ਬਿਊਰੋ ਰਿਪੋਰਟ : ਪੰਜਾਬ ਦਾ ਸਨਅਤੀ ਸ਼ਹਿਰ ਲੁਧਿਆਣਾ ਵੱਧ ਰਹੇ ਕ੍ਰਾਈਮ ਨੂੰ ਲੈਕੇ ਲਗਾਤਾਰ ਬਦਨਾਮ ਹੁੰਦਾ ਜਾ ਰਿਹਾ ਹੈ । ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ । 2 ਤਾਜ਼ਾ ਮਾਮਲੇ ਜਿਹੜੇ ਸਾਹਮਣੇ ਆਏ ਹਨ ਉਨ੍ਹਾਂ ਨੇ ਚਿੰਤਾ ਵਧਾ ਦਿੱਤਾ ਦੀ ਹੈ, ਇੱਕ ਮਾਂ ਨੂੰ ਆਪਣੀ ਧੀ ਨੂੰ ਛੇੜਨ ਦਾ ਵਿਰੋਧ ਕਰਨ ‘ਤੇ ਜਾਨ ਗਵਾਉਣੀ ਪਈ ਤਾਂ 9ਵੀਂ ਕਾਲ ਵਿੱਚ ਪੜਨ ਵਾਲੀ ਬੱਚੀ ਜਬਰ ਜਨਾਹ ਦਾ ਸ਼ਿਕਾਰ ਹੋਈ ਹੈ।
ਮਹਿਲਾ ਦਾ ਬੇਰਹਮੀ ਨਾਲ ਕਤਲ
ਲੁਧਿਆਣਾ ਵਿੱਚ ਦੇ ਕੋਹਾੜਾ ਦੀ ਰਹਿਣ ਵਾਲੀ ਮਹਿਲਾ ਦੇ ਚਿਹਰੇ ਅਤੇ ਧੋਣ ‘ਤੇ ਬੇਰਹਮੀ ਨਾਲ ਵਾਰ ਕੀਤਾ ਗਿਆ। ਮ੍ਰਿਤਕਾ ਦੀ ਪਛਾਣ ਬਬਲਜੀਤ ਦੇ ਰੂਪ ਵਿੱਚ ਹੋਈ ਹੈ, ਮਹਿਲਾ ਦੀ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ । ਮ੍ਰਿਤਕ ਮਹਿਲਾ ਦੇ ਪਿਤਾ ਬੰਤ ਸਿਘ ਨੇ ਦੱਸਿਆ ਕਿ ਮੁਲਜ਼ਮ ਹਰਸ਼ਦੀਪ ਅਕਸਰ ਉਸ ਦੀ ਦੋਹਤੀ ‘ਤੇ ਬੁਰੀ ਨਜ਼ਰ ਰੱਖ ਦਾ ਸੀ, ਉਸ ਨੂੰ ਪਰੇਸ਼ਾਨ ਕਰਦਾ ਸੀ,ਬਬਲਜੀਤ ਨੇ ਕਈ ਵਾਰ ਹਰਸ਼ਦੀਪ ਨੂੰ ਸਮਝਾਇਆ,ਗੁੱਸੇ ਵਿੱਚ ਮੁਲਜ਼ਮ ਨੇ ਹੁਣ ਬਬਲਜੀਤ ਦਾ ਕਤਲ ਕਰ ਦਿੱਤਾ, ਖੂਨ ਨਾਲ ਭਿੱਜੀ ਮਹਿਲਾ ਤੜਪ ਦੀ ਰਹੀ,ਮੌਕੇ ‘ਤੇ ਲੋਕ ਇਕੱਠਾ ਹੁੰਦੇ ਵੇਖ ਮੁਲਜ਼ਮ ਹਰਸ਼ਦੀਪ ਫਰਾਰ ਹੋ ਗਿਆ, ਬੰਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਧੀ ਦੇ ਪਤੀ ਦੀ 13 ਸਾਲ ਪਹਿਲਾਂ ਮੌਤ ਹੋਈ ਸੀ। ਉਹ ਆਪਣੀ ਧੀ ਅਤੇ ਪੁੱਤਰ ਦੇ ਨਾਲ ਉਸ ਦੇ ਕੋਲ ਹੀ ਰਹਿੰਦੀ ਸੀ,ਫਿਲਹਾਲ ਥਾਣਾ ਫੋਕਲ ਪੁਆਇੰਟ ਨੇ ਹਰਸ਼ਦੀਪ ਦੇ ਖਿਲਾਫ਼ IPC ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ।
