India

ਲੋਕ ਸਭਾ ‘ਚ ਸ਼ਾਮਲ ਹੋਣ ਵਾਲੇ 12 ਭਾਜਪਾ ਮੈਬਰਾਂ ਸਣੇ 17 ਹੋਰ ਮੈਬਰ ਪਾਏ ਗਏ ਕੋਰੋੋਨਾ ਪਾਜ਼ਿਟਿਵ

‘ਦ ਖ਼ਾਲਸ ਬਿਊਰੋ ( ਨਵੀਂ ਦਿੱਲੀ ) :- ਦਿੱਲੀ ‘ਚ ਸਥਿਤ ਲੋਕ ਸਭਾ ‘ਚ ਅੱਜ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਲੋਕ ਸਭਾ ਦੇ 17 ਮੈਂਬਰਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਸੈਸ਼ਨ ਤੋਂ ਪਹਿਲਾਂ ਸਾਰੇ ਸੰਸਦ ਮੈਂਬਰਾਂ ਦਾ 13-14 ਸਤੰਬਰ ਨੂੰ ਕੋਰੋਨਾ ਟੈਸਟ ਲਿਆ ਗਿਆ ਸੀ।

ਭਾਰਤੀ ਜਨਤਾ ਪਾਰਟੀ ਦੇ 12 ਸੰਸਦ ਮੈਂਬਰ ਕੋਰੋਨਾ ਦੀ ਲਪੇਟ ’ਚ ਆ ਗਏ ਹਨ। ਇਨ੍ਹਾਂ ਤੋਂ ਇਲਾਵਾ YSR ਕਾਂਗਰਸ ਦੇ 2 ਤੇ ਸ਼ਿਵ ਸੈਨਾ, DMK ਤੇ RLP ਆਰਐਲਪੀ ਦਾ ਹਰ ਇੱਕ ਸੰਸਦ ਮੈਂਬਰ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ। ਕੋਰੋਨਾ ਪਾਜ਼ਿਟਿਵ ਆਏ ਮੈਂਬਰਾਂ ’ਚ ਭਾਜਪਾ MP ਮੀਨਾਕਸ਼ੀ ਲੇਖੀ, ਅਨੰਤ ਕੁਮਾਰ ਹੇਗੜੇ ਅਤੇ ਪ੍ਰਵੇਸ਼ ਸਾਹਿਬ ਸਿੰਘ ਵਰਮਾ ਦੇ ਨਾਂ ਸ਼ਾਮਲ ਹਨ। ਬਾਕੀ ਮੈਂਬਰਾਂ ’ਚ ਪ੍ਰਤਾਪ ਰਾਓ ਜਾਦਵ, ਜਨਾਰਦਨ ਸਿੰਘ, ਸੁਖਬੀਰ ਸਿੰਘ, ਹਨੁਮਾਨ ਬੈਨੀਵਾਲ, ਸੁਕਾਂਤਾ ਮਜੂਮਦਾਰ, ਗੋਦੇਟੀ ਮਾਧਵੀ, ਬਿਦਯੁਤ ਬਾਰਨ, ਪ੍ਰਦਾਨ ਬਰੁਆ, ਐੱਨ ਰੈੱਡੇੱਪਾ, ਸੇਲਵਮ ਜੀ, ਪ੍ਰਤਾਪ ਰਾਓ ਪਾਟਿਲ, ਰਾਮ ਸ਼ੰਕਰ ਕਠੇਰੀਆ, ਸੱਤਿਆ ਪਾਲ ਸਿੰਘ ਅਤੇ ਰੋਡਮਲ ਨਗਰ ਸ਼ਾਮਲ ਹਨ।