The Khalas Tv Blog International ਦੇਖੋ, ਦੁਨੀਆ ਦਾ ਉਹ ਜਹਾਜ ਬਾਰੇ ਜੋ ਬਿਨਾਂ ਰੁਕੇ ਲਗਾਤਾਰ 7 ਦਿਨ ਉੱਡਦਾ ਹੈ ਤੇ ਕੌਣ ਇਸ ਵਿੱਚ ਸਵਾਰੀ ਕਰਦਾ ਹੈ !
International Khaas Lekh Khalas Tv Special Video

ਦੇਖੋ, ਦੁਨੀਆ ਦਾ ਉਹ ਜਹਾਜ ਬਾਰੇ ਜੋ ਬਿਨਾਂ ਰੁਕੇ ਲਗਾਤਾਰ 7 ਦਿਨ ਉੱਡਦਾ ਹੈ ਤੇ ਕੌਣ ਇਸ ਵਿੱਚ ਸਵਾਰੀ ਕਰਦਾ ਹੈ !

ਅਮਰੀਕਾ ਦਾ ਸਭ ਤੋਂ ਤਾਕਤਵਰ ਹਵਾਈ ਜਹਾਜ਼ — ਬੋਇੰਗ ਈ-4ਬੀ ਨਾਈਟਵਾਚ, ਜਿਸ ਨੂੰ ਡੂਮਸਡੇ ਪਲੇਨ ਵੀ ਕਿਹਾ ਜਾਂਦਾ ਹੈ, ਦੁਨੀਆ ਦਾ ਸਭ ਤੋਂ ਖਾਸ ਐਮਰਜੈਂਸੀ ਕਮਾਂਡ ਸੈਂਟਰ ਹੈ। ਇਹ ਸ਼ੀਤ ਯੁੱਧ ਦੇ ਦੌਰਾਨ 1974 ਵਿੱਚ ਤਿਆਰ ਹੋਇਆ ਅਤੇ ਅੱਜ ਵੀ 50 ਸਾਲ ਬਾਅਦ ਪੂਰੀ ਤਾਕਤ ਨਾਲ ਸੇਵਾ ਵਿੱਚ ਹੈ। ਇਸ ਨੂੰ ਪਰਮਾਣੂ ਹਮਲੇ, ਇਲੈਕਟ੍ਰੋਮੈਗਨੈਟਿਕ ਪਲਸ (ਈਐੱਮਪੀ), ਰੇਡੀਏਸ਼ਨ ਅਤੇ ਹੋਰ ਵੱਡੀਆਂ ਆਫ਼ਤਾਂ ਤੋਂ ਬਚਾਉਣ ਲਈ ਖਾਸ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਸ ਲਈ ਇਸ ਨੂੰ ਤਬਾਹੀ ਦਾ ਜਹਾਜ਼ ਜਾਂ ਡੂਮਸਡੇ ਪਲੇਨ ਵੀ ਆਖਿਆ ਜਾਂਦਾ ਹੈ।

