ਬਿਊਰੋ ਰਿਪੋਰਟ : ਲੁਧਿਆਣਾ ਸ਼ਹਿਰ ਦੇ ਰਾਏਕੋਟ ਦੇ ਅਪਰਣ ਖੰਨਾ ਕੈਨੇਡਾ ਦੇ ਓਂਟਾਰੀਓ ਦੀ ਆਕਸਫੋਰਟ ਸੀਟ ਤੋਂ ਜ਼ਿਮਨੀ ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਬਣ ਗਏ ਹਨ । ਕੰਜਰਵੇਟਿਵ ਪਾਰਟੀ ਦੇ ਡੇਵ ਮਕੇਂਜੀ ਦੇ ਰਿਟਾਇਰ ਹੋਣ ਦੇ ਬਾਅਦ ਇਹ ਸੀਟ ਖਾਲੀ ਹੋਈ ਸੀ । ਖਾਸ ਗੱਲ ਇਹ ਹੈ ਕਿ ਇਸ ਸੀਟ ‘ਤੇ ਪਹਿਲੀ ਵਾਰ ਭਾਰਤੀ ਪਰਿਵਾਰ ਦਾ ਪੁੱਤਰ ਮੈਂਬਰ ਪਾਰਲੀਮੈਂਟ ਬਣਿਆ ਹੈ। ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਕੰਜਰਵੇਟਿਵ ਪਾਰਟੀ ਦੇ ਅਪਰਣ ਖੰਨਾ ਨੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੀ ਲਿਬਰਲ ਪਾਰਟੀ ਦੇ ਉਮੀਦਵਾਰ ਡੇਵਿਡ ਹਿਲਡਰਲੀ ਨੂੰ 13574 ਵੋਟਾਂ ਦੇ ਮੁਕਾਬਲੇ 16144 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ ਹੈ ।
ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਸਾਬਕਾ ਇਮੀਗਰੇਸ਼ਨ ਮੰਤਰੀ ਜੇਸਨ ਕੇਨੀ ਦੇ ਨਾਲ ਚੰਗੇ ਰਿਸ਼ਤੇ ਹੋਣ ਦੀ ਵਜ੍ਹਾ ਕਰਕੇ ਅਪਰਣ ਖੰਨਾ ਕੰਜਰਵੇਟਿਵ ਪਾਰਟੀ ਵਿੱਚ ਮਸ਼ਹੂਰ ਆਗੂ ਬਣ ਗਏ। ਅਪਰਣ ਨੂੰ 43 ਫੀਸਦੀ ਵੋਟ ਮਿਲਿਆਂ ਜਦਕਿ ਉਨ੍ਹਾਂ ਦੇ ਮੁਕਾਬਲੇ ਵਿੱਚ ਲਿਬਰਲ ਪਾਰਟੀ ਦੇ ਉਮੀਦਵਾਰ ਨੂੰ 36 ਫੀਸਦੀ ਹੀ ਵੋਟ ਹਾਸਲ ਹੋਇਆਂ । ਰਾਏਕੋਟ ਦੇ ਸੁਭਾਸ਼ ਖੰਨਾ ਕਈ ਦਹਾਕਿਆਂ ਪਹਿਲਾਂ ਕੈਨੇਡਾ ਜਾਕੇ ਵੱਸ ਗਏ ਸਨ। ਅਪਰਣ ਖੰਨਾ ਕੈਨੇਡਾ ਵਿੱਚ ਹੀ ਪੈਦਾ ਹੋਏ ਸਨ। ਵਕਾਲਤ ਕਰਨ ਤੋਂ ਬਾਅਦ ਉਹ ਕੈਨੇਡਾ ਕੰਜਰਵੇਟਿਵ ਪਾਰਟੀ ਦੇ ਮੈਂਬਰ ਬਣ ਗਏ । ਪਿਛਲੇ 10 ਸਾਲ ਤੋਂ ਉਹ ਕਾਫੀ ਮਿਹਨਤ ਕਰ ਰਹੇ ਸਨ,ਉਹ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਕਾਫੀ ਕਰੀਬੀ ਮੰਨੇ ਜਾਂਦੇ ਸਨ ।
ਪਾਰਲੀਮੈਂਟ ਖੇਤਰ ਵਿੱਚ ਡਚ ਅਤੇ ਗੋਰਿਆਂ ਦੀ ਆਬਾਦੀ ਜ਼ਿਆਦਾ
