾ ਮੁੰਡਾ ਬੈੱਡ ਉਸ ਥਾਂ ‘ਤੇ ਲੈ ਕੇ ਗਿਆ, ਜਿੱਥੇ ਮਰੇ ਹੋਏ ਪਸ਼ੂਆਂ ਨੂੰ ਸੁੱਟਿਆ ਜਾਂਦਾ ਹੈ, ਉੱਥੇ ਪਹਿਲਾਂ ਹੀ ਬਦਬੂ ਆਉਂਦੀ ਸੀ,ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ ਕਾਤਲ ਨੇ ਉਸੇ ਥਾਂ ‘ਤੇ ਪੈਟਰੋਲ ਨਾਲ ਬੈੱਡ ਨੂੰ ਅੱਗ ਲਗਾਈ। ਜਦੋਂ ਧੂੰਆਂ ਉੱਠਿਆ ਤਾਂ ਪਿੰਡ ਦੇ ਇੱਕ ਸ਼ਖ਼ਸ ਨੂੰ ਸ਼ੱਕ ਹੋਇਆ ਤਾਂ ਬੈੱਡ ਨੂੰ ਅੱਗ ਲਗਾਉਣ ਵਾਲੇ ਮਾਮੇ ਦੇ ਮੁੰਡੇ ਨੂੰ ਫੜ ਲਿਆ,ਫਿਰ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਥਾਣਾ ਸਦਰ ਦੀ ਲਲਤੋ ਕਲਾਂ ਚੌਕੀ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਮਿੱਟੀ ਪਾਕੇ ਅੱਗ ਬੁਝਾਈ ।
ਇਸ ਵਜ੍ਹਾ ਨਾਲ ਭਤੀਜੀ ਨੇ ਤਾਏ ਦੀ ਸੁਪਾਰੀ ਦਿੱਤੀ
ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲਾਸ਼ 80 ਫ਼ੀਸਦੀ ਤੱਕ ਸੜ ਚੁੱਕੀ ਸੀ । ਸਿਰਫ ਰਾਖ਼ ਅਤੇ ਹੱਡੀਆਂ ਦੇ ਕੁਝ ਟੁੱਕੜੇ ਹੀ ਬਚੇ ਸਨ । ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਮੁਤਾਬਿਕ ਇਹ ਕੇਸ ਬਹੁਤ ਹੀ ਚੁਣੌਤੀਆਂ ਭਰਿਆ ਸੀ,ਪਹਿਲਾਂ ਮ੍ਰਿਤਕ ਸ਼ਖਸ ਦੀ ਪਛਾਣ ਕੀਤੀ ਗਈ,ਫਿਰ ਜਿਸ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਪੁੱਛ-ਗਿੱਛ ਹੋਈ ਤਾਂ ਉਸ ਨੇ ਦੱਸਿਆ ਕਿ ਉਸ ਦੀ ਭੂਆ ਦੀ ਕੁੜੀ ਨੇ ਆਪਣੇ ਤਾਏ ਨੂੰ ਮਾਰਨ ਦੇ ਲਈ 50 ਹਜ਼ਾਰ ਦੀ ਸੁਪਾਰੀ ਦਿੱਤੀ ਸੀ। ਤਾਇਆ ਉਸ ‘ਤੇ ਬੁਰੀ ਨਜ਼ਰ ਰੱਖ ਦਾ ਸੀ ਉਸ ਨੂੰ ਸਬਕ ਸਿਖਾਉਣ ਦੇ ਲਈ ਉਸ ਨੇ ਤਾਏ ਨੂੰ ਮਾਰਨ ਦਾ ਪਲਾਨ ਬਣਾਇਆ ਸੀ । ਜਿਸ ਦੇ ਲਈ ਉਸ ਨੂੰ ਪੈਸੇ ਦਿੱਤੇ ਗਏ ਸਨ । ਪੁਲਿਸ ਨੇ ਇਸ ਮਾਮਲੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ,ਕਤਲ ਦੀ ਸੁਪਾਰੀ ਦੇਣ ਵਾਲੀ ਭਤੀਜੇ ਦੇ ਨਾਲ ਕਤਲ ਨੂੰ ਅੰਜਾਮ ਦੇਣ ਵਾਲਾ ਮਾਮੇ ਦਾ ਮੁੰਡਾ ਅਤੇ ਰਿਕਸ਼ੇ ਦੇ ਜ਼ਰੀਏ ਲਾਸ਼ ਨੂੰ ਟਿਕਾਉਣੇ ਲਾਉਣ ਵਾਲਾ ਸ਼ਖਸ ਵੀ ਪੁਲਿਸ ਦੀ ਗ੍ਰਿਫਤ ਵਿੱਚ ਹੈ।