ਬਿਊਰੋ ਰਿਪੋਰਟ : ਲੁਧਿਆਣਾ ਵਿੱਚ CMS ਕੰਪਨੀ ਵਿੱਚ ਹੋਈ ਲੁੱਟ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ । ਗ੍ਰਿਫਤਾਰ ਮਾਸਟਰਮਾਇੰਡ ਮਨਜਿੰਦਰ ਉਰਫ ਮਨੀ ਨੇ ਪਿੰਡ ਅੱਬੂਵਾਲ ਸਥਿਤ ਘਰ ਦੇ ਗਟਰ ਵਿੱਚ 50 ਲੱਖ ਰੁਪਏ ਲੁਕਾਏ ਸਨ । ਉਸ ਨੇ ਇਨ੍ਹਾਂ ਪੈਸਿਆਂ ਨੂੰ ਇੱਟਾਂ ਦੇ ਨਾਲ ਟੈਂਕ ਵਿੱਚ ਪਾਇਆ ਸੀ । ਇਸ ਦਾ ਖੁਲਾਸਾ ਉਸ ਨੇ ਪੁੱਛ-ਗਿੱਛ ਦੌਰਾਨ ਕੀਤਾ ਹੈ, ਜਿਸ ਦੇ ਬਾਅਦ ਪੁਲਿਸ ਉਸ ਦੇ ਘਰ ਪਹੁੰਚੀ ਅਤੇ 50 ਲੱਖ ਰੁਪਏ ਸੀਵਰੇਜ ਤੋਂ ਰਿਕਵਰ ਕੀਤੇ। ਇਸ ਵਿੱਚ 500 ਦੇ ਨੋਟ ਸਨ । ਪੁਲਿਸ ਹੁਣ ਤੱਕ ਮਨਜਿੰਦਰ ਤੋਂ 1 ਕਰੋੜ 50 ਲੱਖ ਰੁਪਏ ਬਰਾਮਦ ਕਰ ਚੁੱਕੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦਾ ਨਾਂ ਹੈ ਨਰਿੰਦਰ ਸਿੰਘ ਉਰਫ ਹੈੱਪੀ,ਉਸ ਨੂੰ ਕੋਠੇ ਹਰੀ ਸਿੰਘ ਅਗਲਾੜ ਲੋਪੇ ਕਲਾਂ ਜਗਰਾਓ ਤੋਂ ਗ੍ਰਿਫਤਾਰ ਕੀਤਾ ਹੈ । ਨਰਿੰਦਰ ਸਿੰਘ ਤੋਂ ਪੁਲਿਸ ਨੇ ਲੁੱਟ ਦੇ 25 ਲੱਖ ਰੁਪਏ ਬਰਾਦਮ ਕੀਤੇ ਹਨ ।
ਇਸ ਦੇ ਨਾਲ ਹੀ ਪੁਲਿਸ ਫਰਾਰ ਮਾਸਟਰਮਾਇੰਡ ਮਨਦੀਪ ਕੌਰ ਦੇ ਪੇਕੇ ਅਤੇ ਸਹੁਰੇ ਪੱਖ ਤੋਂ ਵੀ ਪੁੱਛ-ਗਿੱਛ ਕਰ ਰਹੀ ਹੈ। ਉਸ ਦੀ ਤਲਾਸ਼ ਦੇ ਲਈ ਪੁਲਿਸ ਨੇ ਕਈ ਸੂਬਿਆਂ ਵਿੱਚ ਰੇਡੇ ਮਾਰੀ ਹੈ। ਕੰਪਨੀ ਤੋਂ ਜੋ 5 DVR ਗਾਇਬ ਹੋਇਆ ਹਨ,ਉਹ ਉਸੇ ਦੇ ਕੋਲ ਹਨ ।
