ਬਿਉਰੋ ਰਿਪੋਰਟ : ਪਾਰਲੀਮੈਂਟ ਵਿੱਚ ਸੁਰੱਖਿਆ ਨੂੰ ਲੈਕੇ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ । 2 ਨੌਜਵਾਨਾਂ ਨੇ ਲੋਕਸਭਾ ਦੀ ਕਾਰਵਾਈ ਦੌਰਾਨ ਗੈਲਰੀ ਤੋਂ ਛਾਲ ਮਾਰ ਦਿੱਤੀ ਹੈ । ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਛਾਲ ਮਾਰਨ ਤੋਂ ਬਾਅਦ ਦੋਵਾਂ ਨੇ ਬੂਟ ਤੋਂ ਕੁਝ ਕੱਢਿਆਂ ਅਤੇ ਧੂੰਆ ਕਰ ਦਿੱਤਾ। ਜਿਸ ਨਾਲ ਧੂੰਆਂ ਕੀਤਾ ਗਿਆ ਉਹ ਕਲਰ ਸਮੋਗ ਸਨ । ਜਿੰਨਾਂ ਨੇ ਲੋਕਸਭਾ ਦੇ ਅੰਦਰ ਛਾਲ ਮਾਰੀ ਉਨ੍ਹਾਂ ਦੇ ਕੋਲ ਵਿਜ਼ੀਟਰ ਪਾਸ ਸਨ । ਖਬਰ ਸਾਹਮਣੇ ਆ ਰਹੀ ਹੈ ਕੁੱਲ 4 ਲੋਕ ਸਨ 2 ਪਾਰਲੀਮੈਂਟ ਦੇ ਅੰਦਰ ਗਏ 2 ਬਾਹਰ ਹੀ ਖੜੇ ਸਨ । ਸਦਨ ਦੇ ਬਾਹਰ ਇੱਕ ਔਰਤ ਅਤੇ ਪੁਰਸ਼ ਨੇ ਪੀਲੇ ਰੰਗ ਦਾ ਧੂੰਆਂ ਛੱਡਿਆ । ਅੱਜ ਹੀ ਪਾਰਲੀਮੈਂਟ ਵਿੱਚ 2001 ਨੂੰ ਹੋਏ ਦਹਿਸ਼ਤਗਰਦੀ ਹਮਲੇ ਦੀ 22ਵੀਂ ਬਰਸੀ ਹੈ ।
ਲੋਕਸਭਾ ਸਪੀਕਰ ਦਾ ਬਿਆਨ
ਨੌਜਵਾਨਾਂ ਵਲੋਂ ਸਮੋਗ ਸੁੱਟਣ ਦੀ ਘਟਨਾ ਤੋਂ ਬਾਅਦ ਲੋਕਸਭਾ ਥੋੜੇ ਸਮੇਂ ਦੇ ਲਈ ਮੁਲਤਵੀ ਹੋਈ ਸੀ ਜਦੋਂ ਮੁੜ ਤੋਂ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਇਸ ਨੂੰ ਗੰਭੀਰ ਦੱਸਿਆ ਅਤੇ ਜਾਂਚ ਦੀ ਮੰਗੀ ਕੀਤੀ । ਜਿਸ ਤੋਂ ਬਾਅਦ ਸਪੀਕਰ ਓਮ ਬਿਰਲਾ ਨੇ ਕਿਹਾ ਮੈਂ ਸੱਤਾ ਅਤੇ ਵਿਰੋਧੀ ਪੱਖ ਦੇ ਸਵਾਲਾਂ ਦੀ ਗੰਭੀਰਤਾ ਨੂੰ ਸਮਝ ਦਾ ਹਾਂ । ਓਪਨ ਹਾਊਸ ਵਿੱਚ ਇਸ ਦੀ ਚਰਚਾ ਕਰਨਾ ਠੀਕ ਨਹੀਂ ਹੈ । ਮੈਂ ਸਾਰੇ ਐੱਮਪੀਜ਼ ਨੂੰ ਬੁਆਵਾਂਗਾ ਅਤੇ ਉਨ੍ਹਾਂ ਦੇ ਵੱਲੋਂ ਕੀਤੀਆਂ ਗਈਆਂ ਸਾਰੀਆਂ ਸਿਫਾਰਿਸ਼ਾਂ ਨੂੰ ਮੰਨਿਆ ਜਾਵੇਗਾ।
ਕਿਸ ਨੇ ਕੀ ਕਿਹਾ ?
