ਬਿਊਰੋ ਰਿਪੋਰਟ : ਲੁਧਿਆਣਾ ਦੀ ਵਿਆਹੁਤਾ ਅਮਨਦੀਪ ਕੌਰ ਬਚ ਸਕਦੀ ਸੀ ਪਰ ਕਿਸੇ ਨੇ ਸਮੇਂ ਸਿਰ ਉਸ ਦੀ ਨਹੀਂ ਸੁਣੀ । ਨਤੀਜਤਨ ਉਸ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੇ ਜ਼ਿੰਦਗੀ ਦੇ ਸਾਹਾਂ ਨੂੰ ਵਿਰਾਮ ਲਾ ਲਿਆ । ਸੱਸ ਅਤੇ ਪਤੀ ਦੇ ਤਾਨਿਆਂ ਦੇ ਨਾਲ ਰੋਜ਼ਾਨਾ ਹੋਣ ਵਾਲੀ ਕੁੱਟਮਾਰ ਨੇ ਉਸ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਸੀ । ਉਸ ਨੇ ਕਈ ਵਾਰ ਆਪਣੇ ਘਰ ਵਾਲਿਆਂ ਨੂੰ ਵੀ ਦੱਸਿਆ ਪਰ ਪਰਿਵਾਰ ਨੇ ਹਰ ਵਾਰ ਸਮਝਾ ਕੇ ਭੇਜ ਦਿੱਤੀ। ਅਮਨਦੀਪ ਕੌਰ ਦਾ 4 ਸਾਲ ਪਹਿਲਾਂ ਨਾਰੰਗਵਾਲ ਦੇ ਜਗਜੀਤ ਸਿੰਘ ਨਾਲ ਵਿਆਹ ਹੋਇਆ ਸੀ ।
ਪਤੀ ਸ਼ਰਾਬ ਪੀਕੇ ਕੁੱਟਮਾਰ ਕਰਦਾ ਸੀ
ਮ੍ਰਿਤਕ ਅਮਨਦੀਪ ਕੌਰ ਦੇ ਭਰਾ ਰਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਜੀਜਾ ਜਗਜੀਤ ਸਿੰਘ ਅਤੇ ਉਸ ਦੀ ਮਾਂ ਕਮਲਾ ਭੈਣ ਨੂੰ ਤੰਗ ਪਰੇਸ਼ਾਨ ਕਰਦੀ ਸੀ । ਜੀਜਾ ਜਗਜੀਤ ਤਾਂ ਸ਼ਰਾਬ ਪੀਕੇ ਅਮਨਦੀਪ ਨਾਲ ਕੁੱਟਮਾਰ ਕਰਦਾ ਸੀ । ਕਈ ਵਾਰ ਅਮਨਦੀਪ ਪੇਕੇ ਆਕੇ ਕੁੱਟਮਾਰ ਦੀ ਗੱਲ ਦੱਸ ਦੀ ਸੀ । ਪਤੀ ਅਤੇ ਸੱਸ ਉਸ ਨੂੰ ਤਾਨੇ ਦਿੰਦੀ ਹੈ ਸਹੁਰੇ ਦੇ ਨਜਾਇਜ਼ ਰਿਸ਼ਤੇ ਸਨ । ਉਨ੍ਹਾਂ ਨੇ ਮਾਮਲਾ ਸੁਲਝਾਉਣ ਦੀ ਕਾਫੀ ਕੋਸ਼ਿਸ ਕੀਤੀ । ਕੁਝ ਮਹੀਨੇ ਤੋਂ ਭੈਣ ਨੇ ਉਸ ਨਾਲ ਹੋਣ ਵਾਲੀ ਕੁੱਟਮਾਰ ਦੇ ਬਾਰੇ ਦੱਸਣਾ ਬੰਦ ਕਰ ਦਿੱਤਾ ਸੀ । 2 ਜੁਲਾਈ ਦੀ ਸ਼ਾਮ ਸਾਢੇ 6 ਵਜੇ ਜੀਜਾ ਜਗਜੀਤ ਅਤੇ ਉਸ ਦੀ ਮਾਂ ਕਮਲਾ ਘਰ ਵਿੱਚ ਮੌਜੂਦ ਸੀ । ਉਸ ਦਿਨ ਭੈਣ ਦੇ ਨਾਲ ਘਰ ਵਿੱਚ ਝਗੜਾ ਕੀਤਾ । ਅਮਨਦੀਪ ਕੌਰ ਨੇ ਪਰੇਸ਼ਾਨ ਹੋਕੇ ਜ਼ਹਿਰੀਲੀ ਚੀਜ਼ ਖਾ ਲਈ ਜਿਸ ਤੋਂ ਬਾਅਦ ਸੱਸ ਕਮਲਾ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਨੂੰਹ ਨੇ ਕੁਝ ਖਾ ਲਿਆ ਹੈ ।
ਹਸਪਤਾਲ ਇਲਾਜ ਦੇ ਦੌਰਾਨ ਮੌਤ ਹੋਈ
ਅਮਨਦੀਪ ਕੌਰ ਨੂੰ ਹਸਪਤਾਲ ਇਲਾਜ ਦੇ ਲਈ ਲਿਜਾਇਆ ਗਿਆ ਪਰ ਇਲਾਜ ਦੇ ਦੌਰਾਨ ਅਮਨਦੀਪ ਕੌਰ ਦੀ ਮੌਤ ਹੋ ਗਈ । ਥਾਣਾ ਜੋਧਾ ਦੀ ਪੁਲਿਸ ਨੇ ਮੁਲਜ਼ਮ ਜਗਜੀਤ ਸਿੰਘ ਅਤੇ ਸੱਸ ਕਮਲਾ ਦੇ ਖਿਲਾਫ IPC ਦੀ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਸਾਰੇ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।