ਬ੍ਰਿਟੇਨ ਦੀ ਰਾਜਧਾਨੀ ਲੰਡਨ ਦਾ ਹੀਥਰੋ ਹਵਾਈ ਅੱਡਾ 18 ਘੰਟਿਆਂ ਬਾਅਦ ਖੁੱਲ੍ਹ ਗਿਆ। ਬ੍ਰਿਟਿਸ਼ ਏਅਰਵੇਜ਼ ਦੀ ਉਡਾਣ ਇੱਥੇ ਉਤਰੀ। ਦਰਅਸਲ, ਵੀਰਵਾਰ ਰਾਤ ਨੂੰ ਹਵਾਈ ਅੱਡੇ ਦੇ ਨੇੜੇ ਇੱਕ ਬਿਜਲੀ ਸਬਸਟੇਸ਼ਨ ਵਿੱਚ ਅੱਗ ਲੱਗ ਗਈ। ਜਿਸ ਕਾਰਨ ਹਵਾਈ ਅੱਡੇ ਦੇ ਕੰਮਕਾਜ ਨੂੰ ਰੋਕਣਾ ਪਿਆ।
ਬੰਦ ਕਾਰਨ 1350 ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ, ਜਿਸ ਨਾਲ 2 ਲੱਖ 91 ਹਜ਼ਾਰ ਯਾਤਰੀ ਪ੍ਰਭਾਵਿਤ ਹੋਏ। ਇਹ ਅੱਗ ਪੱਛਮੀ ਲੰਡਨ ਦੇ ਹੇਅਸ ਵਿੱਚ ਲੱਗੀ। ਇਸ ਕਾਰਨ 5,000 ਤੋਂ ਵੱਧ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ।
ਬ੍ਰਿਟੇਨ ਦੀ ਅੱਤਵਾਦ ਵਿਰੋਧੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਸਬ ਸਟੇਸ਼ਨ ‘ਤੇ ਅੱਗ ਲੱਗਣ ਪਿੱਛੇ ਕੋਈ ਮਾੜਾ ਇਰਾਦਾ ਸੀ।