Punjab

ਲੁਧਿਆਣਾ ਦੇ ਆਟੋ ਵਿੱਚ ਮਿਲੀ ਲਾਸ਼ ! ਗਲੇ ‘ਤੇ ਨਿਸ਼ਾਨ ! CCTV ‘ਚ ਵੱਡੇ ਸਬੂਤ

ਬਿਉਰੋ ਰਿਪੋਰਟ : ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਨਜ਼ਦੀਕ ਗੁਰਦੁਆਰਾ ਨਾਨਕਸਰ ਦੇ ਬਾਹਰ ਆਟੋ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ । ਕਿਸੇ ਰਾਹਗੀਰ ਨੇ ਆਟੋ ਵਿੱਚ ਲਾਸ਼ ਵੇਖ ਕੇ ਸ਼ੋਰ ਮਚਾਇਆ । ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਦੇ ਕੰਟਰੋਲ ਰੂਮ ਨੂੰ ਇਤਲਾਹ ਕੀਤੀ । ਘਟਨਾ ਵਾਲੀ ਥਾਂ ‘ਤੇ ਡਿਵੀਜਨ ਨੰਬਰ 5 ਦੀ ਪੁਲਿਸ ਪਹੁੰਚੀ । ACP ਗੁਰਪ੍ਰੀਤ ਸਿੰਘ ਜਾਂਚ ਕਰਨ ਪਹੁੰਚੇ, ਮ੍ਰਿਤਕ ਵਿਅਕਤੀ ਦੇ ਗਲੇ ‘ਤੇ ਨਿਸ਼ਾਨ ਮਿਲੇ ਹਨ ।

ਪਰਿਵਾਰ ਦੀ ਤਲਾਸ਼ ਕਰ ਰਹੀ ਹੈ ਪੁਲਿਸ

ਸੂਤਰਾਂ ਦੇ ਮੁਤਾਬਿਕ ਮਰਨ ਵਾਲੇ ਦਾ ਨਾਂ ਗੌਰੀ ਹੈ । ਉਹ ਸਰਾਭਾ ਨਗਰ ਇਲਾਕੇ ਦਾ ਰਹਿਣ ਵਾਲਾ ਹੈ । ਫਿਲਹਾਲ ਮਰਨ ਵਾਲੇ ਦੇ ਪਰਿਵਾਰ ਦੀ ਪੁਲਿਸ ਤਲਾਸ਼ ਕਰ ਰਹੀ ਹੈ । ਇਲਾਕੇ ਵਿੱਚ ਕਈ ਥਾਂ ‘ਤੇ ਮ੍ਰਿਤਕ ਦੀ ਫੋਟੋ ਵਿਖਾਈ ਜਾ ਰਹੀ ਹੈ ,ਪੁਲਿਸ ਪਛਾਣ ਕਰਵਾ ਰਹੀ ਹੈ।

CCTV ਕੈਮਰੇ ਚੈੱਕ ਕੀਤੇ ਜਾ ਰਹੇ ਹਨ

ਪੁਲਿਸ ਇਲਾਕੇ ਵਿੱਚ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ ਤਾਂਕੀ ਪਤਾ ਚੱਲ ਸਕੇ ਕਿ ਆਟੋ ਕਿਸ ਸਮੇਂ ਘਟਨਾ ਵਾਲੀ ਥਾਂ ‘ਤੇ ਪਹੁੰਚਿਆ। ਆਟੋ ਵਿੱਚ ਮਰਨ ਵਾਲੇ ਸ਼ਖਸ ਦੇ ਨਾਲ ਕੌਣ ਲੋਕ ਸਨ। ਫਿਲਹਾਲ ਪੁਲਿਸ ਇਸ ਮਾਮਲੇ ਨੂੰ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ । ACP ਗੁਰਪ੍ਰੀਤ ਸਿੰਘ ਨੇ ਕਿਹਾ ਲਾਸ਼ ਅਤੇ ਆਟੋ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ । ਲਾਸ਼ ਦੀ ਪਛਾਣ ਦੇ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ । ਪੋਸਟਮਾਰਟਮ ਦੇ ਬਾਅਦ ਪਤਾ ਚੱਲਿਆ ਹੈ ਕਿ ਮਰਨ ਵਾਲੇ ਨੇ ਆਪਣੀ ਜਿੰਦਗੀ ਆਪ ਖਤਮ ਕੀਤੀ ਹੈ ਜਾਂ ਫਿਰ ਉਸ ਦਾ ਕਤ ਲ ਕੀਤਾ ਗਿਆ ਹੈ ।