7 ਦਿਨ ਲਗਾਤਾਰ ਉਡਣ ਵਾਲਾ ਜਹਾਜ਼ ਬੋਇੰਗ ਈ-4B

ਇਸ ਜਹਾਜ਼ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਬਿਨਾਂ ਰੁਕੇ ਲਗਾਤਾਰ ਲੰਬੇ ਸਮੇਂ ਤੱਕ ਉਡਾਣ ਭਰ ਸਕਦਾ ਹੈ। ਬਿਨਾਂ ਈਂਧਨ ਭਰੇ ਇਸ ਦੀ ਉਡਾਣ 12 ਘੰਟਿਆਂ ਤੱਕ ਚੱਲ ਸਕਦੀ ਹੈ, ਪਰ ਹਵਾ ਵਿੱਚ ਹੀ ਈਂਧਨ ਭਰਨ ਦੀ ਸਮਰੱਥਾ ਕਰਕੇ ਇਸ ਨੂੰ ਲਗਾਤਾਰ 7 ਦਿਨਾਂ ਤੱਕ ਜਾਂ ਇਸ ਤੋਂ ਵੀ ਵੱਧ ਸਮੇਂ ਤੱਕ ਉਡਾਉਣਾ ਸੰਭਵ ਹੈ। ਇਸ ਵਿੱਚ ਚਾਰ ਸ਼ਕਤੀਸ਼ਾਲੀ ਇੰਜਣ ਹਨ ਅਤੇ ਇਸ ਦੀ ਉਡਾਣ ਸਪੀਡ ਲਗਭਗ 610 ਮੀਲ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ। ਇਸ ਨਾਲ ਅਮਰੀਕੀ ਫੌਜ ਲੰਬੀਆਂ ਐਮਰਜੈਂਸੀ ਉਡਾਣਾਂ ਲਈ ਤਿਆਰ ਰਹਿੰਦੀ ਹੈ।

ਅਮਰੀਕਾ ਕੋਲ ਨੇ ਚਾਰ ਈ-4ਬੀ ਜਹਾਜ਼

ਅਮਰੀਕਾ ਕੋਲ ਇਸ ਵੇਲੇ ਚਾਰ ਈ-4ਬੀ ਜਹਾਜ਼ ਹਨ। ਇਹਨਾਂ ਵਿੱਚੋਂ ਇੱਕ ਹਮੇਸ਼ਾ ਤਿਆਰ ਰੱਖਿਆ ਜਾਂਦਾ ਹੈ ਤਾਂ ਜੋ 5 ਮਿੰਟਾਂ ਵਿੱਚ ਉਡਾਣ ਭਰ ਸਕੇ। ਇਸ ਨੂੰ ਨੈਸ਼ਨਲ ਏਅਰਬੋਰਨ ਆਪਰੇਸ਼ਨਜ਼ ਸੈਂਟਰ (ਐੱਨਏਓਸੀ) ਵਜੋਂ ਵਰਤਿਆ ਜਾਂਦਾ ਹੈ। ਜੇ ਧਰਤੀ ਉੱਤੇ ਕਮਾਂਡ ਸੈਂਟਰ ਤਬਾਹ ਹੋ ਜਾਣ ਤਾਂ ਇਸ ਜਹਾਜ਼ ਤੋਂ ਅਮਰੀਕੀ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਰੱਖਿਆ ਮੰਤਰੀ, ਜੌਇੰਟ ਚੀਫ਼ਸ ਆਫ਼ ਸਟਾਫ਼ ਅਤੇ ਹੋਰ ਉੱਚ ਅਧਿਕਾਰੀ ਫੌਜੀ ਤਾਕਤਾਂ ਨੂੰ ਹੁਕਮ ਦੇ ਸਕਦੇ ਹਨ। ਇਸ ਵਿੱਚ 67 ਐਂਟੀਨਾ ਲੱਗੇ ਹਨ ਜਿਨ੍ਹਾਂ ਨਾਲ ਦੁਨੀਆ ਦੇ ਕਿਸੇ ਵੀ ਖੇਤਰ ਵਿੱਚ ਸੰਚਾਰ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪਣਡੁੱਬੀਆਂ ਅਤੇ ਹੋਰ ਫੌਜੀ ਯੂਨਿਟਾਂ ਨੂੰ ਵੀ ਨਿਰਦੇਸ਼ ਦਿੱਤੇ ਜਾ ਸਕਦੇ ਹਨ।

