ਬਿਊਰੋ ਰਿਪੋਰਟ : ਲੁਧਿਆਣਾ ਦੇ ਡਾਬਾ ਰੋਡ ‘ਤੇ ਇੱਕ ਨੌਜਵਾਨ ਨੇ ਆਪਣੀ ਜ਼ਿੰਦਗੀ ਦੇ ਸਾਹਾਂ ਨੂੰ ਖਤਮ ਕਰ ਲਿਆ ਹੈ । ਮ੍ਰਿਤਕ ਦੀ ਪਛਾਣ ਅਨਮੋਲ ਪ੍ਰੀਤ ਦੇ ਰੂਪ ਵਿੱਚ ਹੋਈ ਹੈ । ਅਨਮੋਲ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਆਲਮਗੀਰ ਸਾਹਿਬ ਵਿੱਚ ਗਏ ਸੀ । ਘਰ ਵਾਪਸ ਆਏ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ । ਜਦੋਂ ਉਨ੍ਹਾਂ ਨੇ ਕਿਸੇ ਬੱਚੇ ਨੂੰ ਘਰ ਦੇ ਅੰਦਰ ਗੁਆਂਢੀਆਂ ਦੇ ਘਰੋਂ ਦਾਖਲ ਕਰਵਾਇਆ ਤਾਂ ਪਤਾ ਚੱਲਿਆ ਕਿ ਕਮਰੇ ਵਿੱਚ ਪੁੱਤਰ ਅਨਮੋਲ ਪ੍ਰੀਤ ਨੇ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਹਿ ਦਿੱਤਾ ਹੈ । ਅਨਮੋਲ ਪ੍ਰੀਤ ITI ਵਿੱਚ ਡੀਜਲ ਮੈਕੇਨਿਕ ਦਾ ਕੰਮ ਕਰਦਾ ਸੀ । ਰਣਜੀਤ ਸਿੰਘ ਦੇ ਮੁਤਾਬਿਕ ਮ੍ਰਿਤਕ ਦੇ ਕੋਲ ਇੱਕ ਨੋਟ ਮਿਲਿਆ ਸੀ ।
ਗੁਆਂਢ ਵਿੱਚ ਰਹਿੰਦੀ ਕੁੜੀ ਨਾਲ ਸੀ ਦੋਸਤੀ
ਰਣਜੀਤ ਮੁਤਾਬਿਕ ਉਸ ਦੇ ਗੁਆਂਢ ਵਿੱਚ ਇੱਕ ਨੌਜਵਾਨ ਕੁੜੀ ਨਾਲ ਉਸ ਦੇ ਪੁੱਤਰ ਦੀ ਦੋਸਤੀ ਸੀ । ਇਸ ਲਈ ਨੌਜਵਾਨ ਕੁੜੀ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਦਬਾਅ ਵਿੱਚ ਪੁੱਤਰ ਨੇ ਮੌਤ ਨੂੰ ਗਲੇ ਲਾ ਲਿਆ । ਪੁਲਿਸ ਮ੍ਰਿਤਕ ਦੇਹ ਕੋਲੋ ਮਿਲੇ ਨੋਟ ਦੀ ਪੜਤਾਲ ਕਰ ਰਹੀ ਹੈ ।
ਨੋਟ ਵਿੱਚ ਵਿੱਚ ਲਿਖੇ ਵੱਡੇ ਪੁਆਇੰਟ
ਮੇਰੀ ਪਿਆਰੀ ਮਾਂ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਅੱਜ ਤੱਕ ਬਸ ਪਿਆਰ ਨੂੰ ਜਤਾ ਨਹੀਂ ਪਾਇਆ। ਮੈਂ ਤੁਹਾਨੂੰ ਬਹੁਤ ਦੁੱਖ ਦਿੱਤੇ ਹਨ । ਮੇਰੇ ਕਾਰਨ ਪਾਪਾ ਦੀ ਇੱਜ਼ਤ ਗਈ । ਤੁਸੀਂ ਮੇਰੇ ਤੋਂ ਬਹੁਤ ਪਰੇਸ਼ਾਨ ਸੀ। ਮੈਂ ਤੁਹਾਡਾ ਕਦੇ ਲਾਇਕ ਪੁੱਤਰ ਨਹੀਂ ਬਣ ਸਕਿਆ। ਮੈਨੂੰ ਮੁਆਫ ਕਰਨਾ ਮੈਂ ਤੁਹਾਡੇ ਸੁਪਣੇ ਤੋੜੇ ਹਨ । ਮੈਂ ਇਸ ਦੁਨੀਆ ਵਿੱਚ ਰਹਿਕੇ ਕੁਝ ਨਹੀਂ ਕਰਨਾ ਮੈਂ ਜਾ ਰਿਹਾ ਹਾਂ। I LOVE YOU ਮਮੀ-ਪਾਪਾ । ਪਲੀਜ ਮੇਰੀ ਛੋਟੀ ਭੈਣ ਸਹਿਜ ਨੂੰ ਤੁਸੀਂ ਡਾਕਟਰ ਬਣਾਉ। ਜਿਸ ਤੋਂ ਬਾਅਦ ਤੁਸੀਂ ਭੁੱਲ ਜਾਉਗੇ ਕਿ ਤੁਹਾਡਾ ਕੋਈ ਪੁੱਤਰ ਸੀ ।
ਕੁੜੀ ਨਾਲ ਬਹੁਤ ਪਿਆਰ ਕਰਦਾ ਹਾਂ
ਅਨਮੋਲ ਨੇ ਕਿਹਾ ਰਹੀ ਮੈਂ ਸਿਮਰਨ ਨਾਲ ਬਹੁਤ ਪਿਆਰ ਕਰਦਾ ਹਾਂ। ਕੱਲ ਮੇਰਾ ਸਭ ਕੁਝ ਖੋਹ ਗਿਆ । ਸਾਰੇ ਗਿਫਟ ਮਮੀ-ਪਾਪਾ ਸਿਮਰਨ ਨੂੰ ਵਾਪਸ ਕਰ ਦੇਣਾ… ਜੇਕਰ ਮੇਰੇ ਤੋਂ ਚੰਗਾ ਮੁੰਡਾ ਉਸ ਨੂੰ ਮਿਲ ਜਾਵੇਂ ਤਾਂ ਉਸ ਦੀ ਜੁੱਤੀ ਮੇਰਾ ਸਿਰ ਹੋਵੇਗਾ। ਉਸ ਨਾਲ ਮੇਰਾ ਕੋਈ ਗੁੱਸਾ ਨਹੀਂ ਹੈ। ਤੂੰ ਕਹਿੰਦੀ ਸੀ ਕਿ ਅਸੀਂ ਜਿੰਨੀ ਮਰਜ਼ੀ ਲੜਾਈ ਕਰ ਲਈਏ ਪਰ ਇੱਕ ਦੂਜੇ ਨੂੰ ਛੱਡਾਂਗੇ ਨਹੀਂ । ਪਰ ਕੋਈ ਗੱਲ ਨਹੀਂ ਜਿਵੇਂ ਤੁਹਾਡਾ ਦਿਲ ਕਰਦਾ ਹੈ ਕਰੋ । ਮੈਂ ਕਿਸੇ ਕੰਮ ਦਾ ਨਹੀਂ । ਮੈਂ ਤੇਰੇ ਜਨਮ ਦਿਨ ਦਾ ਗਿਫਟ ਲੈਕੇ ਆਇਆ ਹਾਂ ਉਹ ਮਮੀ-ਪਾਪਾ ਕੋਲੋ ਲੈ ਲੈਣਾ। ਕਿਸੇ ਨੇ ਰੋਣਾ ਨਹੀਂ … ਮੈਂ ਹਮੇਸ਼ਾ ਸਾਰਿਆਂ ਨਾਲ ਪਿਆਰ ਕੀਤਾ ਹੈ ।
ਛੋਟੀ ਭੈਣ ਨੂੰ ਡਾਕਟਰ ਬਣਾਉਣਾ
ਮੇਰੇ ਜਾਣ ਦੇ ਬਾਅਦ ਸਿਮਰਨ ਨੂੰ ਕੋਈ ਕੁਝ ਨਹੀਂ ਕਹੇ। ਉਹ ਮੇਰੇ ਸਸਕਾਰ ਵਿੱਚ ਜ਼ਰੂਰ ਆਏ,ਉਸ ਨੂੰ ਮਮੀ-ਪਾਪਾ ਕੁਝ ਨਾ ਕਹਿਣ। ਮੇਰਾ ਦੋਸਤ ਰੂਪਿੰਦਰ ਵਿਦੇਸ਼ ਜਾ ਰਿਹਾ ਹੈ ਧਿਆਨ ਨਾਲ ਜਾਣਾ…. ਆਪਣਾ ਧਿਆਨ ਰੱਖਣਾ,ਸੌਰੀ ਮੈਂ ਚੰਗਾ ਦੋਸਤ ਨਹੀਂ ਬਣ ਸਕਿਆ । ਘਰ ਤੋਂ ਜਾਣ ਵੇਲੇ ਖੁਸ਼ੀ-ਖੁਸ਼ੀ ਜਾਣਾ ਹੈ ਬਿਲਕੁਲ ਵੀ ਰੋਣਾ ਨਹੀਂ। ਮੇਰੀ ਛੋਟੀ ਭੈਣ ਸਹਿਜ ਡਾਕਟਰ ਬਣਕੇ ਮਮੀ-ਪਾਪਾ ਦਾ ਨਾਂ ਰੋਸ਼ਨ ਕਰਨਾ ਹੈ । ਤੇਰਾ ਭਰਾ ਨਿਕਮਾ ਹੈ।
ਘਰ ਵਿੱਚ ਮੇਰੀ ਫੋਟੋ ਨਹੀਂ ਲਗਾਉਣਾ
ਮਮੀ ਪਾਪਾ ਤੁਸੀਂ ਮੈਨੂੰ ਗਾਲਾਂ ਕੱਢ ਲੈਣਾ, ਪਰ ਮੇਰੀ ਛੋਟੀ ਭੈਣ ਨੂੰ ਕੁਝ ਨਹੀਂ ਕਹਿਣਾ … ਮੈਂ ਸਾਰਿਆਂ ਤੋਂ ਮੁਆਫੀ ਮੰਗ ਦਾ ਹਾਂ… ਪਾਪਾ ਸਹਿਜ ਦਾ ਕਿਸੇ ਚੰਗੇ ਘਰ ਵਿੱਚ ਰਿਸ਼ਤਾ ਕਰਨਾ । ਘਰ ਵਿੱਚ ਮੇਰੀ ਫੋਟੋ ਵੀ ਨਾ ਲਗਾਉਣਾ… ਅਲਵਿਦਾ ਸਾਰਿਆਂ ਨੂੰ … ਪਾਪਾ ਮਮੀ ਨੂੰ ਸੰਭਾਲ ਲੈਣਾ … ਅਤੇ ਹੁਣ ਕੋਈ ਸਿਮਰਨ ਨੂੰ ਤੰਗ ਨਹੀਂ ਕਰੇਗਾ। ਧਿਆਨ ਰੱਖਣਾ ਆਪਣਾ ਅਤੇ ਜਸ਼ਨ ਦਾ । ਠੀਕ ਹੈ ਸੁਪਣੇ ਖਤਮ ਹੋ ਗਏ ।