The Khalas Tv Blog India LPG ਸਿਲੰਡਰ ਦੀਆਂ ਘਟੀਆਂ ਕੀਮਤਾਂ
India

LPG ਸਿਲੰਡਰ ਦੀਆਂ ਘਟੀਆਂ ਕੀਮਤਾਂ

‘ਦ ਖ਼ਾਲਸ ਬਿਊਰੋ : ਨਵੇਂ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ। ਕੇਂਦਰ ਸਰਕਾਰ ਨੇ ਵਪਾਰਕ 19 ਕਿਲੋ ਦੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕਰ ਦਿੱਤੀ ਹੈ। ਇਸ ਵਾਰ ਐਲਪੀਜੀ ਸਿਲੰਡਰ ਦੀ ਕੀਮਤ 198 ਰੁਪਏ ਘੱਟ ਕੀਤੀ ਗਈ ਹੈ। ਇਸ ਨਾਲ ਮਹਿੰਗਾਈ ਦੇ ਪੱਧਰ ਨੂੰ ਘਟਾਉਣ ‘ਚ ਮਦਦ ਮਿਲੇਗੀ। ਇੰਡੀਅਨ ਆਇਲ ਵੱਲੋਂ ਅੱਜ ਜਾਰੀ ਕੀਤੀਆਂ ਕੀਮਤਾਂ ਮੁਤਾਬਕ ਰਾਜਧਾਨੀ ਦਿੱਲੀ ਵਿੱਚ 19 ਕਿਲੋ ਦਾ ਕਮਰਸ਼ੀਅਲ ਸਿਲੰਡਰ 198 ਰੁਪਏ ਸਸਤਾ ਹੋ ਗਿਆ ਹੈ।

ਦਿੱਲੀ ਵਿੱਚ 30 ਜੂਨ ਤੱਕ 19 ਕਿਲੋ ਦਾ ਕਮਰਸ਼ੀਅਲ ਸਿਲੰਡਰ 2 ਹਜ਼ਾਰ 219 ਰੁਪਏ ‘ਚ ਮਿਲ ਰਿਹਾ ਸੀ, ਜਿਸ ਦੀ ਕੀਮਤ ਅੱਜ ਤੋਂ ਘੱਟ ਕੇ 2021 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਕੋਲਕਾਤਾ ‘ਚ 2 ਹਜ਼ਾਰ 322 ਰੁਪਏ ਦੇ ਮੁਕਾਬਲੇ ਹੁਣ ਇਹ ਸਿਲੰਡਰ 2 ਹਜ਼ਾਰ 140 ਰੁਪਏ ਵਿੱਚ ਮਿਲੇਗਾ। ਦੂਜੇ ਪਾਸੇ ਤੇਲ ਕੰਪਨੀਆਂ ਵੱਲੋਂ ਘਰੇਲੂ ਗੈਸ ਸਿਲੰਡਰਾਂ ‘ਚ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਦਿੱਲੀ ਵਿੱਚ 14.2 ਕਿਲੋ ਦਾ ਗੈਸ ਸਿਲੰਡਰ 1003 ਰੁਪਏ ‘ਚ ਮਿਲ ਰਿਹਾ ਹੈ।

ਇਸ ਤੋਂ ਪਹਿਲਾਂ 1 ਜੂਨ ਨੂੰ ਕਮਰਸ਼ੀਅਲ LPG ਸਿਲੰਡਰ 135 ਰੁਪਏ ਸਸਤਾ ਹੋਇਆ ਸੀ। ਇਸ ਤਰ੍ਹਾਂ ਪਿਛਲੇ ਇਕ ਮਹੀਨੇ ਦੌਰਾਨ ਸਿਲੰਡਰ ਦੀ ਕੀਮਤ ਵਿੱਚ 300 ਰੁਪਏ ਤੋਂ ਵੱਧ ਦੀ ਕਟੌਤੀ ਕੀਤੀ ਗਈ ਸੀ। ਮਈ ‘ਚ ਸਿਲੰਡਰ ਦੇ ਰੇਟ 2 ਹਜ਼ਾਰ 354 ਰੁਪਏ ਹੋ ਗਏ ਸਨ। ਘਰੇਲੂ ਗੈਸ ਸਿਲੰਡਰ ਦੀ ਕੀਮਤ ਆਖਰੀ ਵਾਰ 19 ਮਈ ਨੂੰ ਬਦਲੀ ਗਈ ਸੀ। ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਸਰਕਾਰ ਨੇ ਉੱਜਵਲ ਸਕੀਮ ਤਹਿਤ 200 ਰੁਪਏ ਪ੍ਰਤੀ ਸਿਲੰਡਰ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ। ਇਹ ਸਬਸਿਡੀ ਸਾਲਾਨਾ ਸਿਰਫ਼ 12 ਸਿਲੰਡਰਾਂ ਤੱਕ ਹੀ ਮਿਲੇਗੀ। ਸਰਕਾਰ ਦੇ ਇਸ ਕਦਮ ਨਾਲ 9 ਕਰੋੜ ਤੋਂ ਵੱਧ ਖਪਤਕਾਰਾਂ ਨੂੰ ਫਾਇਦਾ ਹੋਇਆ ਹੈ।

1 ਜੁਲਾਈ ਤੋਂ ਦੇਸ਼ ਵਿੱਚ ਅਜਿਹੇ ਕਈ ਬਦਲਾਅ ਤੁਹਾਨੂੰ ਨਜ਼ਰ ਆਉਣਗੇ, ਜੋ ਸਿੱਧੇ ਤੁਹਾਡੀ ਜੇਬ ‘ਤੇ ਅਸਰ ਪਾਉਣਗੇ। ਅੱਜ ਤੋਂ ਹੀਰੋ ਮੋਟਰਕਾਪ ਨੇ ਆਪਣੇ ਸਾਰੇ ਮਾਡਲ 3 ਹਜ਼ਾਰ ਵਧਾਉਣ ਦਾ ਫੈਸਲਾ ਲਿਆ ਹੈ। ਹੀਰੋਕਾਪ ਨੇ ਮਹਿੰਗਾਈ ਅਤੇ ਕੱਚੇ ਮਾਲ ਦੀ ਵਧੀ ਕੀਮਤਾਂ ਦੀ ਵਜ੍ਹਾ ਕਰਕੇ ਇਹ ਫੈਸਲਾ ਲਿਆ ਹੈ।

ਪੰਜਾਬ ਦੇ ਟੋਲ ਤੋਂ ਬਾਅਦ ਹੁਣ ਦਿੱਲੀ-ਦੇਹਰਾਦੂਨ ਹਾਈਵੇਅ ‘ਤੇ ਵੀ ਟੋਲ ਵਧਾ ਦਿੱਤਾ ਗਿਆ ਹੈ। ਇਸ ਟੋਲ ਤੋਂ ਗੁਜਰਨ ਵਾਲਿਆਂ ਨੂੰ ਹੁਣ 5 ਰੁਪਏ ਤੋਂ 80 ਰੁਪਏ ਤੱਕ ਵੱਧ ਦੇਣੇ ਹੋਣਗੇ।

Exit mobile version