ਇਸ ਜਹਾਜ਼ ‘ਚ ਮਿਲਦੀਆਂ ਨੇ ਇਹ ਸਹੂਲਤਾਂ

ਜਹਾਜ਼ ਵਿੱਚ ਤਿੰਨ ਮੰਜ਼ਿਲਾਂ ਹਨ। ਇਸ ਵਿੱਚ ਲਗਭਗ 112 ਲੋਕਾਂ ਲਈ ਥਾਂ ਹੈ, ਜਿਸ ਵਿੱਚ ਕਮਾਂਡ ਰੂਮ, ਬ੍ਰੀਫਿੰਗ ਰੂਮ, ਰੈਸਟ ਏਰੀਆ, 18 ਬੰਕ ਬੈਡ ਅਤੇ 6 ਬਾਥਰੂਮ ਵੀ ਸ਼ਾਮਲ ਹਨ। ਇਸ ਨੂੰ ਰੇਡੀਏਸ਼ਨ ਅਤੇ ਈਐੱਮਪੀ ਤੋਂ ਬਚਾਉਣ ਲਈ ਖਾਸ ਸ਼ੀਲਡਿੰਗ ਦਿੱਤੀ ਗਈ ਹੈ। ਇਸ ਲਈ ਇਹ ਪਰਮਾਣੂ ਹਮਲੇ ਦੀ ਚਪੇਟ ਵਿੱਚ ਵੀ ਸੁਰੱਖਿਅਤ ਰਹਿ ਕੇ ਕੰਮ ਕਰ ਸਕਦਾ ਹੈ। ਇਸ ਵਿੱਚ ਅਤਿ-ਆਧੁਨਿਕ ਕੰਪਿਊਟਰ ਅਤੇ ਮਿਸ਼ਨ ਸਿਸਟਮ ਲੱਗੇ ਹਨ। ਕਮਾਂਡਰ ਪਾਇਲਟ ਉੱਪਰੋਂ ਹੀ ਰਾਸ਼ਟਰਪਤੀ ਆਦਿ ਦੇ ਟਿਕਾਣੇ ਟ੍ਰੈਕ ਕਰ ਸਕਦਾ ਹੈ।

ਇਹ ਜਹਾਜ਼ ਆਮ ਰਾਸ਼ਟਰਪਤੀ ਵਾਲੇ ਏਅਰ ਫੋਰਸ ਵਨ (ਵੀਸੀ-25ਏ) ਤੋਂ ਬਿਲਕੁਲ ਵੱਖਰਾ ਹੈ। ਏਅਰ ਫੋਰਸ ਵਨ ਰੈਗੂਲਰ ਯਾਤਰਾਵਾਂ ਲਈ ਵਰਤਿਆ ਜਾਂਦਾ ਹੈ, ਜਦਕਿ ਈ-4ਬੀ ਸਿਰਫ ਐਮਰਜੈਂਸੀ ਅਤੇ ਯੁੱਧ ਵਾਲੀਆਂ ਸਥਿਤੀਆਂ ਲਈ ਹੈ। ਫਿਰ ਵੀ ਇਸ ਵਿੱਚ ਉੱਚ ਅਧਿਕਾਰੀ ਯਾਤਰਾ ਕਰ ਸਕਦੇ ਹਨ। ਇਸ ਲਈ ਇਸ ਨੂੰ ਕਈ ਵਾਰ ਰਾਸ਼ਟਰਪਤੀ ਨਾਲ ਜੋੜ ਕੇ ਵੀ ਵੇਖਿਆ ਜਾਂਦਾ ਹੈ, ਖਾਸ ਕਰਕੇ ਤਣਾਅ ਵਾਲੇ ਸਮਿਆਂ ਵਿੱਚ। ਇਸ ਤੋਂ ਇਲਾਵਾ ਇਸ ਵਿੱਚ ਮਿਸਾਈਲ ਹਮਲੇ ਦੀ ਤਾਕਤ ਵੀ ਹੈ ਅਤੇ ਇਹ ਤੂਫ਼ਾਨ, ਭੂਚਾਲ ਵਰਗੀਆਂ ਆਫ਼ਤਾਂ ਤੋਂ ਬਾਅਦ ਵੀ ਸੰਚਾਰ ਬਣਾਈ ਰੱਖ ਸਕਦਾ ਹੈ।

