‘ਦ ਖ਼ਾਲਸ ਬਿਊਰੋ : ਡਾ.ਧਰਮਵੀਰ ਗਾਂਧੀ ਨੇ ਅੱਜ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਪ੍ਰਚਾਰ ਕੀਤਾ ਤੇ ਜੰਮ ਕੇ ਸਿੱਧੂ ਦੀ ਤਾਰੀਫ਼ ਕੀਤੀ । ਉਹਨਾਂ ਕਿਹਾ ਕਿ ਸਾਰੇ ਰਾਜਸੀ ਲੀਡਰਾਂ ਵਿੱਚ ਸਿੱਧੂ ਹੀ ਇੱਕ ਐਸਾ ਨੇਤਾ ਹੈ ਜਿਸ ਦੇ ਦਿਲ ਵਿੱਚ ਪੰਜਾਬ ਅਤੇ ਪੰਜਾਬੀਅਤ ਲਈ ਪਿਆਰ ਹੈ। ਭਾਵੇਂ ਮੈਂ ਕਾਂਗਰਸੀ ਨਹੀਂ ਹਾਂ ਤੇ ਸੰਯੁਕਤ ਸਮਾਜ ਮੋਰਚੇ ਨਾਲ ਜੁੜਿਆ ਹੋਇਆ ਹਾਂ ਪਰ ਇਥੇ ਮੈਂ ਜਾਤੀ ਤੋਰ ਤੇ ਸਿੱਧੂ ਨੂੰ ਸਮਰਥਨ ਦੇਣ ਆਇਆ ਹਾਂ। ਸਿੱਧੂ ਦੇ ਸਿਰ ਤੇ ਹੀ ਕਰਤਾਰ ਪੁਰ ਲਾਂਘਾ ਖੁਲਵਾਉਣ ਦਾ ਸਿਹਰਾ ਜਾਂਦਾ ਹੈ। ਇਹ ਪੰਜਾਬ ਤੇ ਦੇਸ਼ ਦੋਨਾਂ ਲਈ ਲਾਹੇਵੰਦ ਹੋਵੇਗਾ ਜੇ ਸਰਹੱਦ ਰਾਹੀਂ ਅੰਤਰ ਦੇਸ਼ੀ ਵਪਾਰ ਵੱਧੇ।
ਚੋਣ ਪ੍ਰਚਾਰ ਸੰਬੰਧੀ ਐਲਾਨ ਕਰਦਿਆਂ ਉਹਨਾਂ ਕਿਹਾ ਕਿ ਆਪਣੀ ਵੱਧਦੀ ਹੋਈ ਉਮਰ ਤੇ ਸਿਹਤ ਸਮੱਸਿਆਵਾਂ ਕਾਰਣ ਉਹ ਸਿਰਫ਼ 12 ਹਲਕਿਆਂ ਵਿੱਚ ਚੋਣ ਪ੍ਰਚਾਰ ਕਰਨ ਜਾਣਗੇ, ਜਿਸ ਵਿੱਚੋਂ 6 ਜਗਾ ਉਹ ਕਾਂਗਰਸ ਤੇ 6 ਜਗਾ ਐਸਐਸਐਮ ਲਈ ਪ੍ਰਚਾਰ ਕਰਨਗੇ।
ਆਮ ਆਦਮੀ ਪਾਰਟੀ ਤੇ ਵਰਦਿਆਂ ਉਹਨਾਂ ਕਿਹਾ ਕਿ ਆਪ ਵਾਲੇ ਦਿੱਲੀ ਵਿੱਚ ਬਹੁਤ ਘਟੀਆ ਰਾਜਨੀਤੀ ਕਰ ਰਹੇ ਹਨ।