ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਸ਼ੱਕੀ ਹਾਲਤ ਵਿੱਚ ਇੱਕ ਵਿਆਹੁਤਾ ਦੀ ਮੌਤ ਹੋ ਗਈ ਹੈ । ਵਿਆਹ ਨੂੰ 12 ਦਿਨ ਹੀ ਬੀਤੇ ਸਨ । ਸ਼ੁੱਕਰਵਾਰ ਸਵੇਰ ਜਦੋਂ ਸਹੁਰੇ ਵਾਲਿਆਂ ਨੇ ਵਿਚੋਲੀਏ ਨੂੰ ਫੋਨ ਕੀਤਾ ਕਿ ਨੂੰਹ ਨੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ ਹੈ ਤਾਂ ਉਸ ਦੇ ਹੱਥ ਪੈਰ ਫੁਲ ਗਏ । ਦੱਸਿਆ ਜਾ ਰਿਹਾ ਹੈ ਕਿ ਉਹ ਬੀਤੀ ਰਾਤ ਆਪਣੇ ਪੇਕੇ ਵਾਲਿਆਂ ਨੂੰ ਮਿਲ ਕੇ ਘਰ ਪਹੁੰਚੀ ਸੀ ।
5 ਨਵੰਬਰ ਨੂੰ ਹੋਇਆ ਸੀ ਵਿਆਹ
ਵਿਚੋਲੀਏ ਨੇ ਮ੍ਰਿਤਕ ਵਿਆਹੁਤਾ ਲਕਸ਼ਮੀ ਦੇ ਪਰਿਵਾਰ ਨੂੰ ਇਤਲਾਹ ਕੀਤੀ । ਮ੍ਰਿਤਕਾ ਦੇ ਭਰਾ ਰਾਜਵਿੰਦਰ ਕੈਲਾਸ਼ ਨਗਰ ਰੋਡ ਦੇ ਰਹਿਣ ਵਾਲੇ ਸਨ । ਉਨ੍ਹਾਂ ਦੀ ਭੈਣ ਦਾ ਵਿਆਹ 5 ਨਵਬੰਰ ਨੂੰ ਕਾਲੀ ਸੜਕ ਦੇ ਰਹਿਣ ਵਾਲੇ ਨੌਜਵਾਨ ਨਾਲ ਹੋਇਆ ਸੀ । ਵਿਚੋਲੀਏ ਨੇ ਫੋਨ ਕਰਕੇ ਦੱਸਿਆ ਕਿ ਲਕਸ਼ਮੀ ਦੀ ਮੌਤ ਹੋ ਗਈ ਹੈ ।
ਪਰਿਵਾਰ ਨੂੰ ਯਕੀਨ ਨਹੀਂ ਕਿ ਧੀ ਨੇ ਆਪਣੇ ਆਪ ਨੂੰ ਖਤਮ ਕੀਤਾ
ਭਰਾ ਨੇ ਕਿਹਾ ਉਨ੍ਹਾਂ ਨੂੰ ਹੁਣ ਵੀ ਯਕੀਨ ਨਹੀਂ ਹੈ ਕਿ ਭੈਣ ਨੇ ਆਪਣੇ ਆਪ ਨੂੰ ਖਤਮ ਕੀਤਾ ਹੈ । ਕਿਉਂਕਿ ਉਹ ਬਹੁਤ ਹੀ ਖੁਸ਼ ਦਿਲ ਸੀ । ਰਾਜਵਿੰਦਰ ਨੇ ਕਿਹਾ ਲਕਸ਼ਮੀ ਦੀ ਮੌਤ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਚੱਲਿਆ ਹੈ । ਪਰਿਵਾਰ ਨੇ ਜਦੋਂ ਪੁਲਿਸ ਨੂੰ ਇਤਲਾਹ ਕੀਤਾ ਤਾਂ ਮ੍ਰਿਤਕ ਲਕਸ਼ਮੀ ਦੀ ਲਾਸ਼ ਨੂੰ ਪੋਸਟਮਾਰਟਨ ਦੇ ਲਈ ਭੇਜਿਆ ਗਿਆ।
ਪੋਸਟਮਾਰਟਮ ਰਿਪੋਰਟ ਵਿੱਚ ਕਾਰਨਾ ਦਾ ਹੋਇਆ ਖੁਲਾਸਾ
ਜਿਸ ਹਾਲਤ ਵਿੱਚ ਪੁਲਿਸ ਨੇ ਲਕਸ਼ਮੀ ਦੀ ਮ੍ਰਿਤਕ ਦੇਹ ਵੇਖੀ ਉਸ ਤੋਂ ਇਹ ਆਪਣੀ ਜੀਵਨ ਲੀਲਾ ਆਪ ਖਤਮ ਕਰਨ ਦਾ ਮਾਮਲਾ ਲੱਗ ਰਿਹਾ ਹੈ। ਪਰ ਜੇਕਰ ਇਹ ਸੱਚ ਹੈ ਤਾਂ ਉਸ ਨੇ ਅਜਿਹਾ ਕਿਉਂ ਕੀਤਾ ? ਕੀ ਉਸ ਦਾ ਵਿਆਹ ਜ਼ਬਰਦਸਤੀ ਕੀਤਾ ਗਿਆ ? ਵਿਆਹ ਦੇ 12 ਦਿਨਾਂ ਵਿੱਚ ਅਜਿਹਾ ਕੀ ਹੋ ਗਿਆ ਕਿ ਉਸ ਨੇ ਆਪਣੀ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਲਿਆ ? ਕੀ ਦਾਜ ਜਾਂ ਕਿਸੇ ਹੋਰ ਚੀਜ਼ ਨੂੰ ਲੈਕੇ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ? ਸਹੁਰੇ ਪਰਿਵਾਰ ਮੁਤਾਬਿਕ ਰਾਤ ਨੂੰ ਲਕਸ਼ਮੀ ਆਪਣੇ ਪੇਕੇ ਤੋਂ ਆਈ ਸੀ ਫਿਰ ਅਜਿਹੀ ਕੀ ਹੋ ਗਿਆ ਕਿ ਉਸ ਨੇ ਇੰਨਾਂ ਵੱਡਾ ਕਦਮ ਚੁੱਕ ਲਿਆ । ਜਿਸ ਵੇਲੇ ਲਕਸ਼ਮੀ ਨੇ ਇਹ ਕਦਮ ਚੁੱਕਿਆ ਪਤੀ ਅਤੇ ਘਰ ਦੇ ਹੋਰ ਲੋਕ ਕਿੱਥੇ ਸਨ ?