ਅਮਰੀਕੀ ਹਵਾਈ ਫੌਜ ਇਸ ਨੂੰ ਬਦਲਣ ਲਈ ਨਵੀਂ ਤਿਆਰੀ ਕਰ ਰਹੀ ਹੈ। ਇਸ ਵੇਲੇ ਪੰਜ ਬੋਇੰਗ 747-8 ਜਹਾਜ਼ਾਂ ਨੂੰ ਈ-4ਸੀ (ਸਰਵਾਈਵੇਬਲ ਏਅਰਬੋਰਨ ਆਪਰੇਸ਼ਨਜ਼ ਸੈਂਟਰ ਜਾਂ ਐੱਸਏਓਸੀ) ਵਿੱਚ ਬਦਲਿਆ ਜਾ ਰਿਹਾ ਹੈ। ਇਸ ਪ੍ਰੋਜੈਕਟ ਦੀ ਲਾਗਤ ਲਗਭਗ 13 ਅਰਬ ਡਾਲਰ ਤੱਕ ਹੋ ਸਕਦੀ ਹੈ। ਨਵੀਂ ਫਲੀਟ 6 ਤੋਂ 8 ਜਹਾਜ਼ਾਂ ਤੱਕ ਵਧਾਈ ਜਾ ਸਕਦੀ ਹੈ ਅਤੇ ਇਹ 2036 ਤੱਕ ਸੇਵਾ ਵਿੱਚ ਆਉਣ ਦੀ ਉਮੀਦ ਹੈ।

ਦੁਨੀਆ ਵਿੱਚ ਸਿਰਫ ਅਮਰੀਕਾ ਅਤੇ ਰੂਸ ਕੋਲ ਹੀ ਅਜਿਹੇ ਖਾਸ ਡੂਮਸਡੇ ਜਹਾਜ਼ ਹਨ। ਰੂਸ ਵਿੱਚ ਇਸ ਲਈ ਇਲਿਊਸ਼ਿਨ ਈਲ-80 (ਮੈਕਸਡੋਮ) ਵਰਤਿਆ ਜਾਂਦਾ ਹੈ, ਜੋ ਇੱਕ ਬਦਲੀ ਹੋਈ ਯਾਤਰੀ ਜਹਾਜ਼ ਉੱਤੇ ਬਣਾਇਆ ਗਿਆ ਹੈ ਅਤੇ ਇਸ ਵਿੱਚ ਵੀ ਪਰਮਾਣੂ ਸੁਰੱਖਿਆ ਹੈ। ਰੂਸ ਇਸ ਨੂੰ ਵੀ ਆਧੁਨਿਕ ਬਣਾ ਰਿਹਾ ਹੈ।

ਈ-4ਬੀ ਦੀਆਂ ਹੋਰ ਹੈਰਾਨਕੁੰਨ ਗੱਲਾਂ ਵਿੱਚ ਇਸ ਦੀ ਤੁਰੰਤ ਉਡਾਣ ਭਰਨ ਦੀ ਤਾਕਤ, ਲਗਾਤਾਰ ਉਡਾਣ ਭਰਨ ਵਾਲੀ ਸਮਰੱਥਾ ਅਤੇ ਐਮਰਜੈਂਸੀ ਵਿੱਚ ਪੂਰੀ ਸਰਕਾਰ ਨੂੰ ਚਲਾਉਣ ਦੀ ਯੋਗਤਾ ਸ਼ਾਮਲ ਹੈ। ਇਹ ਜਹਾਜ਼ ਅਜਿਹੀਆਂ ਤਕਨੀਕਾਂ ਨਾਲ ਲੈਸ ਹੈ ਜੋ ਆਮ ਜਹਾਜ਼ਾਂ ਵਿੱਚ ਨਹੀਂ ਮਿਲਦੀਆਂ। ਇਸ ਲਈ ਇਸ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਅਤੇ ਸੁਰੱਖਿਅਤ ਹਵਾਈ ਕਮਾਂਡ ਸੈਂਟਰ ਮੰਨਿਆ ਜਾਂਦਾ ਹੈ।

 

Exit mobile version