ਇੰਟਰਾਗਰਾਮ ‘ਤੇ ਦੋਸਤੀ ਹੋਈ, ਢਾਈ ਮਹੀਨੇ ਬਾਅਦ ਵਿਆਹ
ਡਾਕੂ ਹਸੀਨਾ ਮਨਦੀਪ ਕੌਰ ਦੀ ਜਸਵਿੰਦਰ ਸਿੰਘ ਜੱਸਾ ਦੇ ਨਾਲ ਇੰਸਟਰਾਗਰਾਮ ‘ਤੇ ਦੋਸਤੀ ਹੋਈ,ਪਹਿਲਾਂ ਇੱਕ ਦੂਜੇ ਦੀ ਫੋਟੋ ਅਤੇ ਵੀਡੀਓ ਲਾਈਕ ਕਰਦੇ ਰਹੇ, ਫਿਰ ਬਾਅਦ ਵਿੱਚ ਚੈਟਿੰਗ ਸ਼ੁਰੂ ਹੋਈ, ਤਕਰੀਬਨ ਢਾਈ ਮਹੀਨੇ ਚੱਲੇ ਅਫੇਰ ਤੋਂ ਬਾਅਦ ਮਨਦੀਪ ਕੌਰ ਨੇ ਜਸਵਿੰਦਰ ਨਾਲ 16 ਫਰਵਰੀ 2023 ਵਿੱਚ ਵਿਆਹ ਕਰ ਲਿਆ। ਵਿਆਹ ਦੇ ਬਾਅਦ ਜਸਵਿੰਦਰ ਜੱਸਾ ਮਾਕਟੇਲ- ਕਾਕਟੇਲ ਵਾਲਿਆਂ ਦੇ ਨਾਲ ਕੰਮ ਕਰਦਾ ਸੀ ।
ਵਿਆਹ ਤੋਂ ਬਾਅਦ ਪਤੀ ਨੂੰ ਕੰਮ ਤੋਂ ਰੋਕਿਆ
ਮਨਦੀਪ ਕੌਰ ਨੇ ਵਿਆਹ ਤੋਂ ਬਾਅਦ ਜਸਵਿੰਦਰ ਦਾ ਮਾਕਟੇਲ ਅਤੇ ਕਾਕਟੇਲ ਦਾ ਕੰਮ ਛੋੜਨ ਨੂੰ ਕਿਹਾ । ਕੁਝ ਦਿਨ ਕੈਟਰਿੰਗ ਕਰਨ ਵਾਲਿਆਂ ਨਾਲ ਕੰਮ ਕੀਤਾ,ਆਪਣਾ ਸਟੇਟਸ ਡਾਊਨ ਹੁੰਦਾ ਵੇਖ ਮਨਦੀਪ ਨੇ ਪਤੀ ਨੂੰ ਇਹ ਕੰਮ ਨਹੀਂ ਕਰਨ ਦਿੱਤਾ । ਕਿਉਂਕਿ ਪਤਨੀ ਲੋਕਾਂ ਦੇ ਸਾਹਮਣੇ ਰੁਤਬਾ ਉੱਚਾ ਕਰਨ ਦੇ ਲਈ ਆਪਣੇ ਆਪ ਨੂੰ ਵਕੀਲ ਦੱਸ ਦੀ ਸੀ । ਫਿਰ ਪਤੀ-ਪਤਨੀ ਨੇ ਅਮੀਰ ਬਣਨ ਦੇ ਸੁਪਣੇ ਵੇਖਣੇ ਸ਼ੁਰੂ ਕੀਤੇ ਅਤੇ ਉਨ੍ਹਾਂ ਦੀ ਮਨਜਿੰਦਰ ਨਾਲ ਹੋਈ ਅਤੇ ਫਿਰ ਤਿਆਰ ਹੋਇਆ ਵੱਡਾ ਡਾਕਾ ਪਾਉਣ ਦਾ ਪਲਾਨ
ਮੁਲਜ਼ਮਾਂ ਨੂੰ ਫੜਨ ਵਿੱਚ 1 ਕਰੋੜ ਖਰਚ
ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸੰਧੂ ਨੇ ਕਿਹਾ ਹੁਣ ਤੱਕ ਮੁਲਜ਼ਮਾਂ ਨੂੰ ਫੜਨ ਵਿੱਚ 1 ਕਰੋੜ ਖਰਚ ਹੋ ਚੁੱਕੇ ਹਨ । ਉਨ੍ਹਾਂ ਕਿਹਾ ਮਾਮਲੇ ਨੂੰ ਸੁਲਝਾਉਣ ਵਿੱਚ ਜਿੰਨਾਂ ਵੀ ਖਰਚ ਆਵੇਗਾ ਉਹ ਕੰਪਨੀ ਤੋਂ ਹੀ ਵਸੂਲਣ ਬਾਰੇ ਡੀਜੀਪੀ ਨਾਲ ਚਰਚਾ ਚੱਲ ਰਹੀ ਹੈ । ਇਸ ਦੇ ਨਾਲ ਪੈਸਿਆਂ ਦੀ ਤਲਾਸ਼ ਦੇ ਲਈ ਮੁਲਾਜ਼ਮਾਂ ਨੂੰ ਸੀਵਰੇਜ ਵਿੱਚ ਵੜਨਾ ਪਿਆ । ਪੁਲਿਸ ਕਮਿਸ਼ਨ ਨੇ ਦੱਸਿਆ ਕਿ ਮੁਲਜ਼ਮਾਂ ਨੇ ਵਾਰਦਾਤ ਵਾਲੇ ਦਿਨ ਕਾਲੇ ਕੱਪੜੇ ਪਾਉਣ ਦੀ ਪਲਾਨਿੰਗ ਬਣਾਈ ਸੀ ਤਾਂਕੀ ਰਾਤ ਦੇ ਸਮੇਂ ਕੁਝ ਨਜ਼ਰ ਨਾ ਆਏ ।
ਸਿਲਸਿਲੇਵਾਲ ਲੁੱਟ ਦੀ ਕਹਾਣੀ
1. ਮਨਜਿੰਦਰ ਸਿੰਘ ਮਨੀ ਅਤੇ ਮਨਦੀਪ ਕੌਰ ਦੀ ਦੋਸਤੀ ਕਿਵੇ ਹੋਈ ? ਮਨਦੀਪ ਕੌਰ ਪਿੰਡ ਡੋਲਹੋ ਦੀ ਰਹਿਣ ਵਾਲੀ ਹੈ,ਉਸ ਦਾ ਵਿਆਹ ਬਰਨਾਲਾ ਵਿੱਚ ਹੋਇਆ ਸੀ,ਮਨਦੀਪ ਕੌਰ ਕਿਸੇ ਕੇਸ ਦੇ ਸਿਰਸਿਲੇ ਵਿੱਚ ਅਦਾਲਤ ਆਉਂਦੀ ਸੀ । ਮਨਜਿੰਦਰ ਮਨੀ 4 ਸਾਲ ਤੋਂ CMS ਕੰਪਨੀ ਵਿੱਚ ਕੰਮ ਕਰਦਾ ਸੀ । ਕੋਰਟ ਕੰਪਲੈਕਸ ਵਿੱਚ ਮਨਜਿੰਦਰ ATM ਵਿੱਚ ਪੈਸੇ ਪਾਉਣ ਵਾਲੀ ਗੱਡੀ ਲੈਕੇ ਆਉਂਦਾ ਸੀ । ਉਥੇ ਹੀ ਉਸ ਹੀ ਮੁਲਾਕਾਤ ਮਨਦੀਪ ਕੌਰ ਨਾਲ ਹੋਈ । ਮੁਲਾਕਾਤਾਂ ਵਧੀਆਂ ਤਾਂ ਦੋਵਾਂ ਦੇ ਵਿਚਾਲੇ ਦੋਸਤੀ ਹੋ ਗਈ । ਇੱਥੇ ਹੀ ਮਨਦੀਪ ਮੋਨਾ ਨੇ ਮਨਜਿੰਦਰ ਨੂੰ ਭਾਰਤ ਦੀ ਥਾਂ ਵਿਦੇਸ਼ ਜਾਕੇ ਅਮੀਰ ਬਣਨ ਦਾ ਸੁਪਣਾ ਵਿਖਾਉਣਾ ਸ਼ੁਰੂ ਕੀਤਾ ।
2. ਲੁੱਟ ਦੀ ਪਾਲਨਿੰਗ ਕੀਤੀ
