Punjab

ਪਟਿਆਲਾ ਦੇ ਕਾਲੀ ਮਾਤਾ ਮੰਦਿਰ ਨੂੰ ਲੱਗੇ ਤਾਲੇ

ਦ ਖ਼ਾਲਸ ਬਿਊਰੋ : ਅਕਾਲ ਯੂਥ ਦੇ ਸੱਦੇ ਉੱਤੇ ਅੱਜ ਪਟਿਆਲਾ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਕੱਢੇ ਰੋ ਸ ਮਾਰਚ ਨੂੰ ਪੁਲਿਸ ਵੀ ਡੱਕ ਨਾ ਸਕੀ। ਜੋਸ਼ ਵਿੱਚ ਆਏ ਨੌਜਵਾਨ ਸਿੱਖ ਜਥੇਬੰਦੀਆਂ ਵੱਲੋਂ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਬਿਆਨ ਨੂੰ ਲੈ ਕੇ ਸ਼ਿਵ ਸੈਨਾ ਵੱਲੋਂ ਬਿਨਾਂ ਵਜ੍ਹਾ ਖੜੇ ਕੀਤੇ ਵਿਰੋਧ ਤੋਂ ਗੁੱਸੇ ਵਿੱਚ ਸਨ। ਅਕਾਲ ਯੂਥ ਵੱਲੋਂ ਇੱਕ ਦਿਨ ਪਹਿਲਾਂ ਪਟਿਆਲਾ ਪੁਲਿਸ ਨੂੰ ਮਿਲ ਕੇ ਸ਼ਿਵ ਸੈਨਾ ਵੱਲੋਂ ਰੋ ਸ ਮਾਰਚ ਨੂੰ ਰੋਕਣ ਦੀ ਮੰਗ ਕੀਤੀ ਗਈ ਸੀ ਪਰ ਸਿੱਖ ਜਥੇਬੰਦੀਆਂ ਵਿਰੋਧ ਵਿੱਚ ਰੋ ਸ ਮਾਰਚ ਕਰਨ ਉੱਤੇ ਬਜ਼ਿੱਦ ਰਹੀਆਂ।

ਪ੍ਰਦਰਸ਼ਨ ਦੇ ਚੱਲਦਿਆਂ ਪਟਿਆਲਾ ਮੰਦਿਰ ਦੇ ਬਾਹਰ ਲੌਕ ਲਾਇਆ ਗਿਆ ਹੈ। ਹਿੰਦੂ ਜਥੇਬੰਦੀਆਂ ਸਵਾਲ ਕਰ ਰਹੀਆਂ ਹਨ ਕਿ ਮੰਦਿਰ ਨੂੰ ਬੰਦ ਕਿਉਂ ਕੀਤਾ ਗਿਆ ਹੈ। ਪੁਲਿਸ ਜਿੰਦਰਾ ਖੋਲ੍ਹਣ ਦੇ ਲਈ ਚਾਬੀ ਲੱਭ ਰਹੀ ਹੈ। ਹਾਲਾਂਕਿ ਮੰਦਿਰ ਅੰਦਰ ਬੰਦ ਹੋਏ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਦੋਸ਼ ਕੀ ਹੈ ਜੋ ਉਨ੍ਹਾਂ ਨੂੰ ਮੰਦਿਰ ਦੇ ਅੰਦਰ ਬੰਦ ਕੀਤਾ ਗਿਆ ਹੈ।

ਪਟਿਆਲਾ ਦੇ ਫੁਹਾਰਾ ਚੌਂਕ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਜਾਮ ਲਗਾਇਆ ਗਿਆ ਹੈ। ਜਥੇਬੰਦੀਆਂ ਦੇ ਕਾਰਕੁੰਨ ਫੁਹਾਰਾ ਚੌਂਕ ਉੱਤੇ ਵੀ ਚੜੇ ਹੋਏ ਦਿਖਾਈ ਦਿੱਤੇ ਅਤੇ ਫੁਹਾਰਾ ਚੌਂਕ ਉੱਤੇ ਕੇਸਰੀ ਝੰਡੇ ਲਹਿਰਾਏ ਗਏ। ਚੌਂਕ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ।