Lifestyle

ਕੀ ਗਰਭਵਤੀ ਔਰਤਾਂ ਲਗਵਾ ਸਕਦੀਆਂ ਨੇ ਕੋਰੋਨਾ ਦਾ ਟੀਕਾ ਤੇ ਕਾਲਾਬਾਜ਼ਾਰੀ ਕਰਨ ਵਾਲੇ ਕਾਲੜਾ ਨੂੰ ਕਿਉਂ ਨਹੀਂ ਮਿਲੀ ਜ਼ਮਾਨਤ, ਪੜ੍ਹੋ ਹੋਰ ਅਹਿਮ ਖਬਰਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਨੈਸ਼ਨਲ ਟੀਕਾਕਰਨ ਤਕਨੀਕੀ ਸਲਾਹਕਾਰ ਗਰੁੱਪ ਨੇ ਕੋਵਿਡਸ਼ੀਲਡ ਟੀਕੇ ਦੀਆਂ ਦੋ ਖੁਰਾਕਾਂ ਵਿਚਾਲੇ ਸਮਾਂ ਵਧਾਉਣ ਦੀ ਸਿਫਾਰਿਸ਼ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਸਮਾਂ 12 ਤੋਂ 16 ਹਫ਼ਤੇ ਦਾ ਕਰਨਾ ਚਾਹੀਦਾ ਹੈ। ਪਰ ਦੂਜੇ ਪਾਸੇ ਕੋਵੈਕਸਿਨ ਦੀਆਂ ਖੁਰਾਕਾਂ ਵਿਚਾਲੇ ਇਹ ਬਦਲਾਅ ਦੀ ਲੋੜ ਨਹੀਂ ਹੈ। ਗਰੁੱਪ ਨੇ ਕਿਹਾ ਹੈ ਕਿ ਗਰਭਵਤੀ ਔਰਤਾਂ ਨੂੰ ਵੀ ਕੋਵਿਡ-19 ਟੀਕਾ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਤੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕਿਸੇ ਵੀ ਸਮੇਂ ਟੀਕਾ ਲਗਾਇਆ ਜਾ ਸਕਦਾ ਹੈ। ਗਰੁੱਪ ਨੇ ਕਿਹਾ ਹੈ ਕਿ ਕਰੋਨਾ ਦੀ ਲਾਗ ਸਹਿਣ ਵਾਲੇ ਲੋਕ ਸਿਹਤਮੰਦ ਹੋਣ ਮਗਰੋਂ ਛੇ ਮਹੀਨੇ ਬਾਅਦ ਤੱਕ ਟੀਕਾ ਲਗਵਾਉਣ ਦੀ ਗਲਤੀ ਨਾ ਕਰਨ।

THE KHALAS TV

ਨਵਨੀਤ ਕਾਲੜਾ ਦੀ ਜ਼ਮਾਨਤ ਅਰਜ਼ੀ ਖਾਰਜ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਆਕਸੀਜਨ ਦੇ ਕੰਸਨਟਰੇਟਰਾਂ ਦੀ ਕਾਲਾਬਾਜ਼ਾਰੀ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਕਾਰੋਬਾਰੀ ਨਵਨੀਤ ਕਾਲੜਾ ਨੂੰ ਦਿੱਲੀ ਦੀ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਦਿੱਲੀ ਪੁਲੀਸ ਨੇ ਕਾਰੜਾ ਦੀ ਮਾਲਕੀ ਵਾਲੇ 3 ਰੇਸਤਰਾਂ ਵਿੱਚੋਂ 524 ਕੰਸਨਟਰੇਟਰ ਬਰਾਮਦ ਕੀਤੇ ਹਨ। ਇਸਨੂੰ ਕਰੋਨਾ ਪੀੜਤਾਂ ਨੂੰ 70-70 ਹਜ਼ਾਰ ਵਿੱਚ ਵੇਚਿਆ ਗਿਆ ਹੈ। ਇਸ ਮਾਮਲੇ ਵਿੱਚ ਅਦਾਲਤ ਨੇ ਫੈਸਲਾ ਰਾਖਵਾਂ ਕਰ ਲਿਆ ਸੀ ਤੇ ਅੱਜ ਜ਼ਮਾਨਤ ਅਰਜ਼ੀ ਰੱਦ ਕਰਨ ਦਾ ਹੁਕਮ ਸੁਣਾ ਦਿੱਤਾ।

THE KHALAS TV