ਮਨਦੀਪ ਨੇ ਜਾਣਿਆ ਕਿ ਮਨਜਿੰਦਰ ਮਨੀ CMS ਕੰਪਨੀ ਵਿੱਚ ਕੰਮ ਕਰਦਾ ਹੈ । ਦੋਵਾਂ ਦੇ ਵਿਚਾਲੇ ਦੋਸਤੀ ਗਹਿਰੀ ਹੁੰਦੀ ਚੱਲੀ ਗਈ । ਇਸ ਦੇ ਬਾਅਦ ਮਨਦੀਪ ਦੇ ਮਨ ਵਿੱਚ ਲੁੱਟ ਦੀ ਪਲਾਨਿੰਗ ਤਿਆਰ ਹੋਈ । ਉਸ ਨੇ 5 ਮਹੀਨੇ ਪਹਿਲਾਂ ਹੀ ਮਨੀ ਨੂੰ ਡਾਕਾ ਪਾਉਣ ਦੇ ਲਈ ਰਾਜੀ ਕਰ ਲਿਆ । ਮਨਦੀਪ ਕੌਰ ਨੇ ਮਨਜਿੰਦਰ ਕੋਲੋ ਕੰਪਨੀ ਦੇ ਬਾਰੇ ਸਾਰੀਆਂ ਜਾਣਕਾਰੀਆਂ ਹਾਸਲ ਕੀਤੀਆਂ । ਉਸ ਦੇ ਕੋਲ ਅਜਿਹੇ ਲੋਕ ਹਨ ਜੋ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਹਨ। ਫਿਰ ਮਨਦੀਪ ਨੇ ਆਪਣੇ ਪਤੀ ਜਸਵਿੰਦਰ ਅਤੇ ਆਪਣੇ ਭਰਾ ਸਮੇਤ 7 ਲੋਕਾਂ ਨੂੰ ਇਸ ਕੰਮ ਦੇ ਲਈ ਤਿਆਰ ਕੀਤਾ ।
3. ਮਨਜਿੰਦਰ ਨੇ ਦੱਸਿਆ ਕੀ ਕੰਪਨੀ ਦੀ ਸੁਰੱਖਿਆ ਜੁਗਾੜੂ ਹੈ
ਮਨਜਿੰਦਰ ਨੇ CMS ਕੰਪਨੀ ਦੇ ਪੂਰੇ ਸੁਰੱਖਿਆ ਇੰਤਜ਼ਾਮਾਂ ਦੀ ਰੇਕੀ ਕੀਤੀ । ਉਸ ਨੇ ਪਤਾ ਕੀਤਾ ਕਿ ਅਲਾਰਮ ਸੈਂਸਰ ਕਿੱਥੇ ਹੈ ਅਤੇ ਸੀਸੀਟੀਵੀ ਕੈਮਰੇ,DVR ਕਿੱਥੇ ਹੈ । ਉਸ ਨੇ ਦੱਸਿਆ ਇੱਥੇ ਲੱਗਿਆ ਅਲਾਰਮ ਸਿਸਟਮ ਜੁਗਾੜੂ ਹੈ । ਜੇਕਰ ਬਿਜਲੀ ਚੱਲੀ ਜਾਂਦੀ ਹੈ ਜਾਂ ਪਾਵਰ ਸਪਲਾਈ ਬੰਦ ਹੋ ਜਾਵੇ ਤਾਂ ਸਿਸਟਮ ਕੰਮ ਨਹੀਂ ਕਰਦਾ ਹੈ । ਜੇਕਰ ਕੋਈ ਮੁਲਾਜ਼ਮ ਆਪਣਾ ਐਂਟਰੀ ਕਾਰਡ ਭੁੱਲ ਜਾਵੇ ਤਾਂ ਉਹ ਸਵਿਚ ਆਫ ਕਰਕੇ ਅੰਦਰ ਜਾ ਸਕਦਾ ਹੈ,ਉਸ ਵੇਲੇ ਤੱਕ ਅਲਾਰਮ ਵੀ ਨਹੀਂ ਵਜ ਦਾ ਹੈ ।
