India

ਬਿਹਾਰ ‘ਚ ਮੁੜ ਤੋਂ ਲਾਕਡਾਊਨ ਚਾਲੂ, 16 ਤੋਂ 31 ਜੁਲਾਈ ਤੱਕ ਬੰਦ ਦਾ ਐਲਾਨ

‘ਦ ਖ਼ਾਲਸ ਬਿਊਰੋ :- ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਕਹਿਰ ਨੂੰ ਦੇਖਦਿਆਂ ਬਿਹਾਰ ਸਰਕਾਰ ਨੇ ਅੱਜ ਮੁੜ ਤੋਂ ਸੂਬੇ ਅੰਦਰ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ। 16 ਜੁਲਾਈ ਤੋਂ ਲੈ ਕੇ  31 ਜੁਲਾਈ ਤੱਕ ਬਿਹਾਰ ਦੇ ਸਾਰੇ ਜਿਲ੍ਹਿਆਂ ‘ਚ ਤਾਲਾਬੰਦੀ ਰਹੇਗੀ, ਪਰ ਇਸ ਲਾਕਡਾਊਨ ਦੇ ਦੌਰਾਨ ਸਾਰੀਆਂ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।

 

ਜਾਣਕਾਰੀ ਮੁਤਾਬਿਕ, ਬਿਹਾਰ ਦੇ ਮੁੱਖ ਸੱਕਤਰ ਦੀਪਕ ਕੁਮਾਰ ਦੀ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਬਿਹਾਰ ਦੇ ਸਾਰੇ ਜਿਲ੍ਹਿਆਂ ਦੇ ਜਿਲ੍ਹਾ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਹੀ ਇਹ ਫੈਸਲਾ ਉਥੋ ਦੇ ਵਿਗੜ ਰਹੇ ਹਾਲਾਤਾਂ ਨੂੰ ਵੇਖਦਿਆਂ ਹੀ ਲਿਆ ਹੈ। ਇਸ ਮੌਕੇ ਬਿਹਾਰ ਦੇ ਜ਼ਿਲ੍ਹੇ ਦੇ ਡਿਪਟੀ CM ਸੁਸ਼ੀਲ ਕੁਮਾਰ ਮੋਦੀ ਨੇ ਵੀ ਮੁੜ ਤਾਲਾਬੰਦੀ ਨੂੰ ਲਗਾਉਣ ਵਿੱਚ ਹਾਮੀ ਭਰੀ ਹੈ।

 

ਹਾਲਾਂਕਿ ਪੂਰੇ ਬਿਹਾਰ ਵਿੱਚ ਤਾਲਾਬੰਦੀ ਦਾ ਐਲਾਨ ਜਰੂਰ ਕੀਤਾ ਗਿਆ ਹੈ ਪਰ ਤਾਲਾਬੰਦੀ ਦੌਰਾਨ ਸਾਰੀਆਂ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।

 

ਹਾਲਾਂਕਿ 24 ਮਾਰਚ ਤੋਂ 31 ਮਈ ਦੀ ਰਾਤ ਤੱਕ ਬਿਹਾਰ ਸਮੇਤ ਪੂਰੇ ਦੇਸ਼ ਵਿੱਚ ਪੂਰੀ ਤਰ੍ਹਾਂ ਤਾਲਾਬੰਦੀ ਸੀ। ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਹੀ ਢਿਲ ਦੇ ਦਿੱਤੀ ਗਈ ਜਿਸ ਕਾਰਨ ਕੋਰੋਨਾ ਦੀ ਲਾਗ ਵੱਧ ਗਈ, ਜਿਸ ਤੋਂ ਬਾਅਦ ਰਾਜ ਸਰਕਾਰ ਨੂੰ ਮੁੜ ਸਾਵਧਾਨੀ ਵਰਤਣ ਲਈ ਤਾਲਾਬੰਦੀ ਦਾ ਫ਼ੈਸਲਾ ਕਰਨਾ ਪਿਆ।