Punjab

ਲੁਧਿਆਣਾ ‘ਚ ਆਦਮਖੋਰ ਬਣੇ ਕੁੱਤੇ ! 4 ਸਾਲ ਦੀ ਕੁੜੀ ਨੂੰ ਘਸੀੜ ਕੇ ਪਲਾਟ ‘ਚ ਲੈ ਗਏ !

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਗਲੀ ਦੇ ਕੁੱਤੇ ਇਸ ਕਦਰ ਆਦਮਖੋਰ ਬਣ ਗਏ ਕਿ ਉਨ੍ਹਾਂ ਨੇ 4 ਸਾਲ ਦੇ ਬੱਚੀ ਦਾ ਬੁਰਾ ਹਾਲ ਕਰ ਦਿੱਤਾ । ਬੱਚੀ ਗਲੀ ਤੋਂ ਘਰ ਜਾ ਰਹੀ ਸੀ । ਇਸੇ ਵਿਚਾਲੇ 4 ਕੁੱਤਿਆਂ ਨੇ ਉਸ ਨੂੰ ਘੇਰਾ ਪਾ ਲਿਆ ਅਤੇ ਇਕ ਪਲਾਟ ਵਿੱਚ ਘਸੀੜ ਕੇ ਲੈ ਗਏ । ਬੱਚੀ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ । ਕਈ ਮਿੰਟਾਂ ਤੱਕ ਬੱਚੀ ਨੂੰ ਕੁੱਤਿਆਂ ਨਹੀਂ ਛੱਡਿਆ । ਇਸ ਵਿਚਾਲੇ ਬੱਚੀ ਲਗਾਤਾਰ ਰੋਹ ਰਹੀ ਸੀ ਉਸ ਦੀ ਚੀਕਾਂ ਦੀ ਆਵਾਜ਼ ਸੁਣਨ ਤੋਂ ਬਾਅਦ ਲੋਕ ਘਰੋ ਬਾਹਰ ਆਏ । ਲੋਕਾਂ ਨੂੰ ਵੇਖ ਕੇ ਕੁੱਤੇ ਕੁੜੀ ਨੂੰ ਪਲਾਟ ਵਿੱਚ ਛੱਡ ਕੇ ਭੱਜ ਗਏ । ਇਹ ਪੂਰੀ ਘਟਨਾ CCTV ਵਿੱਚ ਕੈਦ ਹੋਈ ਹੈ । ਇਹ ਵੀਡੀਓ ਬਾੜੇਵਾਲ ਰੋਡ ਦੇ ਪ੍ਰਦੀਪ ਪਾਰਕ ਦੇ ਨਜ਼ਦੀਕ ਦੀ ਦੱਸੀ ਜਾ ਰਹੀ ਹੈ।

ਪੁਲਿਸ ਨੂੰ ਨਹੀਂ ਮਿਲੀ ਸ਼ਿਕਾਇਤ

ਉਧਰ ਥਾਣਾ ਸਰਾਭਾ ਨਗਰ ਦੇ SHO ਅਮਰਿੰਦਰ ਸਿੰਘ ਨੇ ਦੱਸਿਆ ਕਿ ਵੀਡੀਓ ਉਨ੍ਹਾਂ ਨੇ ਵੇਖ ਲਈ ਹੈ । ਫਿਲਹਾਲ ਕਿਸੇ ਨੇ ਇਸ ਸਬੰਧ ਵਿੱਚ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ । ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਜ਼ਰੂਰ ਕਾਰਵਾਈ ਕੀਤੀ ਜਾਵੇਗੀ। ਵੀਡੀਓ ਦੇ ਜ਼ਰੀਏ ਉਸ ਥਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਜਿੱਥੇ ਇਹ ਘਟਨਾ ਹੋਈ ਹੈ । ਪਿਛਲੇ ਮਹੀਨੇ ਹਰਿਆਣਾ ਹਾਈਕੋਰਟ ਨੇ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਨੂੰ ਨਿਰਦੇਸ਼ ਦਿੱਤੇ ਸਨ ਕਿ ਜੇਕਰ ਕਿਸੇ ਅਵਾਰਾ ਕੁੱਤੇ ਨੇ ਵੱਢਿਆਂ ਤਾਂ ਇਕ ਦੰਦ ਦੇ 10 ਹਜ਼ਾਰ ਸਰਕਾਰ ਨੂੰ ਦੇਣੇ ਹੋਣਗੇ। ਇਸ ਦੇ ਬਾਵਜੂਦ ਸਰਕਾਰ ਦੀ ਸਖਤੀ ਨਜ਼ਰ ਨਹੀਂ ਆ ਰਹੀ ਹੈ। ਯੂਪੀ ਵਿੱਚ ਤਾਂ ਇੱਕ ਕੁੱਤੇ ਦੀ ਵਜ੍ਹਾ ਕਰਕੇ ਪਿਉ ਪੁੱਤਰ ਦੀ ਮੌਤ ਹੋ ਗਈ ਸੀ ।

