ਬਿਉਰੋ ਰਿਪੋਰਟ : 79 ਸਾਲ ਦੇ ਸਿੱਖ ਬਜ਼ੁਰਗ ਨੂੰ ਲੰਡਨ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਵਾਈ ਹੈ । ਉਨ੍ਹਾਂ ਨੂੰ ਘੱਟੋ ਘੱਟ 15 ਸਾਲ ਜੇਲ੍ਹ ਰਹਿਣਾ ਹੋਵੇਗਾ । ਪਿਛਲੇ ਸਾਲ ਉਸ ਨੇ ਆਪਣੀ ਪਤਨੀ ਦਾ ਕਤ ਲ ਕਰ ਦਿੱਤਾ ਸੀ ਅਤੇ ਆਪ ਜਾਕੇ ਪੁਲਿਸ ਸਟੇਸ਼ਨ ਦੱਸਿਆ ਕਿ ਉਸ ਨੇ ਆਪਣੀ ਪਤਨੀ ਨੂੰ ਬੇਰਹ ਮੀ ਨਾਲ ਮਾਰ ਦਿੱਤਾ ਹੈ। 50 ਸਾਲ ਤੋਂ ਦੋਵੇ ਪਤੀ-ਪਤਨੀ ਲੰਡਨ ਵਿੱਚ ਰਹਿ ਰਹੇ ਸਨ । ਦੋਵਾਂ ਦੇ 1 ਪੁੱਤਰ ਅਤੇ 2 ਧੀਆਂ ਸਨ । ਮੁਲਜ਼ਮ ਬਜ਼ੁਰਗ ਨੇ ਆਪਣਾ ਜੁਰਮ ਤਾਂ ਕਬੂਲ ਲਿਆ ਪਰ ਹੁਣ ਵੀ ਇਹ ਬੁਝਾਰਤ ਬਣੀ ਹੋਈ ਹੈ ਕਿ ਉਸ ਨੇ ਇਸ ਉਮਰ ਵਿੱਚ ਆਖਿਰ ਆਪਣੀ ਪਤਨੀ ਦਾ ਕਤਲ ਕਿਉਂ ਕੀਤਾ ।
79 ਸਾਲ ਦੇ ਤਰਸੇਮ ਸਿੰਘ ਆਪਣੀ ਪਤਨੀ ਮਾਇਆ ਦੇ ਨਾਲ ਕਾਉਡਰੇਅ ਵੇਅ ( Cowdray Way)ਅਲਮ ਪਾਰਕ (Elm Park) ਵਿੱਚ ਰਹਿੰਦਾ ਸੀ । ਉਹ ਪੋਸਟ ਆਫ਼ਿਸ ਵਿੱਚ ਕੰਮ ਕਰਦਾ ਸੀ ਅਤੇ ਹੁਣ ਰਿਟਾਇਰਡ ਜ਼ਿੰਦਗੀ ਜੀਅ ਰਿਹਾ ਸੀ। 1 ਸਾਲ ਪਹਿਲਾਂ ਉਸ ਨੇ 77 ਸਾਲ ਦੀ ਪਤਨੀ ਮਾਇਆ ਦੇ ਸਿਰ ‘ਤੇ ਬੈੱਟ ਮਾਰ-ਮਾਰ ਕੇ ਲਹੂ ਲੁਹਾਨ ਕਰ ਦਿੱਤਾ ਜਦੋਂ ਤਰਸੇਮ ਸਿੰਘ ਨੂੰ ਯਕੀਨ ਹੋ ਗਿਆ ਕਿ ਪਤਨੀ ਮਰ ਚੁੱਕੀ ਹੈ ਤਾਂ ਉਹ ਰੋਮਫੋਰਡ ਪੁਲਿਸ ਸਟੇਸ਼ਨ ਪਹੁੰਚ ਗਿਆ ਅਤੇ ਪੁਲਿਸ ਅਫ਼ਸਰ ਨੂੰ ਪੂਰੀ ਵਾਰਦਾਤ ਦੇ ਬਾਰੇ ਦੱਸਿਆ । ਬਜ਼ੁਰਗ ਵੱਲੋਂ ਆਪਣੀ ਪਤਨੀ ਦੇ ਕਤਲ ਦੀ ਪੂਰੀ ਕਹਾਣੀ ਸੁਣਨ ਤੋਂ ਬਾਅਦ ਪੁਲਿਸ ਦੇ ਹੋਸ਼ ਉੱਡ ਗਏ । ਪਹਿਲਾਂ ਉਨ੍ਹਾਂ ਨੂੰ ਯਕੀਨ ਨਹੀਂ ਆਇਆ ਪਰ ਫਿਰ ਜਦੋਂ ਘਰ ਪਹੁੰਚੇ ਤਾਂ ਖ਼ੂਨ ਨਾਲ ਭਰਿਆ ਹੋਇਆ ਬੈੱਟ ਪਿਆ ਸੀ ਅਤੇ ਜ਼ਮੀਨ ‘ਤੇ ਤਰਸੇਮ ਸਿੰਘ ਦੀ ਪਤਨੀ ਦੀ ਲਾਸ਼ ਪਈ ਸੀ ।
ਜਦੋਂ ਪਤਨੀ ਮਾਇਆ ਦਾ ਪੋਸਟਮਾਰਟਮ ਹੋਇਆ ਤਾਂ ਸਾਫ ਹੋ ਗਿਆ ਕਿ ਕਿਸੇ ਭਾਰੀ ਚੀਜ਼ ਨਾਲ ਸਿਰ ‘ਤੇ ਵਾਰ ਕੀਤਾ ਗਿਆ ਜਿਸ ਦੀ ਵਜ੍ਹਾ ਕਰਕੇ ਮੌਤ ਹੋਈ ਸੀ । ਤਰਸੇਮ ਸਿੰਘ ਨੂੰ ਉਸੇ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ । ਪੁਲਿਸ ਇੰਸਪੈਕਟਰ ਮਾਰਕ ਰੋਜਰ ਜਿਸ ਨੇ ਇਸ ਕਤਲ ਕਾਂਡ ਦੀ ਜਾਂਚ ਕੀਤੀ ਹੈ ਉਸ ਨੇ ਦੱਸਿਆ ਕਿ ਇਹ ਬਹੁਤ ਹੀ ਦਰਦਨਾਕ ਕੇਸ ਹੈ । ਤਿੰਨ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਹਮੇਸ਼ਾ ਦੇ ਲਈ ਗਵਾਹ ਦਿੱਤਾ । ਕੋਈ ਵੀ ਆਪਣੀ ਮਾਂ ਨੂੰ ਇਸ ਤਰ੍ਹਾਂ ਨਹੀਂ ਗਵਾਉਣਾ ਚਾਹੇਗਾ। ਅਸੀਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜੇ ਹਾਂ।
ਪੁਲਿਸ ਦੇ ਮੁਤਾਬਿਕ ਤਰਸੇਮ ਸਿੰਘ ਨੇ ਜਾਂਚ ਦੇ ਦੌਰਾਨ ਇਹ ਕਦੇ ਨਹੀਂ ਦੱਸਿਆ ਕਿ ਆਖ਼ਿਰ ਅਜਿਹਾ ਕੀ ਹੋਇਆ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ ਪੜਾਅ ਵਿੱਚ ਆਪਣੀ ਪਤਨੀ ਦਾ ਬੁਰੇ ਤਰੀਕੇ ਨਾਲ ਕਤਲ ਕਰ ਦਿੱਤਾ ਪਰ ਸਾਨੂੰ ਇਸ ਗੱਲ ਦਾ ਸੰਤੋਖ ਹੈ ਕਿ ਅਸੀਂ ਮੁਲਜ਼ਮ ਨੂੰ ਸਜ਼ਾ ਦਿਵਾਈ ਹੈ ।