ਬਿਊਰੋ ਰਿਪੋਰਟ: ਬੀਤੇ ਦਿਨ ਫਰੀਦਕੋਟ ਵਿੱਚ ਡਰਾਈਵਰ ਯਾਦਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਨੇ ਜ਼ਿੰਮੇਵਾਰੀ ਲਈ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਕਲੀਨ ਚਿੱਟ ਪ੍ਰਾਪਤ ਜੀਵਨਜੋਤ ਸਿੰਘ ਉਰਫ਼ ਜੁਗਨੂੰ ਅਤੇ ਉਸਦੇ ਡਰਾਈਵਰ ਯਾਦਵਿੰਦਰ ਸਿੰਘ ’ਤੇ ਮੰਗਲਵਾਰ ਨੂੰ ਪੰਜਾਬ ਦੇ ਫਰੀਦਕੋਟ ਵਿੱਚ ਗੋਲ਼ੀਬਾਰੀ ਕੀਤੀ ਗਈ। ਜਿਸ ਵਿੱਚ ਜੁਗਨੂੰ ਦੇ ਡਰਾਈਵਰ ਯਾਦਵਿੰਦਰ ਸਿੰਘ ਦੀ ਮੌਤ ਹੋ ਗਈ।
ਇਸ ਕਤਲ ਦੀ ਜ਼ਿੰਮੇਵਾਰੀ ਅਰਮੇਨੀਆ ਵਿੱਚ ਬੈਠੇ ਗੈਂਗਸਟਰ ਲੱਕੀ ਪਟਿਆਲ ਨੇ ਲਈ ਹੈ। ਇਹ ਘਟਨਾ ਮੰਗਲਵਾਰ ਨੂੰ ਫਰੀਦਕੋਟ ਦੇ ਕੋਟਕਪੂਰਾ ਨੇੜੇ ਪਿੰਡ ਬ੍ਰਾਹਮਣਵਾਲਾ ਵਿੱਚ ਵਾਪਰੀ। ਬਾਈਕ ’ਤੇ ਸਵਾਰ ਤਿੰਨ ਸ਼ੂਟਰਾਂ ਨੇ ਕਾਰ ’ਤੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ, ਜਿਸ ਵਿੱਚ ਕਾਰ ਵਿੱਚ ਬੈਠੇ ਯਾਦਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਮੁਹਾਲੀ ਦਾ ਰਹਿਣ ਵਾਲਾ ਸੀ।
ਸਬੰਧਿਤ ਖ਼ਬਰ – ਜੁਗਨੂੰ ਦੇ ਭੁਲੇਖੇ ਡਰਾਈਵਰ ਯਾਦਵਿੰਦਰ ਦਾ ਕਤਲ! ਮੂਸੇਵਾਲਾ ਕਤਲਕਾਂਡ ਨਾਲ ਜੁੜੇ ਤਾਰ
ਜੁਗਨੂੰ ਦਾ ਨਾਮ ਪਹਿਲਾਂ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਆਇਆ ਸੀ, ਪਰ ਬਾਅਦ ਵਿੱਚ ਉਸਨੂੰ ਕਲੀਨ ਚਿੱਟ ਦੇ ਦਿੱਤੀ ਗਈ। ਪੁਲਿਸ ਨੇ ਕਿਹਾ ਕਿ ਹਮਲਾ ਜੁਗਨੂੰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ, ਪਰ ਉਹ ਗੁਰਦੁਆਰਾ ਸਾਹਿਬ ਤੋਂ ਦੂਜੀ ਕਾਰ ਵਿੱਚ ਫਰਾਰ ਹੋ ਗਿਆ।
