The Khalas Tv Blog Punjab ਲੁਧਿਆਣਾ ‘ਚ 3 ਸਾਲ ਦੀ ਬੱਚੀ ਨਾਲ ਹੋਇਆ ਮਾੜਾ !
Punjab

ਲੁਧਿਆਣਾ ‘ਚ 3 ਸਾਲ ਦੀ ਬੱਚੀ ਨਾਲ ਹੋਇਆ ਮਾੜਾ !

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਬੱਚੀ ਦੀ ਸ਼ੋਅਰੂਮ ਵਿੱਚ ਦਰਦਨਾਕ ਮੌਤ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਨੇ ਹਰ ਇੱਕ ਮਾਪਿਆਂ ਦੇ ਕਲੇਜੇ ਨੂੰ ਚੀਰ ਕੇ ਰੱਖ ਦਿੱਤੀ ਹੈ । ਸ਼ੋਅਰੂਮ ਦੇ ਦਰਵਾਜ਼ੇ ‘ਤੇ ਲੱਗਿਆ ਸ਼ੀਸ਼ਾ 3 ਸਾਲ ਦੀ ਬੱਚੀ ਦੇ ਲਈ ਕਾਲ ਬਣ ਕੇ ਆਇਆ ਹੈ । ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਇਸ ਤਰ੍ਹਾਂ ਵੀ ਕਿਸੇ ਦੀ ਜਾਨ ਜਾ ਸਕਦੀ ਹੈ । ਦਰਾਅਸਲ ਸ਼ੋਅਰੂਮ ਵਿੱਚ ਸ਼ੀਸ਼ੇ ਦਾ ਦਰਵਾਜ਼ਾ ਅਚਾਨਕ ਹੇਠਾ ਡਿੱਗ ਗਿਆ । ਇਸ ਦੇ ਨੀਚੇ 3 ਸਾਲ ਦੀ ਬੱਚੀ ਦਬ ਗਈ,ਉਸ ਦੇ ਸਿਰ ‘ਤੇ ਗੰਭੀਰ ਸੱਟਾ ਆਈਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਹਾਦਸੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ । ਬੱਚੀ ਦੀ ਪਛਾਣ ਬਸੰਤ ਐਵਨਿਉ ਦੀ ਰਹਿਣ ਵਾਲੀ ਦਿਵਰੀਨ ਕੌਰ ਦੇ ਰੂਪ ਵਿੱਚ ਹੋਈ ਹੈ । ਦੱਸਿਆ ਜਾ ਰਿਹਾ ਹੈ ਕਿ ਬੱਚੀ ਸ਼ੀਸ਼ੇ ਨੂੰ ਫੜ ਕੇ ਖੇਡ ਰਹੀ ਸੀ ।

ਦਰਵਾਜ਼ਾ ਢਿੱਲਾ ਹੋਣ ਦੀ ਵਜ੍ਹਾ ਕਰਕੇ ਬੱਚੀ ‘ਤੇ ਡਿੱਗਿਆ

ਜਾਣਕਾਰੀ ਦੇ ਮੁਤਾਬਿਕ ਸ਼ੁੱਕਰਵਾਰ ਰਾਤ ਤਕਰੀਬਨ 8 ਵਜੇ ਦਿਵਰੀਨ ਕੌਰ ਆਪਣੇ ਪਰਿਵਾਰ ਦੇ ਨਾਲ ਧੁਮਾਰ ਮੰਡੀ ਸਥਿਤ ਇੱਕ ਸ਼ੋਅਰੂਮ ਵਿੱਚ ਆਈ ਸੀ । ਪਰਿਵਾਰ ਦੇ ਮੈਂਬਰ ਸ਼ਾਪਿੰਗ ਵਿੱਚ ਰੁਝੇ ਹੋਏ ਸਨ। ਬੱਚੀ ਨੇ ਦਰਵਾਜ਼ੇ ਨੂੰ ਫੜਿਆ ਹੋਇਆ ਸੀ । ਅਚਾਨਕ ਸ਼ੀਸ਼ੇ ਦਾ ਦਰਵਾਜ਼ਾ ਢਿੱਲਾ ਹੋਕੇ ਬੱਚੀ ‘ਤੇ ਡਿੱਗ ਗਿਆ । ਇਸ ਦੇ ਬਾਅਦ ਸ਼ੋਅਰੂਮ ਵਿੱਚ ਅਫਰਾ ਤਫਰੀ ਮਚ ਗਈ । ਸਟਾਫ ਅਤੇ ਪਰਿਵਾਰ ਫੌਰਨ ਬੱਚੀ ਦੇ ਕੋਲ ਪਹੁੰਚ ਗਿਆ । ਖੂਨ ਨਾਲ ਭਿੱਝੀ ਉਸ ਦੀ ਹਾਲਤ ਵੇਖ ਕੇ DMC ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਇਤਲਾਹ ਮਿਲ ਦੇ ਹੀ ਧੁਮਾਰ ਮੰਡੀ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ । ਉਨ੍ਹਾਂ ਨੇ ਸੀਸੀਟੀਵੀ ਖੰਗਾਲਿਆ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ । ਥਾਣਾ ਡਿਵੀਜਨ ਨੰਬਰ 8 ਦੇ SHO ਵਿਜੇ ਕੁਮਾਰ ਦਾ ਕਹਿਣਾ ਹੈ ਕਿ ਪਰਿਵਾਰ ਨੇ ਸ਼ੋਅਰੂਮ ਦੇ ਖਿਲਾਫ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਹੈ । ਉਨ੍ਹਾਂ ਨੇ ਕਿਹਾ ਖੇਡਣ ਦੌਰਾਨ ਹਾਦਸਾ ਹੋਇਆ ਹੈ ।

Exit mobile version