‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਅੱਜ ਪੰਜਾਬ ਕੈਬਨਿਟ ਦੀ ਬੈਠਕ ਨੇ ਕੋਰੋਨਾਵਾਇਰਸ ਮੱਦੇਨਜ਼ਰ ਅਹਿਮ ਫੈਸਲਾ ਲਿਆ ਹੈ। ਜਿੰਨ੍ਹਾਂ ਦਾ ਵੇਰਵਾ ਅੱਗੇ ਦਿੱਤਾ ਗਿਆ ਹੈ:
- ਪੰਜਾਬ ਵਿੱਚ ਫਿਰ ਤੋਂ ਸਾਰੇ ਸ਼ਹਿਰਾਂ ਵਿੱਚ ਵੀਕਐਂਡ ਲੌਕਡਾਊਨ ਲਾਗੂ
- ਰਾਤ ਦਾ ਕਰਫਿਊ ਰਾਤ 7 ਵਜੇ ਤੋਂ ਸਵੇਰ 5 ਵਜੇ ਤੱਕ ਲਾਗੂ ਰਹੇਗਾ
- ਬੱਸਾਂ 50 ਫੀਸਦੀ ਸਵਾਰੀਆਂ ਨਾਲ ਚੱਲਣਗੀਆਂ
- ਨਿੱਜੀ ਕਾਰਾਂ ਵਿੱਚ 3 ਲੋਕਾਂ ਨੂੰ ਸਫਰ ਕਰਨ ਦੀ ਮਨਜੂਰੀ
- ਦੁਕਾਨਾਂ 50 ਫੀਸਦੀ ਹਿਸਾਬ ਨਾਲ ਖੁੱਲ੍ਹਣਗੀਆਂ
- ਸਰਕਾਰੀ ਦਫਤਰਾਂ ਵਿੱਚ 50 ਫੀਸਦੀ ਮੁਲਾਜ਼ਮਾਂ ਨਾਲ ਕੰਮ ਕਰਨ ਦੇ ਆਦੇਸ਼
ਪੰਜਾਬ ਸਰਕਾਰ ਦੇ ਇਹਨਾਂ ਨਵੇਂ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦਾ ਵੇਰਵਾ ਕੱਲ੍ਹ ਨੂੰ ਜਾਰੀ ਕੀਤਾ ਜਾਵੇਗਾ।