ਦੱਸ ਦੇਈਏ ਜੁਗਨੂੰ ’ਤੇ ਮੂਸੇਵਾਲਾ ਦੀ ਰੇਕੀ ਕਰਨ ਅਤੇ ਗੈਂਗਸਟਰਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ। ਹਾਲਾਂਕਿ, ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ ਜੁਗਨੂੰ ਨੂੰ ਦੋਸ਼ੀ ਸਾਬਤ ਨਹੀਂ ਕਰ ਸਕੇ। ਜਿਸ ਕਾਰਨ ਅਦਾਲਤ ਨੇ ਜੁਗਨੂੰ ਨੂੰ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ।
ਲੱਕੀ ਪਟਿਆਲ ਨੇ ਸਾਂਝੀ ਕੀਤੀ ਪੋਸਟ
ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਆਹ ਜੋ ਅੱਜ ਬਾਹਮਣ ਵਾਲੇ (ਕੋਟਕਪੂਰਾ) ’ਚ ਯਦਵਿੰਦਰ ਦਾ ਕਤਲ ਹੋਇਆ, ਇਸ ਦੀ ਜ਼ਿੰਮੇਵਾਰੀ ਅਸੀਂ ਚੱਕਦੇ ਹਾਂ। ਅਟੈਕ ਜੁਗਨੂੰ ਤੇ ਯਦਵਿੰਦਰ ਦੋਵਾਂ ’ਤੇ ਕਰਨਾ ਸੀ। ਜਦੋਂ 29/5/22 ਨੂੰ ਪੁਲਿਸ ਨੇ ਸਿੱਧੂ ਮੂਸੇ ਵਾਲਾ ਕੇਸ ਚ ਇਹਨਾ ਦੀ ਲਿਸਟ ਬਣਾਈ ਸੀ, ਉਹਦੇ ਵਿੱਚ ਜੁਗਨੂੰ ਦਾ ਵੀ ਨਾਮ ਸੀ। ਇਹ ਬੰਦਾ ਆਪਣੀ ਸਰਕਾਰ ’ਚ ਪਾਵਰ ਹੋਣ ਕਰਕੇ ਪੁਲਿਸ ਦੀ ਲਿਸਟ ਵਿੱਚੋਂ ਨਾਮ ਕਢਵਾ ਗਿਆ ਸੀ ਤੇ ਫੁਕਰੀਆਂ ਮਾਰਦਾ ਸੀ ਕਿ ਮੇਰਾ ਕੀ ਕਰ ਲਿਆ ਕਿਸੇ ਨੇ। ਪੈਸੇ ਤੇ ਪਾਵਰ ਨਾਲ ਸਰਕਾਰੀ ਲਿਸਟਾਂ ਵਿੱਚੋਂ ਨਾਮ ਤਾਂ ਹਟਵਾ ਸਕਦੇ ਹੋ, ਪਰ ਸਾਡੀ ਲਿਸਟ ਚੋਂ ਕਿਸੇ ਦਾ ਵੀ ਨਾਮ ਨਹੀਂ ਹਟਣਾ ਕਿਸੇ ਦਾ ਵੀ। ਜੋ ਵੀ ਜਿੰਨੀ ਸਜ਼ਾ ਦਾ ਹਕਦਾਰ ਵਾ, ਸਭ ਨੂੰ ਵਾਰਨਿੰਗ ਆ ਸਾਡੀ ਤਕੜੇ ਹੋ ਕੇ ਰਹੋ, ਨੰਬਰ ਸਭ ਦਾ ਲਗਣਾ ਵਾ। ਤੇ ਜਿਹੜੇ ਜੁਗਨੂੰ ਦੇ ਨਾਲ ਰਹਿੰਦੇ ਆ ਆਵਦਾ ਤਕੜੇ ਹੋ ਕੇ ਰਹੋ, ਥੋਡਾ ਵੀ ਨਾਲ ਹੀ ਨੁਕਸਾਨ ਹੋਊਗਾ।
ਜਸਟ ਵੈਟ ਐਂਡ ਵਾਚ।

ਵੇਖੋ ਵੀਡੀਓ –