9 ਵੀਂ ਕਲਾਸ ਦੀ ਬੱਚੀ ਨਾਲ ਜਬਰ ਜਨਾਹ
ਲੁਧਿਆਣਾ ਤੋਂ 9ਵੀਂ ਕਲਾਸ ਦੀ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ ਨੇ ਵੀ ਹਰ ਇੱਕ ਮਾਂਪਿਆਂ ਦੀ ਚਿੰਤਾ ਵਧਾ ਦਿੱਤੀ ਹੈ । ਮੁਲਜ਼ਮ ਕਿਸੇ ਨੂੰ ਦੱਸਣ ‘ਤੇ ਭਰਾ ਨੂੰ ਮਾਰਨ ਦੀ ਧਮਕੀ ਦਿੰਦਾ ਰਿਹਾ। ਮਾਂ ਦੇ ਪੁੱਛਣ ‘ਤੇ ਉਸ ਨੇ ਪੂਰੀ ਗੱਲ ਦੱਸੀ, ਜਿਸ ਦੇ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ,ਪੁਲਿਸ ਨੇ ਮੁਲਜ਼ਮ ਦੇ ਖਿਲਾਫ਼ ਜਬਰ ਜਨਾਹ ਅਤੇ ਪੋਕਸੋ ਐਕਤ ਸਮੇਤ ਹੋਰ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ।
ਜਗਰਾਓ ਦੀ ਰਹਿਣ ਵਾਲੀ 9ਵੀਂ ਕਲਾਸ ਦੀ ਵਿਦਿਆਰਥਣ ਨੇ ਪੁਲਿਸ ਨੂੰ ਦੱਸਿਆ ਕਿ ਜਸਕਰਨ ਸਿੰਘ ਉਰਫ ਬਲਬੂ ਨਾਲ ਨੇ ਉਸ ਨਾਲ ਕਈ ਵਾਰ ਜਬਰ ਜਨਾਹ ਕੀਤਾ। 4 ਤੋਂ 5 ਮਹੀਨੇ ਤੋਂ ਉਹ ਜਬਰਦਸਤੀ ਆਪਣੇ ਘਰ ਲਿਜਾ ਕੇ ਜਬਰ ਜਨਾਹ ਵਰਗਾ ਘਿਨੌਣਾ ਕੰਮ ਕਰਦਾ ਸੀ,ਕਿਸੇ ਨੂੰ ਦੱਸਣ ਤੇ ਭਰਾ ਨੂੰ ਜਾਨੋ ਮਾਰਨ ਦੀ ਧਮਕੀ ਦਿੰਦਾ ਸੀ । ਬੀਤੇ ਦਿਨ ਜਸਕਰਨ ਆਇਆ ਅਤੇ ਧਮਕੀ ਦੇ ਕੇ ਉਸ ਨੂੰ ਨਾਲ ਲੈ ਗਿਆ, ਪੀੜਤ ਬੱਚੀ ਨੂੰ ਮਹਿਸੂਸ ਹੋਇਆ ਕਿ ਉਹ ਆਪਣੇ ਘਰ ਲੈਕੇ ਜਾ ਰਿਹਾ ਹੈ ਤਾਂ ਉਸ ਨੇ ਚੱਲ ਦੀ ਬਾਈਕ ਤੋਂ ਛਾਲ ਮਾਰੀ, ਜਿਸ ਦੀ ਵਜ੍ਹਾ ਕਰਕੇ ਉਸ ਦਾ ਹੱਥ ਟੁੱਟ ਗਿਆ,ਜਦੋਂ ਉਹ ਘਰ ਆਈ ਤਾਂ ਪਰਿਵਾਰ ਵਾਲਿਆਂ ਨੇ ਉਸ ਨੂੰ ਸੱਟ ਦੇ ਬਾਰੇ ਪੁੱਛਿਆ । ਡਰ ਦੀ ਵਜ੍ਹਾ ਨਾਲ ਉਸ ਨੇ ਮਾਂ ਨੂੰ ਪੂਰੀ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ, ਇਹ ਵੀ ਦੱਸਿਆ ਕਿ ਜਸਕਰਨ ਉਸ ਨੂੰ ਧਮਕੀ ਦੇ ਰਿਹਾ ਹੈ ਕਿ ਉਸ ਦੇ ਭਰਾ ਨੂੰ ਮਾਰ ਦਿੱਤਾ ਜਾਵੇਗਾ ਜੇਾਕਰ ਕਿਸੇ ਅੱਗੇ ਜ਼ਬਾਨ ਖੋਲੀ ।