4. ਜ਼ਿਆਦਾ ਰਕਮ ਅਤੇ ਘੱਟ ਸਟਾਫ ਦਾ ਇੰਤਜ਼ਾਰ ਕਰਨ ਲੱਗੇ
ਮਨਦੀਪ ਅਤੇ ਮਨੀ ਲੁੱਟ ਦੀ ਪਾਲਨਿੰਗ ਤਿਆਰ ਕਰ ਚੁੱਕੇ ਸਨ। ਗੈਂਗ ਵੀ ਤਿਆਰ ਸੀ, ਹੁਣ ਕੰਪਨੀ ਦੇ ਆਫਿਸ ਵਿੱਚ ਜ਼ਿਆਦਾ ਰਕਮ ਅਤੇ ਘੱਟ ਸਟਾਫ ਹੋਣ ਦਾ ਇੰਤਜ਼ਾਰ ਸੀ । ਇਹ ਮੌਕਾ 9 ਜੂਨ ਨੂੰ ਮਿਲਿਆ,ਉਸ ਦਿਨ ਕੰਪਨੀ ਵਿੱਚ 11 ਕਰੋੜ ਦਾ ਕੈਸ਼ ਸੀ । ਮੁਲਾਜ਼ਮ ਵੀ ਸਿਰਫ 5 ਸਨ,ਜਿਸ ਵਿੱਚ 3 ਗਾਰਡ ਅਤੇ 2 ਕੈਸ਼ ਗਿਣਨ ਵਾਲੇ ਸਨ ।
5. ਕਾਰ ਅਤੇ ਬਾਈਕ ਦੀ ਵਰਤੋਂ ਕੀਤੀ ਗਈ
9 ਜੂਨ ਦੀ ਰਾਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ 2 ਮੋਡੀਉਲ ਦੀ ਵਰਤੋਂ ਕੀਤੀ ਗਈ,ਪਹਿਲੀ ਬਾਈਕ ਦੂਜੀ ਕਾਰ। 2 ਬਾਈਕਾਂ ‘ਤੇ ਮਨਜਿੰਦਰ ਮਨੀ ਆਪਣੇ 4 ਸਾਥੀਆਂ ਨਾਲ ਪਹੁੰਚਿਆ ਜਦਕਿ ਮਨਦੀਪ ਕੌਰ ਕਾਰ ‘ਤੇ ਆਪਣੇ ਚਾਰ ਹੋਰ ਸਾਥੀਆਂ ਨਾਲ ਪਹੁੰਚੀ।
6. ਫੋਲਡਿੰਗ ਪੋੜੀ ਦੇ ਜ਼ਰੀਏ ਅੰਦਰ ਵੜੇ
ਕੰਪਨੀ ਦੇ ਦਫਤਰ ਵਿੱਚ ਵੜਨ ਦੇ ਲਈ ਮਨਦੀਪ ਨੇ ਫੋਲਡਿੰਗ ਪੋੜੀ ਦੀ ਵਰਤੋਂ ਕੀਤੀ । 8 ਲੁਟੇਰੇ ਪੋੜੀ ਦੇ ਜ਼ਰੀਏ ਪਿਛਲੇ ਰਸਤੇ ਤੋਂ ਅੰਦਰ ਵੜੇ,ਇਸ ਦੇ ਬਾਅਦ 2 ਲੋਕ ਫਰੰਟ ਗੇਟ ਤੋਂ ਅੰਦਰ ਗਏ। ਮਨਜਿੰਦਰ ਮਨੀ ਨੂੰ ਪਤਾ ਸੀ ਕਿ ਤਾਰ ਕੱਟਣ ਦੇ ਨਾਲ ਕੰਪਨੀ ਦਾ ਸੈਂਸਰ ਸਿਸਟਮ ਕੰਮ ਕਰਨਾ ਬੰਦ ਕਰ ਦੇਵੇਗਾ,ਇਸ ਲਈ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਗਿਆ ।