ਗੁਰਜੀਤ ਸਿੰਘ ਔਜਲਾ ਨੇ ਦੱਸਿਆ ਜਦੋਂ ਜ਼ੀਰੋ ਓਵਰ ਖਤਮ ਹੋਣ ਲੱਗਿਆ ਸੀ ਤਾਂ ਅਸੀਂ ਬੈਠੇ ਸੀ । 2 ਆਦਮੀ ਗੈਲਰੀ ਤੋਂ ਛਾਲ ਮਾਰ ਦੇ ਹਨ । ਇੱਕ ਆਪਣੇ ਬੂਟ ਖੋਲਣ ਲੱਗ ਜਾਂਦਾ ਹੈ। ਤਾਂ ਐੱਮਪੀ ਬੇਨੀਵਾਲ ਨੇ ਉਸ ਨੂੰ ਫੜ ਲਿਆ । ਸਾਨੂੰ ਪਤਾ ਸੀ ਇੱਕ ਪਿੱਛੇ ਬੈਠ ਗਿਆ ਅਸੀਂ ਫੌਰਨ ਉਸ ਦੇ ਕੋਲ ਪਹੁੰਚੇ ਤਾਂ ਉਸ ਨੇ ਸਮੋਗ ਲਹਿਰਾਉਣਾ ਸ਼ੁਰੂ ਕਰ ਦਿੱਤਾ,ਤਾਨਾਸ਼ਾਹੀ ਬੰਦ ਕਰੋ ਦੇ ਨਾਰੇ ਲੱਗਾ ਰਹੇ ਸਨ । ਮੈਂ ਉਸ ਦੇ ਸਮੋਗ ਨੂੰ ਫੜ ਲਿਆ,ਸਾਡੀ ਇਹ ਹੀ ਕੋਸ਼ਿਸ਼ ਸੀ ਕਿ ਉਸ ਨੂੰ ਕੁਝ ਕਰਨ ਨਹੀਂ ਦੇਣਾ ਹੈ । ਔਜਲਾ ਨੇ ਕਿਹਾ ਇਹ ਵੱਡੀ ਲਾਪਰਵਾਹੀ ਹੈ । ਪ੍ਰਧਾਨ ਮੰਤਰੀ ਨੂੰ ਸਾਹਮਣੇ ਆਕੇ ਬਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਾਰਲੀਮੈਂਟ ਆਉਣ ਦਾ ਰਸਤਾ ਵੀ ਇੱਕ ਹੀ ਹੈ ਅਤੇ ਬੈਠਣ ਦੀ ਥਾਂ ਵੀ ਇੱਕ ਹੈ । ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ।
ਕਾਂਗਰਸ ਦੇ ਐੱਮਪੀ ਕੀਰਤੀ ਚਿਦੰਬਰਮ ਨੇ ਕਿਹਾ ਅਚਾਨਕ 2 ਲੋਕਾਂ ਨੇ ਵਿਜਿਟਰ ਗੈਲਰੀ ਤੋਂ ਲੇਕਸਭਾ ਦੇ ਅੰਦਰ ਛਾਲ ਮਾਰੀ। ਦੋਵਾਂ ਦੀ ਉਮਰ 20 ਸਾਲ ਦੇ ਕਰੀਬੀ ਸੀ । ਇੰਨਾਂ ਲੋਕਾਂ ਦੇ ਕੋਲ ਕਨਸਤਰ ਸਨ । ਇੰਨਾਂ ਕਨਸਤਰਾਂ ਤੋਂ ਪੀਲੇ ਰੰਗ ਦੀ ਗੈੱਸ ਨਿਕਲ ਰਹੀ ਸੀ । ਦੋਵਾਂ ਦੇ ਵਿੱਚੋ ਇੱਕ ਸ਼ਖਸ ਸਪੀਕਰ ਦੀ ਕੁਰਸੀ ਦੇ ਸਾਹਮਣੇ ਪਹੁੰਚ ਗਿਆ । ਉਹ ਨਾਰੇ ਲੱਗਾ ਰਹੇ ਸਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਹ ਜ਼ਹਿਰੀਲੀ ਗੈੱਸ ਵੀ ਹੋ ਸਕਦੀ ਸੀ।
ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਦੱਸਿਆ ਕਿ 2 ਲੋਕਾਂ ਨੇ ਗੈਲਰੀ ਤੋਂ ਛਾਲ ਮਾਰੀ ਉਨ੍ਹਾਂ ਨੇ ਕੁਝ ਸੁੱਟਿਆ,ਜਿਸ ਤੋਂ ਗੈਸ ਕੱਢੀ ਜਾ ਰਹੀ ਸੀ। ਉਨ੍ਹਾਂ ਨੂੰ ਐੱਮਪੀਜ਼ ਨੇ ਫੜਿਆ ਅਤੇ ਸੁਰੱਖਿਆ ਅਧਿਕਾਰੀਆਂ ਨੇ ਬਾਹਰ ਕੱਢਿਆ । ਇਹ ਸੁਰੱਖਿਆ ਵਿੱਚ ਵੱਡੀ ਲਾਪਰਵਾਹੀ ਹੈ ।