‘ਦ ਖ਼ਾਲਸ ਬਿਊਰੋ :- ਆਸਟ੍ਰੀਆ ਵਿੱਚ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਦੀ ਪੂਰੀ ਡੋਜ਼ ਨਹੀਂ ਲੱਗੀ ਹੈ, ਹੁਣ ਉਨ੍ਹਾਂ ਲਈ ਦੇਸ਼ ਵਿੱਚ ਲੌਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ। ਆਸਟ੍ਰੀਆ ਵਿੱਚ ਲਗਭਗ 20 ਲੱਖ ਲੋਕਾਂ ਨੂੰ ਕੋਰੋਨਾ ਦੀ ਪੂਰੀ ਡੋਜ਼ ਨਹੀਂ ਲੱਗੀ ਹੈ। ਆਸਟ੍ਰੀਆ ਵਿੱਚ ਲਗਾਤਾਰ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਇਹ ਲੌਕਡਾਊਨ ਲਗਾਇਆ ਗਿਆ ਹੈ। ਚਾਂਸਲਰ ਅਲੈਕਜ਼ੈਂਡਰ ਸ਼ੈਲੇਨਬਰਗ ਨੇ ਕਿਹਾ ਕਿ ਅਸੀਂ ਇਸ ਕਦਮ ਨੂੰ ਲੈ ਕੇ ਕਾਫੀ ਗੰਭੀਰ ਹਾਂ ਪਰ ਇਸ ਤਰ੍ਹਾਂ ਕਰਨਾ ਜ਼ਰੂਰੀ ਸੀ।
ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦੀ ਪੂਰੀ ਡੋਜ਼ ਨਹੀਂ ਲੱਗੀ ਹੈ, ਉਹ ਸਿਰਫ ਕੁੱਝ ਜ਼ਰੂਰੀ ਵਜ੍ਹਾ ਕਰਕੇ ਹੀ ਆਪਣੇ ਘਰਾਂ ਤੋਂ ਬਾਹਰ ਜਾ ਸਕਣਗੇ। ਆਸਟ੍ਰੀਆ ਵਿੱਚ ਲਗਭਗ 65 ਫੀਸਦ ਆਬਾਦੀ ਨੂੰ ਕੋਰੋਨਾ ਦੀ ਪੂਰੀ ਡੋਜ਼ ਦਿੱਤੀ ਜਾ ਚੁੱਕੀ ਹੈ।