7. ਹਥਿਆਰ ਨਾਲ ਗਾਰਡ ਨੂੰ ਬੰਦੀ ਬਣਾਇਆ
ਅੰਦਰ ਵੜਨ ਤੋਂ ਬਾਅਦ ਸੁਰੱਖਿਆ ਗਾਰਡ ਬਲਵੰਤ ਸਿੰਘ ਅਤੇ ਪਰਮਦੀ ਖਾਨ ਨੂੰ ਹਥਿਆਰਾਂ ਦੀ ਨੋਕ ‘ਤੇ ਬੰਦੀ ਬਣਾਇਆ ਅਤੇ ਰਾਈਫਲ ਖੋਹ ਲਈ। ਹੱਥ ਪੈਰ ਰੱਸੀ ਦੇ ਨਾਲ ਬੰਨ ਦਿੱਤੇ ।ਉਨ੍ਹਾਂ ਦੀ ਅੱਖਾਂ ਵਿੱਚ ਮਿਰਚਾ ਪਾ ਦਿੱਤੀ । ਸਰਵਿਸ ਰੂਮ ਵਿੱਚ ਕੈਮਰੇ ਦੀ ਰਿਕਾਰਡਿੰਗ ਵਾਲਾ DVR ਉਖਾੜ ਲਿਆ ਅਤੇ ਫਿਰ ਚੁੰਬਕ ਵਾਲੇ ਤਾਲੇ ਦੀਆਂ ਤਾਰਾ ਕੱਠ ਕੇ ਕੈਸ਼ ਵਾਲੇ ਕਮਰੇ ਵਿੱਚ ਦਾਖਲ ਹੋਏ। ਕੈਸ਼ ਵਾਲੇ ਕਮਰੇ ਵਿੱਚ ਮੁਲਾਜ਼ਮ ਹਿਮਤ ਸਿੰਘ ਅਤੇ ਹਰਮਿੰਦਰ ਸਿੰਘ ਕੈਸ਼ ਗਿਨ ਰਹੇ ਸਨ । ਲੁਟੇਰਿਆਂ ਨੇ ਦੋਵਾਂ ਦਾ ਮੋਬਾਈਲ ਖੋਹ ਲਿਆ ਅਤੇ ਫਿਰ ਕੁੱਟਮਾਰ ਕਰਕੇ ਉਨ੍ਹਾਂ ਦੇ ਮੂੰਹ ‘ਤੇ ਟੇਪ ਲਾ ਦਿੱਤੀ ਅਤੇ ਹੱਥ ਪੈਰ ਬੰਨ ਦਿੱਤੇ । ਲੁਟੇਰਿਆਂ ਨੇ ਧਮਕੀ ਦਿੱਤੀ ਸ਼ੋਰ ਮਚਾਇਆ ਤਾਂ ਗੋਲੀ ਮਾਰ ਦੇਣਗੇ ।
8. 2 ਬੈਗ ਵਿੱਚ ਕੈਸ਼ ਅਤੇ ਤੀਜੇ ਵੀ DVR ਲੈਕੇ ਫਰਾਰ ਹੋ ਗਏ
ਇਸ ਦੇ ਬਾਅਦ ਲੁਟੇਰਿਆਂ ਨੇ ਕੈਸ਼ 2 ਬੈਗ ਵਿੱਚ ਕੈਸ਼ ਭਰਿਆ,ਤੀਜੇ ਵਿੱਚ CCTV ਅਤੇ DVR ਅਤੇ ਹੋਰ ਸਮਾਨ ਲੈਕੇ ਫਰਾਰ ਹੋ ਗਏ । ਬਾਹਰ ਖੜੀ ਇੱਕ ਵੈਨ ਵਿੱਚ ਇਸ ਨੂੰ ਰੱਖਿਆ ਅਤੇ ਲਾਲਬਾਗ ਦੇ ਰਸਤੇ ਮੁੱਲਾਪੁਰ ਫਰਾਰ ਹੋ ਗਏ। ਇੱਥੋਂ ਕੈਸ਼ ਵੈਨ ਤੋਂ ਸਾਰਾ ਪੈਸੇ ਕਾਰ ਵਿੱਚ ਭਰੇ । ਕੁਝ ਪੈਸੇ ਉੱਥੇ ਹੀ ਵੰਡੇ ਅਤੇ ਬਾਕੀ ਕਾਰ ਵਿੱਚ ਰੱਖ ਦਿੱਤੇ ।