ਖਾਸ ਗੱਲ ਇਹ ਹੈ ਕਿ ਕੈਨੇਡਾ ਦੇ ਇਤਿਹਾਸ ਵਿੱਚ ਸਿਰਫ 2 ਵਾਰ ਹੀ ਲਿਬਰਲ ਪਾਰਟੀ ਦੇ ਉਮੀਦਵਾਰ ਦੀ ਜਿੱਤ ਹੋਈ ਹੈ । ਬਾਕੀ ਸਾਰੀਆਂ ਚੋਣਾਂ ਵਿੱਚ ਕੰਜਰਵੇਟਿਵ ਪਾਰਟੀ ਨੇ ਆਕਸਫੋਰਟ ਸੀਟ ‘ਤੇ ਜਿੱਤ ਹਾਸਲ ਕੀਤੀ ਹੈ। ਇਸ ਸੀਟ ‘ਤੇ ਡਚ ਅਤੇ ਗੋਲੀਆਂ ਦੀ ਆਬਾਦੀ ਹੈ,ਭਾਰਤੀ ਬਹੁਤ ਹੀ ਘੱਟ ਹਨ। ਸਵਾ ਲੱਖ ਦੀ ਆਬਾਦੀ ਵਿੱਚੋਂ ਇਸ ਸੀਟ ‘ਤੇ ਅਪਰਣ ਖੰਨਾ ਤੋਂ ਇਲਾਵਾ ਲਿਬਰਲ ਪਾਰੀ ਦੇ ਡੇਵਿਡ ਹਿਲਡਰਲੀ,ਗ੍ਰੀਨ ਪਾਰਟੀ ਦੇ ਕੇ ਛੇਰਲੀ ਬੇਕਰ, NDP ਦੇ ਕੋਡੀ ਗ੍ਰੋਟ ਚੋਣ ਮੈਦਾਨ ਵਿੱਚ ਸਨ । ਅਪਰਣ ਖੰਨਾ ਨੇ ਦੀ ਟੱਕਰ ਲਿਬਰਲ ਪਾਰੀ ਦੇ ਉਮੀਦਵਾਰ ਡੇਵਿਡ ਹਿਲਡਰਲੀ ਦੇ ਨਾਲ ਸੀ,ਜਿੰਨਾਂ ਨੂੰ ਖੰਨਾ ਨੇ 2570 ਵੋਟਾਂ ਦੇ ਫਰਕ ਦੇ ਨਾਲ ਹਰਾ ਦਿੱਤਾ ।
ਰਾਏਕੋਟ ਵਿੱਚ ਅਪਰਣ ਖੰਨਾ ਦੇ ਪਰਿਵਾਰ ਦਾ ਕੋਈ ਵੀ ਮੈਂਬਹ ਹੁਣ ਨਹੀਂ ਰਹਿੰਦਾ ਹੈ
ਜਗਦੀਸ਼ ਗਰੇਵਾਲ ਨੇ ਦੱਸਿਆ ਕਿ ਸੀਟ ਤੋਂ ਰਿਟਾਇਰ ਹੋਏ ਸਾਬਕਾ ਐੱਮਪੀ ਡੇਵ ਮਕੇਂਜੀ ਨੇ ਖੁੱਲ ਕੇ ਅਪਰਣ ਖੰਨਾ ਦਾ ਵਿਰੋਧ ਕੀਤੀ ਅਤੇ ਲਿਬਰਲ ਪਾਰਟੀ ਦੇ ਉਮੀਦਵਾਰ ਡੇਵਿਡ ਹਿਲਡਰਲੀ ਦੀ ਮਦਦ ਕੀਤੀ । ਕਿਉਂਕਿ ਉਹ ਕਿਸੇ ਹੋਰ ਮੂਲ ਦੇ ਉਮੀਦਵਾਰ ਨੂੰ ਟਿਕਟ ਦੇਣ ਤੋਂ ਨਿਰਾਸ਼ ਸਨ । ਉਨ੍ਹਾਂ ਦਾ ਕਹਿਣਾ ਸੀ ਕਿ ਪਾਰਟੀ ਨੇ ਕੈਨੇਡਾ ਦੇ ਮੂਲ ਨਿਵਾਸੀ ਨੂੰ ਨਜ਼ਰ ਅੰਦਾਜ਼ ਕਰਕੇ ਬਾਹਰ ਦੇ ਕਿਸੇ ਸ਼ਖਸ ਨੂੰ ਟਿਕਟ ਦਿੱਤੀ ਹੈ । ਜਗਦੀਸ਼ ਗਰੇਵਾਲ ਨੇ ਦੱਸਿਆ ਕਿ ਰਾਏਕੋਟ ਵਿੱਚ ਅਪਰਣ ਖੰਨਾ ਦੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਰਹਿੰਦਾ ਹੈ ਸਾਰਾ ਪਰਿਵਾਰ ਕੈਨੇਡਾ ਆ ਗਿਆ ਸੀ ।
ਅਪਰਣ ਖੰਨਾ ਵਕੀਲ ਹੋਣ ਦੇ ਨਾਲ ਵੱਡੇ ਸਿਆਸਤਦਾਨਾਂ ਦੇ ਨਾਲ ਚੰਗੇ ਸਬੰਧ ਹਨ । ਕੰਜਰਵੇਟਿਵ ਪਾਰਟੀ ਵੱਲੋਂ ਅਗਲੀ ਚੋਣਾਂ ਵਿੱਚ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਪੀਅਲ ਪੋਲਿਵਰ ਦੇ ਨਾਲ ਅਪਰਣ ਖੰਨਾ ਦੇ ਚੰਗੇ ਰਿਸ਼ਤੇ ਹਨ । ਜੇਕਰ ਅਗਲੀ ਵਾਰ ਕੰਜਰਵੇਟਿਵ ਦੀ ਸਰਕਾਰ ਬਣ ਦੀ ਹੈ ਤਾਂ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ ।