ਬਿਉਰੋ ਰਿਪੋਰਟ : ਲੁਧਿਆਣਾ ਦੇ ਜਗਰਾਓ ਤੋਂ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ । ਪੁੱਤਰ ਦੇ ਜਨਮ ਦੀ ਮੰਨਤ ਪੂਰੀ ਹੁੰਦੇ ਹੀ ਪਿਤਾ ਸ਼ੁਕਰਾਨੇ ਲਈ ਅਖਾੜਾ ਨਹਿਰ ‘ਤੇ ਗਿਆ ਪਰ ਸ਼ੱਕੀ ਹਾਲਤ ਵਿੱਚ ਉਹ ਲਾਪਤਾ ਹੋ ਗਿਆ । ਨਹਿਰ ਕੰਢੇ ਪਿਤਾ ਦੀ ਬਾਈਕ ਮਿਲੀ,ਚੱਪਰ ਅਤੇ ਭਾਂਡੇ ਮਿਲਣ ਤੋਂ ਬਾਅਦ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਨਹਿਰ ਵਿੱਚ ਡੁੱਬ ਗਿਆ ਹੈ। ਗੋਤਾਖੋਰਾ ਨੇ ਲਾਪਤਾ ਪਿਤਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ।
ਜਗਰਾਓ ਦੇ ਫਿਲੀ ਗੇਟ ਇਲਾਕੇ ਵਿੱਚ ਰਹਿਣ ਵਾਲੇ ਮਨਜੀਤ ਸਿੰਘ ਮੰਨੀ ਦੇ ਘਰ ਪੁੱਤਰ ਨੇ ਜਨਮ ਲਿਆ । ਜਨਮ ਦੇ 13ਵੇਂ ਦਿਨ ਰੀਤੀ ਰਿਵਾਜ਼ ਮੁਤਾਬਿਕ ਘਰ ਵਿੱਚ ਸਮਾਗਮ ਸੀ । ਮਿੱਠੇ ਚੌਲ ਬਣਾਕੇ ਪ੍ਰਸ਼ਾਦ ਨਹਿਰ ਕੱਢੇ ਚੜਾਉਣ ਗਿਆ ਸੀ । ਮਨਜੀਤ ਘਰ ਤੋਂ ਬਾਈਕ ‘ਤੇ ਪ੍ਰਸ਼ਾਦ ਲੈਕੇ ਨਿਕਲਿਆ ਸੀ ਪਰ ਕਾਫੀ ਦੇਰ ਤੱਕ ਵਾਪਸ ਨਹੀਂ ਆਇਆ,ਪਰਿਵਾਰ ਦੇ ਲੋਕਾਂ ਨੇ ਜਦੋਂ ਨਹਿਰ ਕੰਢੇ ਤਲਾਸ਼ ਕਰਨ ਪਹੁੰਚੇ ਤਾਂ ਉਸ ਦੀ ਬਾਈਕ ਉੱਥੇ ਖੜੀ ਸੀ। ਮਨਜੀਤ ਦੀ ਚੱਪਲ ਅਤੇ ਪ੍ਰਸ਼ਾਦ ਵਾਲਾ ਭਾਂਡਾ ਵੀ ਮੌਜੂਦ ਸੀ ਪਰ ਮਨਜੀਤ ਦਾ ਕੋਈ ਪਤਾ ਨਹੀਂ ਸੀ। ਜਿਸ ਤੋਂ ਬਾਅਦ ਹੁਣ ਗੋਤਾਖੋਰਾ ਦੀ ਮਦਦ ਨਾਲ ਮਨਜੀਤ ਦੀ ਤਲਾਸ਼ ਸ਼ੁਰੂ ਹੋ ਗਈ ਹੈ ।
ਗਮ ਵਿੱਚ ਬਦਲਿਆ ਖੁਸ਼ੀਆਂ ਦਾ ਮਾਹੌਲ
ਮਨਜੀਤ ਦੇ ਘਰ ਪੁੱਤਰ ਦੇ ਜਨਮ ਲੈਣ ਦੀਆਂ ਖੁਸ਼ੀਆਂ ਸਨ ਪਰ ਉਸ ਦੇ ਦੁਨੀਆ ਵਿੱਚ ਆਉਣ ਤੋਂ ਬਾਅਦ ਪਿਤਾ ਦੇ ਲਾਪਤਾ ਹੋਣ ਖ਼ਬਰ ਨਾਲ ਪੂਰੇ ਪਰਿਵਰ ਵਿੱਚ ਗਮਗੀਨ ਮਾਹੌਲ ਹੋ ਗਿਆ ਹੈ। ਇਸੇ ਵਿੱਚ ਮਨਜੀਤ ਦੀ ਮਾਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਨਾਲ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਹੈ ।
ਮਨਜੀਤ ਦੇ ਲਾਪਤਾ ਹੋਣ ਨਾਲ ਜੁੜੇ ਸਵਾਲ
ਮਨਜੀਤ ਪੁੱਤਰ ਦੇ ਜਨਮ ਤੋਂ ਖੁਸ਼ ਸੀ ਇਸ ਲਈ ਉਸ ਦੇ ਵੱਲੋਂ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਿਆ ਜਾ ਸਕਦਾ ਹੈ ਜੋ ਉਸ ਦੀ ਜ਼ਿੰਦਗੀ ਲਈ ਖਤਰਨਾਕ ਹੋਵੇ। ਕੀ ਮਨਜੀਤ ਨੂੰ ਕਿਸੇ ਨੇ ਨੁਕਸਾਨ ਪਹੁੰਚਾਇਆ ਹੈ ? ਉਹ ਸ਼ਖਸ ਕੌਣ ਹੈ ? ਕੀ ਕਿਸੇ ਦੀ ਪਰਿਵਾਰ ਜਾਂ ਫਿਰ ਮਨਜੀਤ ਨਾਲ ਦੁਸ਼ਮਣੀ ਸੀ ? ਕੀ ਪੈਸੇ ਨੂੰ ਲੈਕੇ ਕੋਈ ਝਗੜਾ ਸੀ ? ਇਹ ਉਹ ਸਵਾਲ ਹਨ ਜਿੰਨਾਂ ਦਾ ਜਵਾਬ ਪੁਲਿਸ ਨੂੰ ਮਨਜੀਤ ਤੱਕ ਪਹੁੰਚਾ ਸਕਦਾ ਹੈ ।