The Khalas Tv Blog Punjab ਪੰਜਾਬ ਪੁਲਿਸ ਦੀ ਗ੍ਰਿਫਤ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਜਾਨਵਰ !
Punjab

ਪੰਜਾਬ ਪੁਲਿਸ ਦੀ ਗ੍ਰਿਫਤ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਜਾਨਵਰ !

ਬਿਉਰੋ ਰਿਪੋਰਟ : ਪੰਜਾਬ ਪੁਲਿਸ ਨੇ ਇੱਕ ਹੈਵਾਨ ਨੂੰ ਫੜਿਆ ਹੈ ਜਿਸ ਨੇ 4 ਸਾਲ ਦੀ ਬੱਚੀ ਦੀ ਮ੍ਰਿਤਕ ਦੇਹ ਦੇ ਨਾਲ ਜ਼ਬਰ ਜਨਾਹ ਕਰਨ ਦਾ ਘਿਨੌਣਾ ਪਾਪ ਕੀਤਾ ਹੈ । ਲੁਧਿਆਣਾ ਵਿੱਚ 4 ਸਾਲ ਦੀ ਬੱਚੀ ਨੂੰ ਸੋਨੂੰ ਪਹਿਲਾਂ ਸ਼ਰਾਬ ਦੇ ਨਸ਼ੇ ਵਿੱਚ ਚੁੱਕ ਕੇ ਲੈ ਗਿਆ ਅਤੇ ਫਿਰ ਉਸ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹ ਰੋਣ ਲੱਗੀ ਤਾਂ ਗੁੱਸੇ ਵਿੱਚ ਸੋਨੂੰ ਨੇ ਉਸ ਦਾ ਗਲ ਦਬਾ ਦਿੱਤਾ ਅਤੇ ਫਿਰ ਉਸ ਦੀ ਮ੍ਰਿਤਕ ਦੇਹ ਨਾਲ ਹੈਵਾਨੀਅਤ ਕੀਤੀ ।

ਤਿੰਨ ਹਫਤੇ ਤੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸੋਨੂੰ ਫ਼ਰਾਰ ਚੱਲ ਰਿਹਾ ਸੀ । ਪੁਲਿਸ ਨੇ ਉਸ ਨੂੰ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸੋਨੂੰ ਨੇ ਬੱਚੀ ਦੀ ਡੈਡਬਾਡੀ ਲੁੱਕਾ ਦਿੱਤੀ ਸੀ। ਵੀਰਵਾਰ ਨੂੰ ਲੁਧਿਆਣਾ ਦੇ ਜੁਆਇੰਟ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਇਸ ਦੀ ਪੁਸ਼ਟੀ ਕੀਤੀ ਹੈ । ਉਨ੍ਹਾਂ ਨੇ ਕਿਹਾ ਮੁਲਜ਼ਮ ਨੂੰ ਕੋਰਟ ਵਿੱਚ ਪੇਸ਼ ਕਰਕੇ 3 ਦਿਨ ਦੇ ਲਈ ਰਿਮਾਂਡ ‘ਤੇ ਲਿਆ ਗਿਆ ਹੈ ।

ਬਹਾਨੇ ਦੇ ਨਾਲ ਬੱਚੀ ਨੂੰ ਦੁਕਾਨ ‘ਤੇ ਲੈ ਗਿਆ ਸੀ

ਜੁਆਇੰਟ ਕਮਿਸ਼ਨਰ ਮੁਤਾਬਿਕ ਦਸੰਬਰ 2023 ਵਿੱਚ ਸੋਨੂੰ ਆਪਣੇ ਭਰਾ ਅਸ਼ੋਕ ਦੇ ਕੋਲ ਰਹਿਣ ਦੇ ਲਈ ਆਇਆ ਸੀ। ਸੋਨੂੰ ਦਾ ਭਰਾ ਮੁਹੱਲੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਗੈਸ ਸਲੰਡਰ ਭਰਨ ਦਾ ਕੰਮ ਕਰਦਾ ਸੀ। 28 ਦਸੰਬਰ ਨੂੰ ਸੋਨੂੰ ਬੱਚੀ ਨੂੰ ਉਸ ਦੀ ਨਾਨੀ ਦੀ ਦੁਕਾਨ ‘ਤੇ ਚੀਜ਼ ਦਿਵਾਉਣ ਦੇ ਲਈ ਲੈ ਗਿਆ । ਇਸ ਦੇ ਬਾਅਦ ਬੱਚੀ ਦਾ ਕੋਈ ਸੁਰਾਗ ਨਹੀਂ ਮਿਲਿਆ ।