ਪਿਓ-ਪੁੱਤਰ ਦੀ ਮੌਤ

ਕੁਝ ਦਿਨ ਪਹਿਲਾਂ ਯੂਪੀ ਤੋਂ ਇੱਕ ਮਾਮਲਾ ਆਇਆ ਸੀ । ਜਿੱਥੇ ਇੱਕ ਪਾਲਤੂ ਬਿੱਲੀ ਨੂੰ ਗਲੀ ਦੇ ਕੁੱਤੇ ਨੇ ਵੱਢਿਆ ਸੀ। ਜਿਸ ਤੋਂ ਬਾਅਦ ਬਿੱਲੀ ਨੇ ਘਰ ਦੇ ਮਾਲਕ ਅਤੇ ਉਸ ਦੇ ਪੁੱਤਰ ਨੂੰ ਵੱਢਿਆ। 20 ਦਿਨ ਬਾਅਦ ਬਿੱਲੀ ਦੀ ਮੌਤ ਹੋਈ ਅਤੇ ਫਿਰ ਘਰ ਦੇ ਮਾਲਕ ਦੀ ਅਤੇ ਹਫਤੇ ਬਾਅਦ ਪੁੱਤਰ ਦੀ ਮੌਤ ਹੋ ਗਈ ਸੀ । ਇਸ ਦੇ ਪਿੱਛੇ ਰੇਬੀਜ ਵਾਇਰਸ ਨੂੰ ਵੱਡੀ ਵਜ੍ਹਾ ਦੱਸਿਆ ਗਿਆ ਸੀ।

ਕੀ ਹੁੰਦਾ ਹੈ ਰੇਬੀਜ ?

ਜੇਕਰ ਕੁੱਤੇ ਦੇ ਵੱਢ ਲਏ ਤਾਂ ਫੌਰਨ ਇੰਜੈਕਸ਼ਨ ਲਗਵਾਉਣਾ ਚਾਹੀਦਾ ਹੈ ਨਹੀਂ ਤਾਂ ਰੇਬੀਜ ਨਾਂ ਦੀ ਬਿਮਾਰੀ ਨਾਲ ਵਾਇਰਸ ਫੈਲ ਸਕਦਾ ਹੈ। ਰੇਬੀਜ ਦਾ ਵਾਇਰਸ ਇਨਫੈਕਟੇਡ ਜਾਨਵਰ ਦੀ ਲਾਰ ਵਿੱਚ ਰਹਿੰਦਾ ਹੈ । ਰੇਬੀਜ ਕੁੱਤੇ,ਬਿੱਲੀ,ਬੰਦਰ ਅਤੇ ਚਮਗਾਦੜ ਨਾਲ ਫੈਲ ਸਕਦਾ ਹੈ । ਰੇਬੀਜ ਦੇ 90 ਫੀਸਦੀ ਤੋਂ ਜ਼ਿਆਦਾ ਮਾਮਲੇ ਕੁੱਤੇ ਦੇ ਵੱਢਣ ਨਾਲ ਸਾਹਮਣੇ ਆਉਂਦੇ ਹਨ ।ਜਦੋਂ ਵਿਅਕਤੀ ਵਾਇਰਲ ਤੋਂ ਇੰਫੈਕਟੇਡ ਹੋ ਜਾਂਦਾ ਹੈ ਤਾਂ ਉਸ ਨੂੰ ਰੇਬੀਜ ਦੀ ਬਿਮਾਰ ਹੀ ਜਾਂਦੀ ਹੈ ।