‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਰਾਤ ਦੇ ਕਰਫਿਊ ਦਾ ਸਮਾਂ ਵਧਾਇਆ ਗਿਆ ਹੈ। ਹੁਣ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲੱਗੇਗਾ। ਪਹਿਲਾਂ ਪੰਜਾਬ ਵਿੱਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗਾਇਆ ਜਾਂਦਾ ਸੀ। ਮੁਹਾਲੀ ਵਿੱਚ ਬੁੱਧਵਾਰ ਨੂੰ ਮੁਕੰਮਲ ਲਾਕਡਾਊਨ ਰਹੇਗਾ। ਬੁੱਧਵਾਰ ਨੂੰ ਰਾਮ ਨੌਮੀ ਵੀ ਹੈ ਅਤੇ ਇਸ ਮੌਕੇ ਮੰਦਰਾਂ ਵਿੱਚ ਭੀੜ ਨੂੰ ਇਕੱਠਾ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਵਿੱਚ ਐਤਵਾਰ ਨੂੰ ਮੁਕੰਮਲ ਤੌਰ ‘ਤੇ ਲਾਕਡਾਊਨ ਰਹੇਗਾ।
ਇਸ ਦੌਰਾਨ ਸਿਨੇਮਾ, ਜਿਮ ਅਤੇ ਸਪੋਰਟਸ ਕੰਪਲੈਕਸ ਬੰਦ ਰਹਿਣਗੇ। ਬਾਜ਼ਾਰ, ਦੁਕਾਨਾਂ ਅਤੇ ਮਾਲ ਬੰਦ ਰਹਿਣਗੇ। ਵਿਆਹ ਸਮਾਗਮਾਂ ਅਤੇ ਸਸਕਾਰ ‘ਤੇ ਸਿਰਫ 20 ਲੋਕ ਹੀ ਸ਼ਾਮਿਲ ਹੋ ਸਕਦੇ ਹਨ। 50 ਫੀਸਦ ਸਵਾਰੀਆਂ ਨਾਲ ਬੱਸਾਂ ਚੱਲਣਗੀਆਂ। ਜੇਕਰ ਬੱਸਾਂ ਵਿੱਚ 52 ਸਵਾਰੀਆਂ ਬੈਠਦੀਆਂ ਹਨ ਤਾਂ ਹੁਣ ਸਿਰਫ 26 ਸਵਾਰੀਆਂ ਹੀ ਬੈਠ ਸਕਣਗੀਆਂ।30 ਅਪ੍ਰੈਲ ਤੱਕ ਇਹ ਹੁਕਮ ਲਾਗੂ ਰਹਿਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਰਿਵਿਊ ਮੀਟਿੰਗ ਵਿੱਚ ਇਹ ਫੈਸਲੇ ਲਏ ਹਨ।