‘ਦ ਖ਼ਾਲਸ ਬਿਊਰੋ :- ਅੱਜ ਕਿਸਾਨਾਂ ਨੇ ਪੂਰੇ ਭਾਰਤ ਵਿੱਚ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਤਿੰਨ ਘੰਟਿਆਂ ਲਈ ਚੱਕਾ ਜਾਮ ਦਾ ਸੱਦਾ ਦਿੱਤਾ ਹੈ। ਇਹ ਚੱਕਾ ਜਾਮ ਕੌਮੀ ਅਤੇ ਸੂਬਾ ਹਾਈਵੇਅ ‘ਤੇ ਕੀਤਾ ਜਾਵੇਗਾ ਪਰ ਐਮਰਜੈਂਸੀ ਅਤੇ ਐਂਬੂਲੈਂਸ, ਸਕੂਲ ਬੱਸਾਂ ਅਤੇ ਹੋਰ ਲਾਜ਼ਮੀ ਸੇਵਾਵਾਂ ਨਾਲ ਜੁੜੇ ਵਾਹਨਾਂ ਨੂੰ ਨਹੀਂ ਰੋਕਿਆ ਜਾਵੇਗਾ। ਇਸ ਖਬਰ ਦੇ ਰਾਹੀਂ ਅਸੀਂ ਅੱਜ ਦੇ ਚੱਕਾ ਜਾਮ ਦੇ ਪੂਰੇ ਦਿਨ ਦੀ ਦੇਸ਼ ਭਰ ਵਿੱਚੋਂ ਹਰ ਅਪਡੇਟ ਆਪ ਤੱਕ ਪਹੁੰਚਾਉਂਦੇ ਰਹਾਂਗੇ।
ਕਿਸਾਨਾਂ ਵੱਲੋਂ ਪਟਿਆਲਾ-ਜ਼ੀਰਕਪੁਰ ਰੋਡ ‘ਤੇ ਜਾਮ ਲਗਾਇਆ ਗਿਆ ਹੈ। ਕਿਸਾਨਾਂ ਵੱਲੋਂ ਹੱਥਾਂ ਵਿੱਚ ਤਖਤੀਆਂ ਅਤੇ ਕਿਸਾਨੀ ਝੰਡੇ ਫੜ ਕੇ ਤਿੰਨੇ ਖੇਤੀ ਕਾਨੂੰਨਾਂ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।