CCTV ਕੈਮਰੇ ਵਿੱਚ ਬੱਚੀ ਨਾਲ ਲਿਜਾਉਂਦਾ ਹੋਇਆ ਵਿਖਾਈ ਦਿੱਤਾ

ਬੱਚੀ ਜਦੋਂ ਪਰਿਵਾਰ ਨੂੰ ਨਹੀਂ ਮਿਲੀ ਤਾਂ ਪੁਲਿਸ ਨੂੰ ਇਤਲਾਹ ਕੀਤੀ ਗਈ। ਸੀਸੀਟੀਵੀ ਚੈੱਕ ਕੀਤੇ ਤਾਂ ਦੁਪਹਿਰ ਨੂੰ ਸੋਨੂੰ ਬੱਚੇ ਦੇ ਨਾਲ ਨਜ਼ਰ ਆਇਆ । ਪੁਲਿਸ ਜਦੋਂ ਸੋਨੂੰ ਦੇ ਕਮਰੇ ਵਿੱਚ ਪਹੁੰਚੀ ਤਾਂ ਬੱਚੀ ਦੀ ਮ੍ਰਿਤਕ ਦੇਹ ਮਿਲੀ । ਪੋਸਟਮਾਰਟਮ ਕਰਵਾਇਆ ਤਾਂ ਖੁਲਾਸਾ ਹੋਇਆ ਕਿ 30 ਤੋਂ 40 ਸੈਕੰਡ ਤੱਕ ਗਲਾ ਦੁਬਾਇਆ ਗਿਆ । ਉਸ ਦੇ ਗਲੇ ‘ਤੇ ਉਂਗਲਾਂ ਦੇ ਨਿਸ਼ਾਨ ਸਨ। ਬੱਚੀ ਦੇ ਪ੍ਰਾਈਵੇਰਟ ਪਾਰਟ ਵਿੱਚ ਵੀ ਬਲੀਡਿੰਗ ਹੋ ਰਹੀ ਸੀ । ਥਾਣਾ ਡਾਬਾ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ‘ਤੇ ਸੋਨੂੰ ਦੇ ਖਿਲਾਫ 302, 376A, 376-AB ਅਤੇ POCSO ਐਕਤ ਦੇ ਤਹਿਤ ਮਾਮਲਾ ਦਰਜ ਕਰ ਲਿਆ ਸੀ ।

ਵਾਰਦਾਤ ਤੋਂ ਬਾਅਦ 5 ਸੂਬਿਆਂ ਵਿੱਚ ਗਿਆ

ਜੁਆਇੰਟ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਬੱਚੀ ਦੀ ਮ੍ਰਿਤਕ ਦੇਹ ਬਾਕਸ ਵਿੱਚ ਲੁੱਕਾ ਕੇ ਸੋਨੂੰ ਸਿੱਧੇ ਲੁਧਿਆਣਾ ਰੇਲਵੇ ਸਟੇਸ਼ਨ ਗਿਆ। ਉਸ ਕੋਲ ਕਿਰਾਏ ਦੇ ਪੈਸੇ ਨਹੀਂ ਸਨ। ਇਸ ਲਈ ਉਸ ਨੇ 250 ਰੁਪਏ ਰੁਪਏ ਵਿੱਚ ਆਪਣਾ ਮੋਬਾਈਲ ਵੇਚ ਦਿੱਤਾ ਸੀ। ਇਸ ਤੋਂ ਬਾਅਦ ਸੋਨੂੰ ਨੇ ਅੰਬਾਲਾ ਦੀ ਟ੍ਰੇਨ ਫੜੀ । ਕਈ ਦਿਨ ਦਾ ਅੰਬਾਲਾ ਰੁਕਿਆ ਅਤੇ ਫਿਰ ਹਰੀਦੁਆਰ,ਦਿੱਲੀ ਹੁੰਦੇ ਹੋਏ ਉਤਰਾਖੰਡ ਦੇ ਰਸਤੇ ਨੇਪਾਲ ਭੱਜਣ ਦਾ ਪਲਾਨ ਸੀ ।

Exit mobile version